ਹਰਿਆਣਾ ਸਰਕਾਰ ਝੁਕੀ, ਗ੍ਰਿਫ਼ਤਾਰ ਸਾਰੇ ਕਿਸਾਨ ਕੀਤੇ ਰਿਹਾਅ
Published : May 17, 2021, 8:24 am IST
Updated : May 17, 2021, 8:25 am IST
SHARE ARTICLE
Released farmers
Released farmers

ਕਿਸੇ ’ਤੇ ਕੋਈ ਕੇਸ ਦਰਜ ਨਹੀਂ ਹੋਵੇਗਾ, ਕਿਸਾਨ ਮੋਰਚੇ ਨੇ ਥਾਣੇ ਘੇਰਨ ਦਾ ਪ੍ਰੋਗਰਾਮ ਲਿਆ ਵਾਪਸ, ਜਾਮ ਕੀਤੇ ਮਾਰਗ ਵੀ ਖੋਲ੍ਹੇ

ਚੰਡੀਗੜ੍ਹ (ਭੁੱਲਰ) : ਹਰਿਆਣਾ ਦੇ ਹਿਸਾਰ ਵਿਚ ਮੁੱਖ ਮੰਤਰੀ ਖੱਟੜ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਪੁਲਿਸ ਵਲੋਂ ਲਾਠੀਚਾਰਜ, ਅੱਥਰੂ ਅਤੇ ਪੱਥਰਬਾਜ਼ੀ ਤੋਂ ਬਾਅਦ ਕਿਸਾਨਾਂ ਨੇ ਅਪਣੀ ਤਾਕਤ ਦਿਖਾਈ।  ਇਸ ਪੁਲਿਸ ਤਸ਼ੱਦਦ ਵਿਚ ਦਰਜਨਾਂ ਕਿਸਾਨਾਂ ਨੂੰ ਡੂੰਘੀ ਸੱਟਾਂ ਲੱਗੀਆਂ ਸਨ।

 KhattarReleased farmers

ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ 2 ਘੰਟੇ ਤਕ ਹਰਿਆਣਾ ਦੇ ਸਾਰੇ ਰਾਜ ਮਾਰਗ ਜਾਮ ਕੀਤੇ।  ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਡੂਨੀ, ਰਾਕੇਸ਼ ਟਿਕੈਤ, ਸੁਮਨ ਹੁੱਡਾ ਅਤੇ ਵਿਕਾਸ ਸੀਸਰ ਤੁਰਤ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ।

Gurnam Singh ChaduniGurnam Singh Chaduni

 ਆਗੂਆਂ ਨੇ ਗ੍ਰਿਫ਼ਤਾਰ ਕੀਤੇ 85 ਕਿਸਾਨਾਂ ਨੂੰ ਰਿਹਾਅ ਕਰਨ ਅਤੇ ਕਿਸੇ ਵੀ ਕਿਸਾਨ ਵਿਰੁਧ ਮੁਕੱਦਮਾ ਨਾ ਕਰਨ ਦੀ ਮੰਗ ਕੀਤੀ, ਚਿਤਾਵਨੀ ਦਿਤੀ ਗਈ ਸੀ ਕਿ11 ਵਜੇ ਹਰਿਆਣਾ ਦੇ ਸਾਰੇ ਥਾਣਿਆਂ ਨੂੰ ਘੇਰਿਆ ਜਾਵੇਗਾ। ਕਿਸਾਨਾਂ ਨੇ ਹਿਸਾਰ ਪੁਲਿਸ ਦੇ ਆਈਜੀ ਨਿਵਾਸ ਅੱਗੇ ਰੋਸ ਪ੍ਰਦਰਸਨ ਕੀਤਾ।

 Khattar protest against Khattar

ਕਿਸਾਨਾਂ ਦੀ ਤਰਫੋਂ, 10 ਮੈਂਬਰੀ ਵਫਦ ਦੀ ਅਗਵਾਈ ਗੁਰਨਾਮ ਸਿੰਘ ਚੜੂਨੀ, ਵਿਕਾਸ ਸੀਸਰ ਅਤੇ ਸੁਮਨ ਹੁੱਡਾ ਨੇ ਕੀਤੀ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਤੋਂ ਬਾਅਦ ਹਰਿਆਣਾ ਸਰਕਾਰ ਬੈਕਫੁੱਟ ‘ਤੇ ਆ ਗਈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ।

 Khattar protest against Khattar

ਸਾਰੇ ਗ੍ਰਿਫਤਾਰ ਕੀਤੇ 85 ਕਿਸਾਨ, ਜਿਨ੍ਹਾਂ ਵਿਚ 65 ਮਰਦ ਕਿਸਾਨ ਅਤੇ 20 ਔਰਤਾਂ ਸਾਮਲ ਹਨ, ਨੂੰ ਰਿਹਾਅ ਕਰ ਦਿੱਤਾ ਗਿਆ।  ਇਸ ਘਟਨਾ ਨਾਲ ਸਬੰਧਤ ਕਿਸੇ ਵੀ ਕਿਸਾਨ ‘ਤੇ ਕੋਈ ਪੁਲਿਸ ਕੇਸ ਦਰਜ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੇ ਜ਼ਬਤ ਸਾਰੇ ਵਾਹਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement