
ਭਾਜਪਾ ਸਰਕਾਰ ਨੇ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਦੇ ਮੁਕਾਬਲੇ ਪਿਛਲੇ 9 ਸਾਲਾਂ ਵਿਚ ਦੇਸ਼ ਵਿਚ ਦੁੱਗਣਾ ਕੰਮ ਕੀਤਾ ਹੈ।
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਨਿਤਿਨ ਗਡਕਰੀ ਨੇ ਕਾਂਗਰਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਇਕ ਨੇਤਾ ਨੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀ ਸਲਾਹ ਦਿਤੀ, ਜਿਸ ਦਾ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਪਾਰਟੀ ਦਾ ਮੈਂਬਰ ਬਣਨ ਦੀ ਬਜਾਏ ਖੂਹ ਵਿਚ ਛਾਲ ਮਾਰ ਦੇਣਗੇ
ਇਹ ਵੀ ਪੜ੍ਹੋ: ਇਨਸਾਨੀਅਤ ਹੋਈ ਸ਼ਰਮਸਾਰ: ਵਿਅਕਤੀ ਨੇ ਕੁੱਤੇ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ
ਗਡਕਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਦੇ ਮੁਕਾਬਲੇ ਪਿਛਲੇ 9 ਸਾਲਾਂ ਵਿਚ ਦੇਸ਼ ਵਿਚ ਦੁੱਗਣਾ ਕੰਮ ਕੀਤਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਉੱਤਰ ਪ੍ਰਦੇਸ਼ ਵਿਚ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ 2024 ਦੇ ਅੰਤ ਤੱਕ ਯੂਪੀ ਦੀਆਂ ਸੜਕਾਂ ਅਮਰੀਕਾ ਵਰਗੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੋ ਕਾਰਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਕਾਰਾਂ ਦੇ ਉੱਡੇ ਪਰਖੱਚੇ
ਸ਼ੁੱਕਰਵਾਰ ਨੂੰ ਗਡਕਰੀ ਨੇ ਮਹਾਰਾਸ਼ਟਰ ਦੇ ਭੰਡਾਰਾ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਥੇ ਉਨ੍ਹਾਂ ਨੇ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਕੀਤੇ ਕੰਮਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਦਿਤੀ। ਗਡਕਰੀ ਨੇ ਭਾਜਪਾ ਲਈ ਕੰਮ ਕਰਨ ਦੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਅਤੇ ਪਾਰਟੀ ਦੇ ਸਫ਼ਰ ਬਾਰੇ ਗੱਲ ਕੀਤੀ। ਉਨ੍ਹਾਂ ਮਰਹੂਮ ਕਾਂਗਰਸੀ ਆਗੂ ਸ਼੍ਰੀਕਾਂਤ ਜਿਚਕਰ ਵਲੋਂ ਕੀਤੀ ਪੇਸ਼ਕਸ਼ ਦਾ ਵੀ ਜ਼ਿਕਰ ਕੀਤਾ।
ਗਡਕਰੀ ਨੇ ਕਿਹਾ, ਇਕ ਵਾਰ ਜਿਚਕਰ ਨੇ ਮੈਨੂੰ ਕਿਹਾ- 'ਤੁਸੀਂ ਪਾਰਟੀ ਦੇ ਬਹੁਤ ਚੰਗੇ ਵਰਕਰ ਅਤੇ ਨੇਤਾ ਹੋ। ਜੇਕਰ ਤੁਸੀਂ ਕਾਂਗਰਸ ਵਿਚ ਸ਼ਾਮਲ ਹੋ ਜਾਂਦੇ ਹੋ ਤਾਂ ਤੁਹਾਡਾ ਭਵਿੱਖ ਉੱਜਵਲ ਹੋਵੇਗਾ। ਇਸ ਪੇਸ਼ਕਸ਼ 'ਤੇ ਗਡਕਰੀ ਨੇ ਕਿਹਾ ਕਿ ਮੈਂ ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਖੂਹ 'ਚ ਛਾਲ ਮਾਰਾਂਗਾ। ਮੈਨੂੰ ਭਾਜਪਾ ਅਤੇ ਇਸ ਦੀ ਵਿਚਾਰਧਾਰਾ ਵਿਚ ਪੂਰਾ ਵਿਸ਼ਵਾਸ ਹੈ। ਮੈਂ ਇਸ ਲਈ ਕੰਮ ਕਰਦਾ ਰਹਾਂਗਾ। ਮੰਤਰੀ ਨੇ ਕਾਂਗਰਸ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਰਟੀ ਬਣਨ ਤੋਂ ਲੈ ਕੇ ਹੁਣ ਤੱਕ ਇਹ ਕਈ ਵਾਰ ਵੰਡੀ ਗਈ ਹੈ। ਸਾਨੂੰ ਆਪਣੇ ਦੇਸ਼ ਦੇ ਲੋਕਤੰਤਰ ਦੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਅਤੀਤ ਤੋਂ ਭਵਿੱਖ ਲਈ ਸਿੱਖਣਾ ਚਾਹੀਦਾ ਹੈ। ਕਾਂਗਰਸ ਨੇ ਆਪਣੇ 60 ਸਾਲਾਂ ਦੇ ਸ਼ਾਸਨ ਦੌਰਾਨ 'ਗਰੀਬੀ ਹਟਾਓ' ਦਾ ਨਾਅਰਾ ਦਿੱਤਾ, ਪਰ ਨਿੱਜੀ ਮੁਨਾਫ਼ੇ ਲਈ ਕਈ ਵਿੱਦਿਅਕ ਅਦਾਰੇ ਖੋਲ੍ਹ ਦਿਤੇ।