
ਉਨ੍ਹਾਂ ਨੇ ਮੈਟਰੋ 'ਚ ਇਕ ਔਰਤ ਅਤੇ ਉਸ ਦੇ ਛੋਟੇ ਬੱਚੇ ਨਾਲ ਗੱਲ ਵੀ ਕੀਤੀ
Nirmala Sitharaman in Delhi Metro : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਲੀ ਮੈਟਰੋ ਵਿੱਚ ਸਫ਼ਰ ਕੀਤਾ ਹੈ। ਜਿਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਦਿੱਲੀ ਦੇ ਲਕਸ਼ਮੀ ਨਗਰ ਤੋਂ ਸਫ਼ਰ ਕੀਤਾ। ਉਨ੍ਹਾਂ ਨੇ ਮੈਟਰੋ 'ਚ ਇਕ ਔਰਤ ਅਤੇ ਉਸ ਦੇ ਛੋਟੇ ਬੱਚੇ ਨਾਲ ਗੱਲ ਵੀ ਕੀਤੀ।
ਦੱਸ ਦੇਈਏ ਕਿ 25 ਮਈ ਨੂੰ ਦਿੱਲੀ 'ਚ 7 ਸੀਟਾਂ 'ਤੇ ਵੋਟਿੰਗ ਹੋਣ ਜਾ ਰਹੀ ਹੈ। ਮੈਟਰੋ 'ਚ ਸਫਰ ਕਰਦੇ ਨਿਰਮਲਾ ਸੀਤਾਰਮਨ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਕਈ ਮੰਤਰੀਆਂ ਨੇ ਮੈਟਰੋ ਵਿੱਚ ਸਫ਼ਰ ਕੀਤਾ ਸੀ। ਇਸ ਸਫਰ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਵੀ ਉਨ੍ਹਾਂ ਦੇ ਨਾਲ ਕਾਫੀ ਸਹਿਜ ਦਿਖਾਈ ਦੇ ਰਹੇ ਹਨ।