
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਚੱਕਰਵਾਤੀ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ।
ਨਵੀਂ ਦਿੱਲੀ, 16 ਮਈ: ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਚੱਕਰਵਾਤੀ ਤੂਫ਼ਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਕਾਰਨ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਚਿਤਾਵਨੀ ਦਿਤੀ ਗਈ ਹੈ। ਇਸ ਤੂਫ਼ਾਨ ਕਾਰਨ ਓਡੀਸ਼ਾ, ਪੱਛਮੀ ਬੰਗਾਲ, ਮੇਘਾਲਿਆ ਸਮੇਤ 8 ਰਾਜ ਅਲਰਟ ਤੇ ਹਨ। ਇਸ ਤੂਫ਼ਾਨ ਦਾ ਨਾਮ ਅਮਫ਼ਾਨ ਰਖਿਆ ਗਿਆ ਹੈ। ਸਵੇਰੇ ਸਾਢੇ ਪੰਜ ਵਜੇ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਵਿਚ ਘੱਟ ਦਬਾਅ ਦਾ ਇਕ ਖੇਤਰ ਦੇਖਿਆ। ਇਹ ਅਗਲੇ 24 ਘੰਟਿਆਂ ਵਿਚ ਤੂਫ਼ਾਨ ਦਾ ਰੂਪ ਲੈ ਸਕਦੀ ਹੈ।
File photo
ਮੌਸਮ ਵਿਭਾਗ ਅਨੁਸਾਰ ਸੰਭਵ ਘੱਟ ਦਬਾਅ ਦਾ ਖੇਤਰ ਉਤਰ-ਉੱਤਰ-ਪੂਰਬ ਵਲ ਮੁੜ ਜਾਵੇਗਾ ਅਤੇ ਬੰਗਾਲ ਦੀ ਖਾੜੀ ਵਲ ਮੁੜ ਜਾਵੇਗਾ। ਘੱਟ ਦਬਾਅ ਵਾਲੇ ਖੇਤਰ ਦੀ ਰਫ਼ਤਾਰ ਬਾਰੇ ਅਜੇ ਪਤਾ ਨਹੀਂ ਹੈ ਅਤੇ ਮੌਸਮ ਵਿਭਾਗ ਇਸ ਬਾਰੇ ਜਾਣਕਾਰੀ ਦੇਵੇਗਾ ਕਿ ਤੂਫ਼ਾਨ ਕਿਥੇ ਸੰਭਾਵਤ ਤੂਫ਼ਾਨ ਕਿਥੇ ਟਕਰਾਏਗਾ। ਇਹ ਤੂਫ਼ਾਨ ਉਤਰੀ ਓਡੀਸ਼ਾ, ਦੱਖਣੀ ਬੰਗਾਲ ਜਾਂ ਬੰਗਲਾਦੇਸ਼ ਵਿਚ ਵੀ ਪੈ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਜੇ ਤਕ ਕੋਈ ਸਟੀਕ ਜਾਣਕਾਰੀ ਨਹੀਂ ਦਿਤੀ ਹੈ, ਪਰ ਵਿਭਾਗ ਨੇ ਸਪੱਸ਼ਟ ਕਰ ਦਿਤਾ ਹੈ ਕਿ ਘੱਟ ਦਬਾਅ ਦਾ ਖੇਤਰ ਵਧੇਗਾ ਅਤੇ ਬਾਅਦ ਵਿਚ ਇਹ ਤੂਫ਼ਾਨ ਦਾ ਰੂਪ ਧਾਰਨ ਕਰੇਗਾ।
ਓਡੀਸ਼ਾ ਵਿਚ ਤੂਫ਼ਾਨ ਦੇ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ 12 ਤੱਟਵਰਤੀ ਜ਼ਿਲਿ੍ਹਆਂ ਵਿਚ ਚੇਤਾਵਨੀ ਜਾਰੀ ਕੀਤੀ ਗਈ ਸੀ। ਨਾਲ ਹੀ ਕੁਲੈਕਟਰਾਂ ਨੂੰ ਲੋਕਾਂ ਲਈ ਬਦਲਵੇਂ ਸ਼ੈਲਟਰ ਹੋਮਸ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਓਡੀਸ਼ਾ ਰਾਹਤ ਕਮਿਸ਼ਨਰ ਪੀ ਕੇ ਜੇਨਾ ਨੇ ਕਿਹਾ ਕਿ ਉਸ ਨੇ ਮੁੱਖ ਸਕੱਤਰ ਅਸਿਤ ਤ੍ਰਿਪਾਠੀ ਦੇ ਨਾਲ ਤੂਫ਼ਾਨ ਦੀ ਸਥਿਤੀ ਅਤੇ ਰਾਜ ਉਤੇ ਇਸ ਦੇ ਪ੍ਰਭਾਵਾਂ ਦਾ ਜਾਇਜ਼ਾ ਲਿਆ। (ਏਜੰਸੀ)