
ਅਰਥਚਾਰੇ ਵਿਚ ਦਿਸਣ ਲੱਗੇ ਨੇ ਸੁਧਾਰ ਦੇ ਸੰਕੇਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਹਰ ਆਉਣ ਮਗਰੋਂ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਦਿਸਣ ਲਗੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਵਿਰੁਧ ਲੜਾਈ ਵਿਚ ਕੇਂਦਰ ਅਤੇ ਰਾਜਾਂ ਨੇ ਜਿਸ ਤਰ੍ਹਾਂ ਮਿਲ ਕੇ ਕੰਮ ਕੀਤਾ ਹੈ, ਇਹ ਤਾਲਮੇਲ ਵਾਲਾ ਸੰਘਵਾਦ ਦੀ ਸੱਭ ਤੋਂ ਵੱਡੀ ਮਿਸਾਲ ਹੈ।
ਪ੍ਰਧਾਨ ਮੰਤਰੀ ਨੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਕੋਰੋਨਾ ਵਾਇਰਸ ਵਿਰੁਧ ਲੜਾਈ ਨੂੰ ਕਮਜ਼ੋਰ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਲਾਗ ਵਿਰੁਧ ਲੜਾਈ ਵਿਚ ਜ਼ਰਾ ਵੀ ਢਿੱਲ ਨਾ ਵਰਤਣ। ਉਨ੍ਹਾਂ ਕਿਹਾ, 'ਅਨਲਾਕ ਇਕ ਨੂ ੰਦੋ ਹਫ਼ਤੇ ਹੋ ਰਹੇ ਹਨ।
Narendra Modi
ਇਸ ਦੌਰਾਨ ਜਿਹੜੇ ਅਨੁਭਵ ਆਏ ਹਨ, ਉਨ੍ਹਾਂ ਦੀ ਸਮੀਖਿਆ, ਉਨ੍ਹਾਂ ਬਾਰੇ ਚਰਚਾ ਕਰਨਾ ਜ਼ਰੂਰੀ ਹੈ।' ਮੋਦੀ ਨੇ ਕਿਹਾ, 'ਕਿਸੇ ਵੀ ਸੰਕਟ ਨਾਲ ਸਿੱਝਣ ਲਈ ਸਹੀ ਸਮੇਂ ਦੀ ਬਹੁਤ ਅਹਿਮੀਅਤ ਹਨ। ਸਹੀ ਸਮੇਂ 'ਤੇ ਲਏ ਗਏ ਫ਼ੈਸਲਿਆਂ ਨੇ ਦੇਸ਼ ਵਿਚ ਕੋਰੋਨਾ ਲਾਗ ਨੂੰ ਕੰਟਰੋਲ ਕਰਨ ਵਿਚ ਬਹੁਤ ਮਦਦ ਕੀਤੀ ਹੈ।' ਪ੍ਰਧਾਨ ਮੰਤਰੀ ਨੇ ਕਿਹਾ, 'ਜਦ ਕੋਰੋਨਾ ਵਾਇਰਸ ਦੁਨੀਆਂ ਦੇ ਅਨੇਕ ਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਵੀ ਨਹੀਂ ਬਣਿਆ ਸੀ ਤਦ ਭਾਰਤ ਨੇ ਇਸ ਨਾਲ ਸਿੱਝਣ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਸਨ, ਫ਼ੈਸਲੇ ਕਰਨੇ ਸ਼ੁਰੂ ਕਰ ਦਿਤੇ ਸਨ।
PM Modi
ਅਸੀਂ ਇਕ ਇਕ ਭਾਰਤੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ।' ਮੋਦੀ ਨੇ ਕਿਹਾ, 'ਬੀਤੇ ਹਫ਼ਤਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵਿਦੇਸ਼ ਤੋਂ ਅਪਣੇ ਵਤਨ ਵਾਪਸ ਮੁੜੇ ਹਨ। ਬੀਤੇ ਹਫ਼ਤਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਅਪਣੇ ਪਿੰਡਾਂ ਵਿਚ ਪਹੁੰਚੇ ਹਨ। ਰੇਲ ਰੋਡ, ਹਵਾਈ, ਸਮੁੰਦਰ ਸਾਰੇ ਰਾਹ ਖੁਲ੍ਹ ਚੁਕੇ ਹਨ।' ਉਨ੍ਹਾਂ ਕਿਹਾ ਕਿ ਸਿਹਤ ਖੇਤਰ ਦੇ ਜਾਣਕਾਰ, ਤਾਲਾਬੰਦੀ ਅਤੇ ਭਾਰਤ ਦੇ ਲੋਕਾਂ ਦੁਆਰਾ ਵਿਖਾਏ ਗਏ ਅਨੁਸ਼ਾਸਨ ਦੀ ਅੱਜ ਚਰਚਾ ਕਰ ਰਹੇ ਹਨ।
Corona Virus
ਮੋਦੀ ਨੇ ਕਿਹਾ, 'ਅੱਜ ਭਾਰਤ ਵਿਚ ਠੀਕ ਹੋਣ ਦੀ ਦਰ 50 ਫ਼ੀ ਸਦੀ ਤੋਂ ਉਪਰ ਹੈ। ਅੱਜ ਭਾਰਤ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿਚ ਮੋਹਰੀ ਹੈ ਜਿਥੇ ਕੋਰੋਨਾ ਪੀੜਤ ਮਰੀਜ਼ਾਂ ਦਾ ਜੀਵਨ ਬਚਿਆ ਹੈ। ਸਾਡੇ ਲਈ ਕਿਸੇ ਇਕ ਭਾਰਤੀ ਦੀ ਵੀ ਮੌਤ ਦੁਖਦ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਥੇ ਕੋਰੋਨਾ ਕਾਰਨ ਬਹੁਤ ਘੱਟ ਮੌਤਾਂ ਹੋ ਰਹੀਆਂ ਹਨ।