Kedarnath Helicopter Crash: ਲੈਂਡਿੰਗ ਦੌਰਾਨ ਹੈਲੀਕਾਪਟਰ ਐਂਬੂਲੈਂਸ ਹਾਦਸਾਗ੍ਰਸਤ, ਰਿਸ਼ੀਕੇਸ਼ ਤੋਂ ਮਰੀਜ਼ ਨੂੰ ਲੈਣ ਲਈ ਆ ਰਹੀ ਸੀ
Published : May 17, 2025, 1:53 pm IST
Updated : May 17, 2025, 1:53 pm IST
SHARE ARTICLE
Kedarnath Helicopter Crash News in punjabi
Kedarnath Helicopter Crash News in punjabi

Kedarnath Helicopter Crash: ਪਾਇਲਟ ਸੁਰੱਖਿਅਤ

Kedarnath Helicopter Crash News in punjabi : ਕੇਦਾਰਨਾਥ ਧਾਮ ਵਿਖੇ ਉਤਰਦੇ ਸਮੇਂ ਹੈਲੀਕਾਪਟਰ ਐਂਬੂਲੈਂਸ ਹਾਦਸਾਗ੍ਰਸਤ ਹੋ ਗਈ। ਹੈਲੀਕਾਪਟਰ ਐਂਬੂਲੈਂਸ ਰਿਸ਼ੀਕੇਸ਼ ਏਮਜ਼ ਦੀ ਸੀ, ਜੋ ਰਿਸ਼ੀਕੇਸ਼ ਤੋਂ ਕੇਦਾਰਨਾਥ ਜਾ ਰਹੀ ਸੀ। ਏਮਜ਼ ਦੇ ਪੀਆਰਓ ਸੰਦੀਪ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ।

ਸ਼ਨੀਵਾਰ ਨੂੰ, ਏਮਜ਼ ਦਾ ਇੱਕ ਹੈਲੀਕਾਪਟਰ ਕੇਦਾਰਨਾਥ ਹੈਲੀਪੈਡ ਤੋਂ ਸਿਰਫ਼ 20 ਮੀਟਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਰਿਸ਼ੀਕੇਸ਼ ਤੋਂ ਕੇਦਾਰਨਾਥ ਇੱਕ ਮਰੀਜ਼ ਨੂੰ ਲੈਣ ਲਈ ਆ ਰਿਹਾ ਸੀ। ਏਮਜ਼ ਦੇ ਪੀਆਰਓ ਨੇ ਕਿਹਾ ਕਿ ਇਹ ਹਾਦਸਾ ਹਾਰਡ ਲੈਂਡਿੰਗ ਦੌਰਾਨ ਹੋਇਆ।

ਹੈਲੀਕਾਪਟਰ ਦਾ ਪਿਛਲਾ ਪਾਸਾ ਟੁੱਟ ਗਿਆ। ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਹੈਲੀਕਾਪਟਰ ਵਿੱਚ ਸਿਰਫ਼ ਪਾਇਲਟ ਹੀ ਸਵਾਰ ਸੀ। ਤੁਹਾਨੂੰ ਦੱਸ ਦੇਈਏ ਕਿ 29 ਅਕਤੂਬਰ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਦੀ ਹੈਲੀ ਐਂਬੂਲੈਂਸ ਸੇਵਾ ਸੰਜੀਵਨੀ ਦੀ ਸ਼ੁਰੂਆਤ ਕੀਤੀ ਸੀ।
 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement