ਉੱਤਰ-ਪੂਰਬੀ ਦਿੱਲੀ ’ਚ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ’ਤੇ ਹਮਲਾ, ਸਿਆਹੀ ਸੁੱਟੀ 
Published : May 17, 2024, 10:58 pm IST
Updated : May 17, 2024, 10:58 pm IST
SHARE ARTICLE
Kanhaiya Kumar
Kanhaiya Kumar

ਹਮਲੇ ਦਾ ਹੁਕਮ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਮਨੋਜ ਤਿਵਾੜੀ ਨੇ ਦਿਤਾ ਸੀ : ਕਨ੍ਹਈਆ ਕੁਮਾਰ

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕਨ੍ਹੱਈਆ ਕੁਮਾਰ ’ਤੇ ਸ਼ੁਕਰਵਾਰ ਨੂੰ ਕੁੱਝ ਲੋਕਾਂ ਨੇ ਕਥਿਤ ਤੌਰ ’ਤੇ ਸਿਆਹੀ ਸੁੱਟੀ। ਇਹ ਘਟਨਾ ਨਿਊ ਉਸਮਾਨਪੁਰ ਇਲਾਕੇ ’ਚ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਬਾਹਰ ਉਸ ਸਮੇਂ ਵਾਪਰੀ ਜਦੋਂ ਕੁਮਾਰ ਸਥਾਨਕ ਕੌਂਸਲਰ ਛਾਇਆ ਸ਼ਰਮਾ ਨਾਲ ਪਾਰਟੀ ਦੀ ਬੈਠਕ ’ਚ ਹਿੱਸਾ ਲੈ ਕੇ ਬਾਹਰ ਆ ਰਹੇ ਸਨ। 

ਛਾਇਆ ਸ਼ਰਮਾ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਅਨੁਸਾਰ, ‘‘ਕੁੱਝ ਲੋਕ ਆਏ ਅਤੇ ਕਨ੍ਹਈਆ ਕੁਮਾਰ ਦੇ ਗਲੇ ’ਚ ਹਾਰ ਪਾ ਦਿਤੀ। ਕਨ੍ਹਈਆ ਕੁਮਾਰ ਨੂੰ ਮਾਲਾ ਪਹਿਨਾਉਣ ਤੋਂ ਬਾਅਦ ਕੁੱਝ ਲੋਕਾਂ ਨੇ ਸਿਆਹੀ ਸੁੱਟੀ। ਕਨ੍ਹਈਆ ਕੁਮਾਰ ਅਤੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਸ਼੍ਰੀਮਤੀ ਛਾਇਆ ਸ਼ਰਮਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ ਅਤੇ ਧਮਕੀ ਦਿਤੀ ਗਈ।’’ 

ਕਨ੍ਹੱਈਆ ਨੇ ਇਕ ਬਿਆਨ ਵਿਚ ਦੋਸ਼ ਲਾਇਆ ਕਿ ਹਮਲੇ ਦਾ ਹੁਕਮ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਮਨੋਜ ਤਿਵਾੜੀ ਨੇ ਦਿਤਾ ਸੀ। ਕੁਮਾਰ ਨੇ ਦਾਅਵਾ ਕੀਤਾ ਕਿ ਮੌਜੂਦਾ ਸੰਸਦ ਮੈਂਬਰ ਤਿਵਾੜੀ ਉਨ੍ਹਾਂ ਦੀ ਵਧਦੀ ਪ੍ਰਸਿੱਧੀ ਤੋਂ ਨਿਰਾਸ਼ ਹਨ ਅਤੇ ਇਸੇ ਲਈ ਉਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕਰਨ ਲਈ ‘ਗੁੰਡੇ’ ਭੇਜੇ ਹਨ। 

ਉਨ੍ਹਾਂ ਕਿਹਾ ਕਿ ਲੋਕ 25 ਮਈ ਨੂੰ ਵੋਟਾਂ ਨਾਲ ਹਿੰਸਾ ਦਾ ਜਵਾਬ ਦੇਣਗੇ। ਕੌਮੀ ਰਾਜਧਾਨੀ ’ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ ਵੋਟਾਂ ਪੈਣਗੀਆਂ। ਉੱਤਰ-ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਦੇ ਉਮੀਦਵਾਰ ਕਨ੍ਹਈਆ ਕੁਮਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਅਪਣੇ ਹਲਕੇ ’ਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਯੋਜਨਾ ਬਣਾ ਰਹੇ ਹਨ। 

ਕਾਂਗਰਸ ਨੇਤਾ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਹਲਕੇ ਦੀ ਦੋ ਮਾਰਗੀ ਸੜਕ ਨੂੰ ਚਾਰ ਮਾਰਗੀ ਬਣਾ ਦੇਣਗੇ। ਉਨ੍ਹਾਂ ਕਿਹਾ, ‘‘ਉੱਤਰ-ਪੂਰਬੀ ਦਿੱਲੀ ਦੇ ਲੋਕ 10 ਸਾਲਾਂ ਤੋਂ ਟ੍ਰੈਫਿਕ ਜਾਮ ’ਚ ਫਸੇ ਹੋਏ ਹਨ। ਮੈਂ ਇਸ ਸਮੱਸਿਆ ਨੂੰ ਖਤਮ ਕਰਨਾ ਚਾਹੁੰਦਾ ਹਾਂ। ... ਤੁਸੀਂ ਮੈਨੂੰ ਇਕ ਮੌਕਾ ਦਿਓ, ਮੈਂ ਡਬਲ ਬ੍ਰਿਜ ਨੂੰ ਚਾਰ ਮਾਰਗੀ ਪੁਲ ਬਣਾ ਕੇ ਵਿਖਾਵਾਂਗਾ।’’

ਇਕ ਹੋਰ ਪੋਸਟ ’ਚ ਕਨ੍ਹਈਆ ਕੁਮਾਰ ਨੇ ਕਿਹਾ ਕਿ ਉੱਤਰ-ਪੂਰਬੀ ਦਿੱਲੀ ’ਚ ਅਜਿਹਾ ਕੋਈ ਇਲਾਕਾ ਨਹੀਂ ਹੈ, ਜਿੱਥੇ ਲੋਕ ਟ੍ਰੈਫਿਕ, ਪੀਣ ਵਾਲੇ ਪਾਣੀ ਜਾਂ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਨਾ ਹੋਣ, ਚਾਹੇ ਉਹ ਬੁਰਾੜੀ, ਤਿਮਾਰਪੁਰ, ਕਰਾਵਲ ਨਗਰ, ਘੋਂਡਾ, ਰੋਹਤਾਸ ਨਗਰ, ਮੁਸਤਫਾਬਾਦ, ਸੀਲਮਪੁਰ ਅਤੇ ਸੀਮਾਪੁਰੀ ਹੋਵੇ। 

ਉਨ੍ਹਾਂ ਕਿਹਾ, ‘‘ਤੁਹਾਡੇ ਸੰਸਦ ਮੈਂਬਰ ਨੇ 10 ਸਾਲਾਂ ’ਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ, ਇਸ ਲਈ ਮੈਂ ਤੁਹਾਡੇ ਵਿਚਕਾਰ ਆਇਆ ਹਾਂ। ਮੈਨੂੰ ਇਕ ਮੌਕਾ ਦਿਓ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਚਨਬੱਧ ਰਹਾਂਗਾ।’’ 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement