
Hyderabad News : ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ
Hyderabad News in Punjabi : ਤੇਲੰਗਾਨਾ ਸਰਕਾਰ ਵਲੋਂ ਮਿਸ ਵਰਲਡ 2025 ਮੁਕਾਬਲੇ ਦੇ ਮੱਦੇਨਜ਼ਰ ਸਕੱਤਰੇਤ ’ਚ ਲਗਾਏ ਗਏ ਇਜ਼ਰਾਈਲੀ ਕੌਮੀ ਝੰਡੇ ਨੂੰ ਹਟਾਉਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ।
ਪਹਿਲਾ ਮਾਮਲਾ 12 ਮਈ ਨੂੰ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਥਾਂ ਦੀ ਜਾਂਚ ਕੀਤੀ ਅਤੇ ਇਜ਼ਰਾਈਲੀ ਝੰਡਾ ਗਾਇਬ ਪਾਇਆ। ਪੁਲਿਸ ਨੇ ਦਸਿਆ ਕਿ ਬਾਅਦ ’ਚ ਇਕ ਨਵਾਂ ਝੰਡਾ ਲਗਾਇਆ ਗਿਆ। ਦੂਜਾ ਮਾਮਲਾ ਇਕ ਹੋਰ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ 16 ਮਈ ਨੂੰ ਦਰਜ ਕੀਤਾ ਗਿਆ ਸੀ ਜਿਸ ਨੇ 14 ਮਈ ਨੂੰ ਇਜ਼ਰਾਈਲੀ ਝੰਡਾ ਗਾਇਬ ਪਾਇਆ ਸੀ। ਪੁਲਿਸ ਨੇ ਦਸਿਆ ਕਿ ਜਾਂਚ ਦੌਰਾਨ ਪੇਸ਼ੇ ਤੋਂ ਬਾਈਕ ਮਕੈਨਿਕ ਜ਼ਾਕਿਰ ਨੂੰ 16 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੀ ਇਸ ਹਰਕਤ ਦੀ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ।
ਪੁਲਿਸ ਨੇ ਕਿਹਾ ਕਿ ਹੁਣ ਤਕ ਸਿਰਫ ਗ੍ਰਿਫਤਾਰ ਵਿਅਕਤੀ ਹੀ ਇਸ ’ਚ ਸ਼ਾਮਲ ਪਾਇਆ ਗਿਆ ਹੈ ਅਤੇ ਉਸ ਦੀ ਕਾਰਵਾਈ ਦੇ ਕਾਰਨਾਂ ਅਤੇ ਘਟਨਾ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। 12 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਦੋਸ਼ੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਿਸ ਵਰਲਡ ਮੁਕਾਬਲਾ ਇੱਥੇ 10 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 31 ਮਈ ਤਕ ਜਾਰੀ ਰਹੇਗਾ।
(For more news apart from Miss World pageant: One arrested for removing Israeli flag near Telangana Secretariat News in Punjabi, stay tuned to Rozana Spokesman)