
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਸ਼ਟਰਪਤੀ ਟਰੰਪ ਦਾ ਮਹਾਮਾਰੀ ਵਿਚ ਸਹਾਇਤਾ ਕਰਨ ਲਈ ਧਨਵਾਦ ਕੀਤਾ।
ਨਵੀਂ ਦਿੱਲੀ, 16 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਸ਼ਟਰਪਤੀ ਟਰੰਪ ਦਾ ਮਹਾਮਾਰੀ ਵਿਚ ਸਹਾਇਤਾ ਕਰਨ ਲਈ ਧਨਵਾਦ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਵਿਰੁਧ ਸੰਘਰਸ਼ ਦੇ ਵਿਚਕਾਰ, ਅਮਰੀਕਾ ਨੇ ਵੈਂਟੀਲੇਟਰ ਭਾਰਤ ਭੇਜਣ ਦੀ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਸਾਰੇ ਇਸ ਮਹਾਮਾਰੀ ਨਾਲ ਮਿਲ ਕੇ ਸੰਘਰਸ਼ ਕਰ ਰਹੇ ਹਾਂ।
File photo
ਨਾਲ ਹੀ, ਉਹ ਹਰ ਸੰਭਵ ਯਤਨ ਕਰ ਰਹੇ ਹਾਂ ਜੋ ਵਿਸ਼ਵ ਨੂੰ ਤੰਦਰੁਸਤ ਬਣਾ ਸਕਣ ਅਤੇ ਮਹਾਮਾਰੀ ਤੋਂ ਛੁਟਕਾਰਾ ਦਵਾਉਣ। ਇਸ ਨਾਲ ਭਾਰਤ ਅਤੇ ਅਮਰੀਕਾ ਦੀ ਦੋਸਤੀ ਮਜ਼ਬੂਤ ਹੋਵੇਗੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ, ‘ਅਸੀਂ ਵੱਡੀ ਗਿਣਤੀ ਵਿਚ ਭਾਰਤ ਨੂੰ ਵੈਂਟੀਲੇਟਰ ਭੇਜ ਰਹੇ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਅਸੀਂ ਭਾਰਤ ਨੂੰ ਵੈਂਟੀਲੇਟਰ ਸਪਲਾਈ ਕਰਾਂਗੇ। (ਏਜੰਸੀ)