
ਘਰ 'ਚ ਪੈ ਗਿਆ ਚੀਖ ਚਿਹਾੜਾ
ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਅਰੇਰਾ ਹਿਲਸ ਇਲਾਕੇ 'ਚ ਬੁਲੇਟ ਅਤੇ ਆਟੋ ਦੀ ਟੱਕਰ 'ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਦਕਿ ਬੁਲੇਟ ਸਵਾਰ ਨੌਜਵਾਨ ਦਾ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਹਿਚਾਣ ਆਸਿਫ਼ (22) ਪੁੱਤਰ ਮੁਹੰਮਦ ਅਨੀਸ ਕੁਰੈਸ਼ੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵਿਭਾਗ ‘ਚ ਫੇਰਬਦਲ, ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਵੱਡੀ ਪੱਧਰ ‘ਤੇ ਤਬਾਦਲੇ
ਮ੍ਰਿਤਕ ਨੌਜਵਾਨ ਬੈਟਰੀ ਰਿਕਸ਼ਾ ਵਿਚ ਰੇਤ ਅਤੇ ਸੀਮਿੰਟ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆਏ ਤੇਜ਼ ਰਫ਼ਤਾਰ ਬੁਲੇਟ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਇਲ਼ਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਕਪੂਰਥਲਾ ਕੇਂਦਰੀ ਜੇਲ 'ਚੋਂ ਬਰਾਮਦ ਹੋਏ 4 ਮੋਬਾਈਲ, 5 ਸਿਮ, 4 ਬੈਟਰੀਆਂ ਤੇ ਡਾਟਾ ਕੇਬਲ
ਘਟਨਾ ਵਿਚ ਬੁਲੇਟ ਦੇ ਸ਼ੀਸ਼ੇ ਅਤੇ ਆਟੋ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਨੌਜਵਾਨ ਦਾ ਅਗਲੇ ਮਹੀਨੇ ਹੀ ਵਿਆਹ ਹੋਣਾ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਆਸਿਫ਼ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ 4 ਭਰਾ ਹਨ ਤੇ ਆਸਿਫ਼ ਦੂਜੇ ਨੰਬਰ ਵਾਲਾ ਸੀ। ਆਸਿਫ ਦਾ ਵਿਆਹ 1 ਜੂਨ ਨੂੰ ਹੋਣਾ ਸੀ।
ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁਝਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਅਜਿਹੀ ਘਟਨਾ ਵਾਪਰ ਗਈ। ਆਟੋ ਨੂੰ ਟੱਕਰ ਮਾਰਨ ਵਾਲੇ ਬੁਲੇਟ ਦੇ ਅਗਲੀ ਨੰਬਰ ਪਲੇਟ 'ਤੇ 'POLICE' ਲਿਖਿਆ ਹੋਇਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ।