
ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਦੇ ਲੋਕਾਂ ਵਿਚ ਦਾਨ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ (corona pandemic) ਕਾਰਨ ਦੁਨੀਆਂ ਭਰ ਦੇ ਲੋਕਾਂ ਵਿਚ ਦਾਨ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ। ਬ੍ਰਿਟਿਸ਼ ਸੰਸਥਾ ਚੈਰੀਟੀਜ਼ ਏਡ ਫਾਂਊਡੇਸ਼ਨ (Charities Aid Foundation) ਦੇ ਵਰਲਡ ਗਿਵਿੰਗ ਇੰਡੈਕਸ 2021 (World Giving Index 2021) ਮੁਤਾਬਕ ਬੀਤੇ ਸਾਲ 2020 ’ਚ ਦੁਨੀਆਂ ਭਰ ਦੇ 300 ਕਰੋੜ ਲੋਕਾਂ ਨੇ ਅਣਜਾਣ ਵਿਅਕਤੀਆਂ ਦੀ ਮਦਦ ਕੀਤੀ। 31% ਲੋਕਾਂ ਨੇ ਨਕਦ ਦਾਨ ਦਿੱਤਾ ਅਤੇ ਦੁਨੀਆਂ ਦੇ ਹਰ 5ਵੇਂ ਵਿਅਕਤੀ ਨੇ ਅਪਣੀ ਮਰਜ਼ੀ ਨਾਲ ਸਮਾਜ ਸੇਵਾ ਵਿਚ ਸਮਾਂ ਬਿਤਾਇਆ।
India is 14th most charitable country
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ
ਸੰਸਥਾ ਨੇ 114 ਦੇਸ਼ਾਂ ਵਿਚ ਸਰਵੇ ਕੀਤਾ ਹੈ। ਇਸ ਵਿਚ ਸਾਰੇ ਦੇਸ਼ਾਂ ਨੂੰ 3 ਪਹਿਲੂਆਂ ਦੇ ਅਧਾਰ ’ਤੇ ਦੇਖਿਆ ਗਿਆ- ਅਣਜਾਣ ਵਿਅਕਤੀ ਦੀ ਸਹਾਇਤਾ ਕਰਨਾ, ਨਕਦ ਦਾਨ ਕਰਨਾ ਅਤੇ ਅਪਣਾ ਸਮਾਂ ਦੇ ਕੇ ਸਮਾਜ ਸੇਵਾ ਕਰਨ ਦਾ ਰੁਝਾਨ। ਇਸ ਸੂਚੀ ਵਿਚ ਭਾਰਤ (India) ਨੇ ਵੱਡੀ ਛਲਾਂਗ ਲਗਾਈ ਹੈ। ਭਾਰਤ 82ਵੇਂ ਸਥਾਨ ਤੋਂ 14 ਸਥਾਨ ’ਤੇ ਪਹੁੰਚ ਗਿਆ ਹੈ।
India is 14th most charitable country
ਇਹ ਵੀ ਪੜ੍ਹੋ: ਜਲੰਧਰ: ਦਰਦਨਾਕ ਸੜਕ ਹਾਦਸੇ 'ਚ ਉਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਮਾਂ-ਪੁੱਤ ਦੀ ਮੌਤ
ਇਸ ਦੇ ਲਈ ਹਰ ਦੇਸ਼ ਵਿਚ ਘੱਟੋ-ਘੱਟ ਇਕ ਹਜ਼ਾਰ ਲੋਕਾਂ ਦੇ ਇੰਟਰਵਿਊ ਕੀਤੇ ਗਏ। ਕੁੱਲ 114 ਦੇਸ਼ਾਂ ਵਿਚੋਂ 1.21 ਲੱਖ ਲੋਕਾਂ ਦੇ ਇੰਟਰਵਿਊ ਲਏ ਗਏ। ਇਸ ਇੰਡੈਕਸ ਵਿਚ ਇੰਡੋਨੇਸ਼ੀਆ ਨੂੰ ਸਭ ਤੋਂ ਜ਼ਿਆਦਾ ਮਦਦ ਕਰਨ ਵਾਲਾ ਪਾਇਆ ਗਿਆ। ਇੱਥੋਂ ਦੇ 83% ਲੋਕਾਂ ਨੇ ਨਕਦ ਦਾਨ ਕੀਤਾ। ਇਸ ਤੋਂ ਇਲਾਵਾ ਸਮਾਂ ਦੇ ਕੇ ਸਮਾਜ ਦੇ ਲੋਕਾਂ ਦੀ ਮਦਦ ਕਰਨ ਵਿਚ ਵੀ ਇੰਡੋਨੇਸ਼ੀਆ ਸਭ ਤੋਂ ਉੱਪਰ (60%) ਰਿਹਾ ਹੈ। ਨਕਦ ਦਾਨ ਦੇਣ ਵਾਲਿਆਂ ਵਿਚ ਮਿਆਂਮਾਰ ਦੂਜੇ ਸਥਾਨ ’ਤੇ ਹੈ, ਇੱਥੇ ਬੁੱਧ ਧਰਮ ਦੀ ਥੇਰਵੜਾ ਸ਼ਾਖਾ ਦੇ ਲੋਕ ਦਾਨ ਕਰਨ ਵਿਚ ਬਹੁਤ ਅੱਗੇ ਹਨ।
India is 14th most charitable country
ਹੋਰ ਪੜ੍ਹੋ: ਧੀ ਨਾਲ ਛੇੜਛਾੜ ਕਰਦਾ ਸੀ ਨੌਜਵਾਨ, ਪਿਤਾ ਨੇ ਰੋਕਿਆ ਤਾਂ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ
ਖ਼ਾਸ ਗੱਲ ਇਹ ਹੈ ਕਿ ਅਮੀਰ ਦੇਸ਼ਾਂ ਦੀ ਤੁਲਨਾ ਵਿਚ ਗਰੀਬ ਦੇਸ਼ਾਂ ਦੇ ਲੋਕਾਂ ਵਿਚ ਦੂਜਿਆਂ ਦੀ ਮਦਦ ਕਰਨ ਦਾ ਰੁਝਾਨ ਜ਼ਿਆਦਾ ਰਿਹਾ ਹੈ। ਅਣਜਾਣ ਲੋਕਾਂ ਦੀ ਮਦਦ ਕਰਨ ਵਾਲੇ ਟਾਪ-10 ਦੇਸ਼ਾਂ ਵਿਚੋਂ 6 ਅਫਰੀਕੀ ਦੇਸ਼ ਹਨ- ਨਾਈਜ਼ੀਰੀਆ, ਕੈਮਰੂਨ, ਜ਼ੈਂਬੀਆ, ਕੀਨੀਆ, ਯੂਗਾਂਡਾ ਅਤੇ ਮਿਸਰ। ਜਪਾਨ ਇਸ ਸ਼੍ਰੇਣੀ ਵਿਚ ਆਖਰੀ ਨੰਬਰ ’ਤੇ ਹੈ। ਯੂਰੋਪੀਅਨ ਦੇਸ਼ ਬੈਲਜ਼ੀਅਮ, ਸਵਿਟਜ਼ਰਲੈਂਡ, ਫਰਾਂਸ, ਸਲੋਵੇਨੀਆ, ਇਟਲੀ, ਨੀਦਰਲੈਂਡ ਅਤੇ ਆਇਰਲੈਂਡ ਵਿਚ ਵੀ ਅਣਜਾਣ ਲੋਕਾਂ ਦੀ ਮਦਦ ਕਰਨ ਦੇ ਰੁਝਾਨ ਵਿਚ ਕਮੀ ਦੇਖਣ ਨੂੰ ਮਿਲੀ। ਜਪਾਨ ਅਤੇ ਮਾਲੀ ਵਰਗੇ ਅਮੀਰ ਦੇਸ਼ ਦਾਨ ਕਰਨ ਵਿਚ ਬਹੁਤ ਪਿੱਛੇ ਹਨ।
India is 14th most charitable country
ਹੋਰ ਪੜ੍ਹੋ: 12th Result: CBSE ਨੇ ਸੁਪਰੀਮ ਕੋਰਟ ਨੂੰ ਦੱਸਿਆ ਨਤੀਜਾ ਬਣਾਉਣ ਦਾ ਫਾਰਮੂਲਾ
82ਵੇਂ ਨੰਬਰ ਤੋਂ 14 ਨੰਬਰ ’ਤੇ ਆਇਆ ਭਾਰਤ
ਭਾਰਤ ਇਸ ਇੰਡੈਕਸ ਵਿਚ ਬੀਤੇ ਕਈ ਸਾਲਾਂ ਤੋਂ 82ਵੇਂ ਨੰਬਰ ’ਤੇ ਸੀ ਪਰ 2020 ਵਿਚ ਉਹ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਡੈਕਸ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ ਭਾਰਤ ਸਮਾਜ ਸੇਵਾ ਲਈ ਸਮਾਂ ਦੇਣ ਵਿਚ 6ਵੇਂ ਨੰਬਰ ’ਤੇ ਹੈ, ਨਕਦ ਦਾਨ ਕਰਨ ਵਿਚ 35ਵੇਂ ਨੰਬਰ ’ਤੇ ਅਤੇ ਅਣਜਾਣ ਲੋਕਾਂ ਦੀ ਮਦਦ ਕਰਨ ਦੇ ਮਾਮਲੇ ਵਿਚ ਭਾਰਤ 41ਵੇਂ ਨੰਬਰ ’ਤੇ ਹੈ।
ਟਾਪ 15 ਦੇਸ਼
1. ਇੰਡੋਨੇਸ਼ੀਆ, 2. ਕੀਨੀਆ, 3. ਨਾਈਜੀਰੀਆ, 4. ਮਿਆਂਮਾਰ, 5. ਆਸਟਰੇਲੀਆ, 6. ਘਾਨਾ, 7. ਨਿਊਜ਼ੀਲੈਂਡ, 8. ਯੂਗਾਂਡਾ, 9. ਕੋਸੋਵੋ, 10. ਥਾਈਲੈਂਡ, 11. ਤਾਜਿਕਸਤਾਨ, 12. ਬਹਿਰੀਨ, 13 . ਸੰਯੁਕਤ ਅਰਬ ਅਮੀਰਾਤ, 14. ਭਾਰਤ, 15. ਈਥੋਪੀਆ।