ਨੇਪਾਲ ਦੇ ਪਸ਼ੂਪਤੀਨਾਥ ਮੰਦਰ ਨੂੰ ਭਾਰਤ ਦੇਵੇਗਾ 2.33 ਕਰੋੜ ਰੁਪਏ
Published : Jun 17, 2020, 10:20 am IST
Updated : Jun 17, 2020, 10:20 am IST
SHARE ARTICLE
File
File

ਸਰਹੱਦ ਵਿਵਾਦ ਦੌਰਾਨ ਭਾਰਤ ਨੇ ਨੇਪਾਲ ਨਾਲ ਮੈਤਰੀ ਸਬੰਧ ਦੀ ਕੀਤੀ ਪਹਿਲ

ਕਾਠਮੰਡੂ, 16 ਜੂਨ : ਭਾਰਤ ਨੇ ਇਥੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ 2.33 ਕਰੋੜ ਰੁਪਏ ਦੀ ਲਾਗਤ ਨਾਲ ਸਫ਼ਾਈ ਕੇਂਦਰ ਦੀ ਉਸਾਰੀ ਦੀ ਵਚਨਬੱਧਤਾ ਪ੍ਰਗਟਾਈ ਹੈ। ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ। ਅਧਿਕਾਰਤ ਬਿਆਨ ਮੁਤਾਬਕ ਸ਼ਰਧਾਲੂਆਂ ਲਈ ਇਸ ਪਵਿੱਤਰ ਸਥਲ 'ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਸਫ਼ਾਈ ਕੇਂਦਰ ਦਾ ਨਿਰਮਾਣ ਹੋਵੇਗਾ।

ਇਸ ਪ੍ਰਾਜੈਕਟ ਦਾ ਨਿਰਮਾਣ 'ਨੇਪਾਲ-ਭਾਰਤ ਮੈਤਰੀ: ਵਿਕਾਸ ਹਿੱਸੇਦਾਰ' ਦੇ ਤਹਿਤ ਭਾਰਤ ਦੇ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਯੋਜਨਾ ਦੇ ਤੌਰ 'ਤੇ ਹੋਵੇਗਾ। ਪਸ਼ੂਪਤੀਨਾਥ ਮੰਦਰ ਵਿਚ ਸਫ਼ਾਈ ਕੇਂਦਰ ਦੀ ਉਸਾਰੀ ਲਈ ਭਾਰਤੀ ਦੂਤਾਵਾਸ, ਨੇਪਾਲ ਦੇ ਸੰਘੀ ਮਾਮਲਾ ਮੰਤਰਾਲੇ, ਸਧਾਰਨ ਪ੍ਰਸ਼ਾਸਨ ਅਤੇ ਕਾਠਮੰਡੂ ਮਹਾਨਗਰੀ ਸ਼ਹਿਰ ਦੇ ਵਿਚ ਇਕ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ। ਇਹ ਮੰਦਰ ਵਿਸ਼ਵ ਵਿਰਾਸਤ ਸਥਲ ਦੇ ਤਹਿਤ ਵੀ ਸੂਚੀਬੱਧ ਹੈ। ਇਥੇ ਭਾਰਤੀ ਦੂਤਾਵਾਸ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ।

FileFile

ਭਾਰਤੀ ਸਫਾਰਤਖ਼ਾਨੇ ਵਲੋਂ ਜਾਰੀ ਬਿਆਨ ਮੁਤਾਬਕ ਪਹਿਲ ਦੇ ਆਧਾਰ 'ਤੇ ਭਾਰਤ ਨੇ ਸਫ਼ਾਈ ਕੇਂਦਰ ਦੇ ਲਈ 3.72 ਕਰੋੜ ਨੇਪਾਲੀ ਰੁਪਏ (2.33 ਕਰੋੜ ਭਾਰਤੀ ਰੁਪਏ) ਦੀ ਆਰਥਕ ਮਦਦ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਾਠਮੰਡੂ ਮਹਾਨਗਰੀ ਸ਼ਹਿਰ ਨੇਪਾਲ ਸਰਕਾਰ ਦੇ ਨਿਰਧਾਰਤ ਨਿਯਮਾਂ ਦੇ ਮੁਤਾਬਕ 15 ਮਹੀਨੇ ਵਿਚ ਕਰੇਗਾ। ਪਸ਼ੂਪਤੀਨਾਥ ਮੰਦਰ ਨੇਪਾਲ ਦਾ ਸਭ ਤੋਂ ਵੱਡਾ ਮੰਦਰ ਕੰਪਲੈਕਸ ਹੈ ਅਤੇ ਬਾਗਮਤੀ ਨਦੀ ਦੇ ਦੋਹੀਂ ਪਾਸੀਂ ਫੈਲਿਆ ਹੋਇਆ ਹੈ ਜਿਥੇ ਰੋਜ਼ਾਨਾ ਨੇਪਾਲ ਅਤੇ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।

ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ। ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਉੱਤਰਾਖੰਡ ਦੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪਿਆਧੁਰਾ ਨੂੰ ਅਪਣੇ ਨਵੇਂ ਨਕਸ਼ੇ ਵਿਚ ਸ਼ਾਮਲ ਕਰਨ ਲਈ ਸੰਵਿਧਾਨ 'ਚ ਸ਼ੋਧ ਦੇ ਮਕਸਦ ਨਾਲ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਇਸ ਕਦਮ ਨੂੰ ਭਾਰਤ ਨੇ ''ਅਸਵੀਕਾਰਯੋਗ'' ਦਸਿਆ ਹੈ।

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement