
ਉਤਰਾਖੰਡ ਵਿਚ ਕੁੰਭ ਮੇਲੇ ਦੌਰਾਨ ਹੋਏ ਕੋਰੋਨਾ ਟੈਸਟ ਘੁਟਾਲੇ ਵਿਚ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ
ਨਵੀਂ ਦਿੱਲੀ: ਉਤਰਾਖੰਡ (Uttarakhand ) ਵਿਚ ਕੁੰਭ ਮੇਲੇ (Kumbh Mela) ਦੌਰਾਨ ਹੋਏ ਕੋਰੋਨਾ ਟੈਸਟ ਘੁਟਾਲੇ ਵਿਚ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਸਰਕਾਰ ਨੋ ਕੋਵਿਡ ਟੈਸਟ ਘੁਟਾਲੇ ( Covid Tests Scam ) ਵਿਚ ਆਰੋਪੀ ਕੰਪਨੀਆਂ ’ਤੇ ਕੇਸ ਦਰਦ ਕਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਨੇ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹਾਂ ਕੁੰਭ (Mahakumbh) ਦੌਰਾਨ ਕੋਵਿਡ ਜਾਂਚ ਘੁਟਾਲੇ ਵਿਚ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਹੈ।
Mahakumbh
ਹੋਰ ਪੜ੍ਹੋ: ਪੰਜਾਬ ਨੂੰ ਸੰਭਾਲਣ ਲਈ ਗੰਭੀਰ ਹੋਈ ਸੋਨੀਆ, UP-ਰਾਜਸਥਾਨ ਕਾਂਗਰਸ ਤੋਂ ਡਰੀ ਹਾਈ ਕਮਾਂਡ
ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਉਨਿਆਲ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੁੰਭ ਮੇਲੇ ਦੌਰਾਨ ਹਰਿਦੁਆਰ (Haridwar) ਵਿਚ 5 ਸਥਾਨਾਂ ’ਤੇ ਜਾਂਚ ਕਰਨ ਵਾਲੀਆਂ ਦਿੱਲੀਆਂ ਅਤੇ ਹਰਿਆਣਾ ਦੀਆਂ ਪ੍ਰਯੋਗਸ਼ਾਲਾਵਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਆਦੇਸ਼ ਜਾਰੀ ਹੋਇਆ ਹੈ।
Covid Test
ਹੋਰ ਪੜ੍ਹੋ: ਦਿੱਲੀ ਦੰਗੇ: ਤਿੰਨ ਵਿਦਿਆਰਥੀਆਂ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਦਿੱਲੀ ਪੁਲਿਸ
ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਬਿਨ੍ਹਾਂ ਜਾਂਚ ਕੀਤੇ ਹੀ ਲੋਕਾਂ ਕੋਲ ਕੋਰੋਨਾ ਟੈਸਟ ਦੀ ਰਿਪੋਰਟ ਪਹੁੰਚਣ ਲੱਗੀ। ਇਸ ਤੋਂ ਬਾਅਦ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੂੰ ਸ਼ਿਕਾਇਤ ਕੀਤੀ ਗਈ। ਆਈਸੀਐਮਆਰ ਨੇ ਕੋਵਿਡ ਟੈਸਟ ਨੂੰ ਲੈ ਕੇ ਚੱਲ ਰਹੇ ਘੁਟਾਲੇ ਦੀ ਸ਼ਿਕਾਇਤ ਉਤਰਾਖੰਡ ਦੇ ਸਿਹਤ ਵਿਭਾਗ ਨੂੰ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਹਰਿਆਣਾ ਦੀ ਇਕ ਏਜੰਸੀ ਫਰਜ਼ੀ ਤੌਰ ’ਤੇ ਕੋਰੋਨਾ ਰਿਪੋਰਟ ਤਿਆਰ ਕਰ ਰਹੀ ਸੀ।