
12ਵੀਂ ਜਮਾਤ ਦਾ ਨਤੀਜਾ (12th Result) ਤਿਆਰ ਕਰਨ ਲਈ ਬਣੀ 13 ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ (Supreme Court) ਨੂੰ ਅਪਣੀ ਰਿਪੋਰਟ ਸੌਂਪ ਦਿੱਤੀ ਹੈ।
ਨਵੀਂ ਦਿੱਲੀ: ਸੀਬੀਐਸਈ (CBSE) ਦੀ 12ਵੀਂ ਜਮਾਤ ਦਾ ਨਤੀਜਾ (12th Result) ਤਿਆਰ ਕਰਨ ਲਈ ਬਣੀ 13 ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ (Supreme Court) ਨੂੰ ਅਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਬੋਰਡ ਨੇ ਨਤੀਜਾ ਜਾਰੀ ਕਰਨ ਦੇ ਫਾਲਮੂਲੇ ਬਾਰੇ ਦੱਸਿਆ ਹੈ। ਬੋਰਡ ਦੇ ਡਰਾਫਟ ਮੁਤਾਬਕ 10ਵੀਂ, 11ਵੀਂ ਦੇ ਫਾਈਨਲ ਨਤੀਜੇ ਅਤੇ 12ਵੇਂ ਦੇ ਪ੍ਰੀ-ਬੋਰਡ ਦੇ ਨਤੀਜੇ ਨੂੰ ਅੰਤਮ ਨਤੀਜੇ ਦਾ ਅਧਾਰ ਬਣਾਇਆ ਜਾਵੇਗਾ। ਜੇਕਰ ਸਭ ਕੁੱਝ ਸਹੀ ਰਿਹਾ ਤਾਂ 31 ਜੁਲਾਈ ਤੱਕ ਨਤੀਜੇ ਜਾਰੀ ਕਰ ਦਿੱਤੇ ਜਾਣਗੇ।
CBSE finalises Class 12 marking scheme
ਹੋਰ ਪੜ੍ਹੋ: ਭਾਰਤੀ ਮੂਲ ਦੇ Satya Nadella ਨੂੰ ਮਿਲੀ ਵੱਡੀ ਕਾਮਯਾਬੀ, Microsoft ਨੇ ਬਣਾਇਆ ਕੰਪਨੀ ਦਾ ਚੇਅਰਮੈਨ
12ਵੀਂ ਦੀ ਮਾਰਕ ਸ਼ੀਟ ਤਿਆਰ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਸੀਬੀਐਸਈ ਨੇ ਕਿਹਾ ਕਿ 10ਵੀਂ ਦੇ 5 ਵਿਸ਼ਿਆਂ ਵਿਚੋਂ 3 ਵਿਸ਼ਿਆਂ ਦੇ ਸਭ ਤੋਂ ਚੰਗੇ ਨੰਬਰਾਂ ਨੂੰ ਲਿਆ ਜਾਵੇਗਾ। ਸੁਪਰੀਮ ਕੋਰਟ ਨੇ ਕਿਹਾ, ‘ਸੀਬੀਐਸਈ (CBSE) ਅਤੇ ਆਈਸੀਐਸਈ (ICSE) ਦੋਵੇਂ ਬੋਰਡ ਨੇ ਕਿਹਾ ਹੈ ਕਿ ਨਤੀਜੇ ਐਲਾਨ ਕਰਨ ਦੇ ਫਾਰਮੂਲੇ ਦੇ ਨਾਲ ਚੋਣਵੀਂ ਪ੍ਰੀਖਿਆਵਾਂ ਦਾ ਸਮਾਂ ਵੀ ਦੱਸਿਆ ਜਾਵੇਗਾ। ਜੇਕਰ ਐਡਵੋਕੇਟ ਵਿਕਾਸ ਸਿੰਘ ਕੋਈ ਸੁਝਾਅ ਦਿੰਦੇ ਹਨ ਤਾਂ ਉਹਨਾਂ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਦੋਵੇਂ ਬੋਰਡ ਸਕੀਮ ਲਾਗੂ ਕਰਨ ਲਈ ਆਜ਼ਾਦ ਹਨ।
ਸੁਣਵਾਈ ਦੀ ਅਗਲੀ ਤਰੀਕ ਨੂੰ ਅਸੀਂ ਇਸ ਬਾਰੇ ਦੱਸਾਂਗੇ’ ਕੋਰਟ ਨੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ। ਇਸੇ ਤਰ੍ਹਾਂ 11ਵੀਂ ਦੇ ਔਸਤਨ ਪੰਜ ਵਿਸ਼ੇ ਲਏ ਜਾਣਗੇ ਅਤੇ 12ਵੀਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਪ੍ਰੈਕਟਿਕਲ ਦੇ ਨੰਬਰ ਲਏ ਜਾਣਗੇ।
Supreme Court
ਇਹ ਵੀ ਪੜ੍ਹੋ: ਕੁੰਭ ਮੇਲੇ ਦੌਰਾਨ Covid Test ਵਿਚ ਘੁਟਾਲਾ, ਦਿੱਲੀ-ਹਰਿਆਣਾ ਦੀ LAB ’ਤੇ ਦਰਜ ਹੋਵੇਗੀ FIR
ਬੋਰਡ ਨੇ ਦੱਸਿਆ ਕਿ 10ਵੀਂ ਅਤੇ 11ਵੀਂ ਦੇ ਨੰਬਰਾਂ ਨੂੰ 30-30% ਅਤੇ 12ਵੀਂ ਦੇ ਨੰਬਰ ਨੂੰ 40% ਫੀਸਦ ਜਾਵੇਗਾ। ਜਿਹੜੇ ਬੱਚੇ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਹਨਾਂ ਲਈ ਬਾਅਦ ਵਿਚ ਨਿਯਮ ਬਣਾਏ ਜਾਣਗੇ। ਪੈਨਲ ਦੇ ਮੈਂਬਰ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਵੋਦਿਆ ਵਿਦਿਆਲਿਆ, ਸੀਬੀਐਸਈ ਅਤੇ ਹੋਰ ਸਕੂਲਾਂ ਨਾਲ ਚਰਚਾ ਕੀਤੀ ਹੈ।
CBSE finalises Class 12 marking scheme
ਇਹ ਵੀ ਪੜ੍ਹੋ: ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ
ਇਸ ਵਿਚ ਸਾਹਮਣੇ ਆਇਆ ਹੈ 12ਵੀਂ ਦਾ ਬੈਚ ਪੂਰੀ ਤਰ੍ਹਾਂ ਆਨਲਾਈਨ ਚੱਲਿਆ ਹੈ। ਪੈਨਲ ਦਾ ਕਹਿਣਾ ਹੈ ਕਿ ਸਿਰਫ 12ਵੀਂ ਦੀ ਮੁਲਾਂਕਣ (Assessment) ਦੇ ਅਧਾਰ ’ਤੇ ਨਤੀਜਾ ਤਿਆਰ ਕਰਨਾ ਉਚਿਤ ਨਹੀਂ ਹੈ। ਜ਼ਿਕਰਯੋਗ ਹੈ ਕਿ ਕੋਰੋਨਾ (Coronavirus ) ਮਹਾਂਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਨੇ 1 ਜੂਨ ਨੂੰ ਦੇਸ਼ ਭਰ ਵਿਚ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ।