
ਇਕ ਹੁਕਮ ਵਿਚ ਕਿਹਾ ਗਿਆ ਹੈ, "ਦੇਰ ਨਾਲ ਆਉਣਾ ਅਤੇ ਦਫਤਰ ਤੋਂ ਜਲਦੀ ਨਿਕਲਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ
Centre's Warnning for employees: ਕੇਂਦਰ ਸਰਕਾਰ ਨੇ ਦਫ਼ਤਰ ਦੇਰ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੇ ਲੇਟ ਆਉਣ ਅਤੇ ਦਫ਼ਤਰ ਤੋਂ ਜਲਦੀ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਚਿਤਾਵਨੀ ਉਦੋਂ ਦਿਤੀ ਗਈ ਹੈ ਜਦੋਂ ਇਹ ਪਾਇਆ ਗਿਆ ਕਿ ਬਹੁਤ ਸਾਰੇ ਕਰਮਚਾਰੀ ਆਧਾਰ ਸਮਰਥਿਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ (AEBAS) ਵਿਚ ਅਪਣੀ ਹਾਜ਼ਰੀ ਦਰਜ ਨਹੀਂ ਕਰ ਰਹੇ ਸਨ ਅਤੇ "ਕੁਝ ਕਰਮਚਾਰੀ ਨਿਯਮਤ ਤੌਰ 'ਤੇ ਦੇਰੀ ਨਾਲ ਦਫਤਰ ਪਹੁੰਚ ਰਹੇ ਸਨ।"
ਇਕ ਹੁਕਮ ਵਿਚ ਕਿਹਾ ਗਿਆ ਹੈ, "ਦੇਰ ਨਾਲ ਆਉਣਾ ਅਤੇ ਦਫਤਰ ਤੋਂ ਜਲਦੀ ਨਿਕਲਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਮੌਜੂਦਾ ਨਿਯਮਾਂ ਦੇ ਤਹਿਤ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।"
ਸਾਰੇ ਕੇਂਦਰ ਸਰਕਾਰ ਦੇ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਰਮਚਾਰੀ ਏ.ਈ.ਬੀ.ਏ.ਐਸ. ਦੀ ਵਰਤੋਂ ਕਰਦੇ ਹੋਏ ਅਪਣੀ ਹਾਜ਼ਰੀ ਦਰਜ ਕਰਨ। ਸਾਰੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਬਾਇਓਮੀਟ੍ਰਿਕ ਮਸ਼ੀਨਾਂ ਹਰ ਸਮੇਂ ਚਾਲੂ ਰਹਿਣ।
(For more Punjabi news apart from Centre warns of action against employees who reach office late, stay tuned to Rozana Spokesman)