ਇਨਸਾਨੀਅਤ ਹੋਈ ਸ਼ਰਮਸਾਰ: ਵਿਅਕਤੀ ਨੇ ਕੁੱਤੇ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ

By : GAGANDEEP

Published : Jun 17, 2023, 2:01 pm IST
Updated : Jun 17, 2023, 3:20 pm IST
SHARE ARTICLE
photo
photo

ਡੰਡੇ ਨਾਲ ਨਾ ਮਰਿਆ ਬੇਜ਼ੁਬਾਨ ਤਾਂ ਚਾਕੂ ਮਾਰ ਕੇ ਮਾਰਿਆ ਕੁੱਤਾ

 

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਿਲ ਨੂੰ ਝੰਜੋੜ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਪਿੰਡ ਚੱਕ ਅਟਾਰੀ ਸਦਰ ਦਾ ਗੁਰਪ੍ਰੀਤ ਸਿੰਘ ਇਕ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਪਿੰਡ ਦੇ ਕੁੱਤੇ ਤੋਂ ਪ੍ਰੇਸ਼ਾਨ ਸੀ। ਅੱਜ ਬੇਜ਼ੁਬਾਨ ਅਚਾਨਕ ਉਸਦੇ ਘਰ ਵੜ ਗਿਆ। ਕਥਿਤ ਦੋਸ਼ੀ ਨੇ ਉਸ ਨੂੰ ਖਾਣ ਦਾ ਲਾਲਚ ਦੇ ਕੇ ਘਰ 'ਚ ਬੰਨ੍ਹ ਦਿਤਾ।

ਇਹ ਵੀ ਪੜ੍ਹੋ: ਨਹੀਂ ਰਹੇ ਉੱਘੇ ਪੰਜਾਬੀ ਗਾਇਕ ਰੰਗਾ ਸਿੰਘ ਮਾਨ, ਲੰਬੇ ਸਮੇਂ ਤੋਂ ਸਨ ਬੀਮਾਰ 

ਨੌਜਵਾਨ ਨੇ ਕੁੱਤੇ ਦੀਆਂ ਲੱਤਾਂ ਬੰਨ੍ਹ ਕੇ ਉਸ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ। ਕੁੱਤੇ ਦੇ ਰੋਣ ਦੀ ਆਵਾਜ਼ ਸੁਣ ਕੇ ਪਿੰਡ ਦੇ ਕੁਝ ਲੋਕ ਵੀ ਇਕੱਠੇ ਹੋ ਗਏ ਪਰ ਕਥਿਤ ਦੋਸ਼ੀ ਨੇ ਕਿਸੇ ਦੀ ਗੱਲ ਨਹੀਂ ਸੁਣੀ। ਗੁੱਸੇ 'ਚ ਉਹ ਕੁੱਤੇ 'ਤੇ ਹਮਲਾ ਕਰਦਾ ਰਿਹਾ। ਆਖ਼ਰ ਜਦੋਂ ਉਹ ਥੱਕ ਗਿਆ ਅਤੇ ਕੁੱਤਾ ਨਾ ਮਰਿਆ ਤਾਂ ਮੁਲਜ਼ਮ ਨੇ ਡੰਡੇ 'ਤੇ ਤੇਜ਼ਧਾਰ ਚਾਕੂ ਬੰਨ੍ਹ ਦਿਤਾ।

ਇਹ ਵੀ ਪੜ੍ਹੋ: ਕਪੂਰਥਲਾ 'ਚ 1.3 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ, ਮੁਲਜ਼ਮ ਸਾਇਕਲ 'ਤੇ ਕਰਦੇ ਸਨ ਨਸ਼ੇ ਦੀ ਸਪਲਾਈ 

ਮੁਲਜ਼ਮ ਨੇ ਕੁੱਤੇ ਦੇ ਪੇਟ ਵਿਚ ਚਾਕੂ ਮਾਰ ਦਿਤਾ। ਕੁੱਤੇ ਦੇ ਪੇਟ 'ਤੇ ਲਗਾਤਾਰ 4 ਤੋਂ 5 ਹਮਲੇ ਕੀਤੇ। ਇਸ ਤੋਂ ਬਾਅਦ ਕੁੱਤੇ ਦੇ ਪੇਟ 'ਚੋਂ ਖੂਨ ਨਿਕਲਣ ਲੱਗਾ।
ਕਥਿਤ ਦੋਸ਼ੀ ਨੇ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਨੂੰ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਪੰਜਾਬ ਸ਼ਿਵ ਸੈਨਾ ਦੇ ਆਗੂ ਭਾਨੂ ਪ੍ਰਤਾਪ ਨੇ ਇਸ ਮਾਮਲੇ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਨੂੰ ਮਾਮਲੇ ਦੀ ਜਾਣਕਾਰੀ ਦਿਤੀ। ਭਾਨੂ ਨੇ ਦਸਿਆ ਕਿ ਜੇਕਰ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਜਾਣਗੇ। ਮਾਮਲੇ ਸਬੰਧੀ ਥਾਣਾ ਸਦਰ ਮੁਕਤਸਰ ਸਾਹਿਬ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement