Delhi News : ‘ਆਪ’ ਤੋਂ ਅਸੰਤੁਸ਼ਟ 13 ਨਗਰ ਨਿਗਮ ਕੌਂਸਲਰਾਂ ਨੇ ਬਣਾਈ ਨਵੀਂ ਸਿਆਸੀ ਪਾਰਟੀ 

By : BALJINDERK

Published : May 17, 2025, 6:55 pm IST
Updated : May 17, 2025, 6:55 pm IST
SHARE ARTICLE
File photo
File photo

Delhi News : ਪਾਰਟੀ ਤੋਂ ਵੱਖ ਹੋ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਐਲਾਨ ਕੀਤਾ

Delhi News in Punjabi : ਦਿੱਲੀ ਨਗਰ ਨਿਗਮ (ਐਮ.ਸੀ.ਡੀ.) ’ਚ ਇਕ ਨਵਾਂ ਸਿਆਸੀ ਮੋੜ ਆ ਗਿਆ ਹੈ ਅਤੇ ਆਮ ਆਦਮੀ ਪਾਰਟੀ (ਆਪ) ਦੇ 13 ਕੌਂਸਲਰਾਂ ਨੇ ਰੁਕੇ ਹੋਏ ਵਿਕਾਸ ਕਾਰਜਾਂ ਅਤੇ ਅੰਦਰੂਨੀ ਅਸੰਤੁਸ਼ਟੀ ਦਾ ਹਵਾਲਾ ਦਿੰਦੇ ਹੋਏ ਪਾਰਟੀ ਤੋਂ ਵੱਖ ਹੋ ਕੇ ਇੰਦਰਪ੍ਰਸਥ ਵਿਕਾਸ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।

ਸੀਨੀਅਰ ਕੌਂਸਲਰ ਮੁਕੇਸ਼ ਗੋਇਲ, ਜੋ ਨਵੀਂ ਪਾਰਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣਗੇ, ਨੇ ਦਸਿਆ, ‘‘ਸਾਡੀ ਚੋਣ ਤੋਂ ਬਾਅਦ ਢਾਈ ਸਾਲਾਂ ’ਚ ਕੋਈ ਵਿਕਾਸ ਕਾਰਜ ਨਹੀਂ ਹੋਇਆ। ਪਾਰਟੀ ਅੰਦਰੂਨੀ ਝਗੜਿਆਂ ਅਤੇ ਦੋਸ਼ਾਂ ਦੀ ਖੇਡ ’ਚ ਬਹੁਤ ਰੁੱਝੀ ਹੋਈ ਸੀ। ਅਸੀਂ ਵਾਰ-ਵਾਰ ਲੀਡਰਸ਼ਿਪ ਕੋਲ ਅਪਣੀਆਂ ਚਿੰਤਾਵਾਂ ਉਠਾਈਆਂ, ਪਰ ਕਿਸੇ ਨੇ ਨਹੀਂ ਸੁਣਿਆ।’’

ਆਮ ਆਦਮੀ ਪਾਰਟੀ (ਆਪ) ਵਲੋਂ ਤੁਰਤ ਕੋਈ ਪ੍ਰਤੀਕਿਰਿਆ ਉਪਲਬਧ ਨਹੀਂ ਹੈ। ਗੋਇਲ ਨੇ ਇਹ ਵੀ ਦੋਸ਼ ਲਾਇਆ ਕਿ ਚੁਣੇ ਹੋਏ ਕੌਂਸਲਰਾਂ ਨੂੰ ਉਨ੍ਹਾਂ ਦੇ ਸਬੰਧਤ ਵਾਰਡਾਂ ’ਚ ਵਿਕਾਸ ਕਾਰਜ ਕਰਨ ਲਈ ਬਜਟ ਅਲਾਟ ਨਹੀਂ ਕੀਤਾ ਗਿਆ ਸੀ। 

ਉਨ੍ਹਾਂ ਕਿਹਾ, ‘‘ਅਸੀਂ ਦਿੱਲੀ ਦੇ ਲੋਕਾਂ ਲਈ ਅਸਲ ਕੰਮ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਦਨ ਸੁਚਾਰੂ ਢੰਗ ਨਾਲ ਚੱਲੇ ਅਤੇ ਇਹ ਯਕੀਨੀ ਕਰੇ ਕਿ ਨੀਤੀਆਂ ਨੂੰ ਜਨਹਿੱਤ ’ਚ ਲਾਗੂ ਕੀਤਾ ਜਾਵੇ।’’

ਨਵੀਂ ਪਾਰਟੀ ਦੀ ਅਗਵਾਈ ਸੀਨੀਅਰ ਨਗਰ ਪਾਲਿਕਾ ਆਗੂ ਹੇਮਚੰਦ ਗੋਇਲ ਕਰਨਗੇ ਅਤੇ ਇਸ ’ਚ ਦਿਨੇਸ਼ ਭਾਰਦਵਾਜ, ਹਿਮਾਨੀ ਜੈਨ, ਊਸ਼ਾ ਸ਼ਰਮਾ, ਸਾਹਿਬ ਕੁਮਾਰ, ਰਾਖੀ ਕੁਮਾਰ, ਅਸ਼ੋਕ ਪਾਂਡੇ, ਰਾਜੇਸ਼ ਕੁਮਾਰ ਅਤੇ ਅਨਿਲ ਰਾਣਾ ਵਰਗੇ ਹੋਰ ਸਾਬਕਾ ਕੌਂਸਲਰ ਸ਼ਾਮਲ ਹਨ। ਦਲ-ਬਦਲ ਵਿਰੋਧੀ ਕਾਨੂੰਨ ਐਮ.ਸੀ.ਡੀ. ਸਮੇਤ ਨਗਰ ਨਿਗਮਾਂ ’ਤੇ ਲਾਗੂ ਨਹੀਂ ਹੁੰਦਾ। 

 (For more news apart from 13 Municipal Corporation Councilors Dissatisfied with AAP Form New Political Party News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement