
ਲੰਬੇ ਸਮੇਂ ਤੋਂ ਸਨ ਬੀਮਾਰ, ਅੱਜ ਤੜਕਸਾਰ ਲਏ ਆਖਰੀ ਸਾਹ
ਗੁਹਾਟੀ: ਸੀਨੀਅਰ ਪੱਤਰਕਾਰ ਪੁਸ਼ਪ ਪਾਲ ਸਿੰਘ ਦਾ ਸੋਮਵਾਰ ਨੂੰ ਗੁਹਾਟੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਦਿਲ ਨਾਲ ਜੁੜੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਸੋਮਵਾਰ ਤੜਕੇ ਕਰੀਬ 1 ਵਜੇ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਪੱਛਮੀ ਬੰਗਾਲ 'ਚ ਸਕੂਲ ਭਰਤੀ ਘੁਟਾਲਾ : ਤ੍ਰਿਣਮੂਲ ਵਿਧਾਇਕ ਸਾਹਾ ਗ੍ਰਿਫ਼ਤਾਰ!
ਪੀਪੀ ਸਿੰਘ ਨੇ ਪੱਤਰਕਾਰੀ ਵਿੱਚ ਆਪਣਾ ਕੈਰੀਅਰ ਤ੍ਰਿਪੁਰਾ ਵਿੱਚ ‘ਦਿ ਟਾਈਮਜ਼ ਆਫ ਇੰਡੀਆ’ ਨਾਲ ਸ਼ੁਰੂ ਕੀਤਾ ਅਤੇ 30 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਜੁੜੇ ਰਹੇ। ਇਸ ਦੌਰਾਨ, ਸੀਨੀਅਰ ਪੱਤਰਕਾਰ ਨੇ ਈਕੋ ਟਾਈਮਜ਼ ਅਤੇ ਬੀਬੀਸੀ ਵਿੱਚ ਵੀ ਕੰਮ ਕੀਤਾ ਅਤੇ ਉੱਤਰ-ਪੂਰਬ ਤੋਂ ਪਹਿਲਾ ਨਿਊਜ਼ ਪੋਰਟਲ ਸ਼ੁਰੂ ਕੀਤਾ।
ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇੱਕ ਤਜਰਬੇਕਾਰ ਪੱਤਰਕਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ, "ਉੱਤਰ ਪੂਰਬ ਵਿੱਚ 3 ਦਹਾਕਿਆਂ ਤੱਕ ਮੀਡੀਆ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਰਹੇ ਤਜਰਬੇਕਾਰ ਪੱਤਰਕਾਰ ਪੁਸ਼ਪ ਪਾਲ ਸਿੰਘ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੈਂ ਉਨ੍ਹਾਂ ਦੇ ਦੁਖੀ ਪਰਿਵਾਰ ਅਤੇ ਸ਼ੁਭਚਿੰਤਕਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ!”