PM ਮੋਦੀ 26 ਜੂਨ ਨੂੰ ਸਪੀਕਰ ਦੇ ਨਾਮ ਦਾ ਰੱਖਣਗੇ ਪ੍ਰਸਤਾਵ , 27 ਜੂਨ ਨੂੰ ਰਾਸ਼ਟਰਪਤੀ ਮੁਰਮੂ ਦਾ ਸੰਬੋਧਨ !
Published : Jun 17, 2024, 8:50 pm IST
Updated : Jun 17, 2024, 8:50 pm IST
SHARE ARTICLE
  PM Modi
PM Modi

ਹੇਠਲੇ ਸਦਨ ਨੂੰ 10 ਸਾਲ ਬਾਅਦ ਮਿਲੇਗਾ ਵਿਰੋਧੀ ਧਿਰ ਦਾ ਨੇਤਾ

Speaker Candidate : ਦੇਸ਼ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਹੁਣ ਸਪੀਕਰ ਉਮੀਦਵਾਰ ਦੀ ਚੋਣ ਹੋਣੀ ਬਾਕੀ ਹੈ। ਸੂਤਰਾਂ ਮੁਤਾਬਕ 24 ਜੂਨ ਤੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ। ਅੱਠ ਦਿਨਾਂ ਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ 24 ਅਤੇ 25 ਜੂਨ ਨੂੰ ਹੋ ਸਕਦਾ ਹੈ, ਜਦਕਿ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋ ਸਕਦੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਿਨ ਲੋਕ ਸਭਾ ਸਪੀਕਰ ਲਈ ਐਨਡੀਏ ਉਮੀਦਵਾਰ ਦੇ ਨਾਂ ਦਾ ਪ੍ਰਸਤਾਵ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਸਪੀਕਰ ਦੀ ਚੋਣ ਤੋਂ ਬਾਅਦ ਆਪਣੇ ਮੰਤਰੀ ਮੰਡਲ ਨੂੰ ਪੇਸ਼ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ 27 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਬੋਧਨ ਹੋਵੇਗਾ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਦਰਅਸਲ, 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਮੈਂਬਰ ਸਹੁੰ ਚੁੱਕਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ ਅਤੇ ਅਗਲੇ ਪੰਜ ਸਾਲਾਂ ਲਈ ਨਵੀਂ ਸਰਕਾਰ ਦੇ ਰੋਡਮੈਪ ਦੀ ਰੂਪਰੇਖਾ ਪੇਸ਼ ਕਰਨਗੇ।

ਹੇਠਲੇ ਸਦਨ ਨੂੰ 10 ਸਾਲ ਬਾਅਦ ਮਿਲੇਗਾ ਵਿਰੋਧੀ ਧਿਰ ਦਾ ਨੇਤਾ

ਲੋਕ ਸਭਾ ਚੋਣਾਂ 2024 'ਚ 'ਇੰਡੀਆ' ਗੱਠਜੋੜ (ਵਿਰੋਧੀ ਧਿਰ) ਦੀਆਂ ਸੀਟਾਂ ਵਧਣ ਨਾਲ ਹੇਠਲੇ ਸਦਨ ਨੂੰ ਵੀ 10 ਸਾਲਾਂ ਬਾਅਦ ਵਿਰੋਧੀ ਧਿਰ ਦਾ ਨੇਤਾ ਮਿਲੇਗਾ। ਇਸ ਤੋਂ ਇਲਾਵਾ ਵਿਰੋਧੀ ਧਿਰ ਡਿਪਟੀ ਸਪੀਕਰ ਦੇ ਅਹੁਦੇ ਲਈ ਚੋਣ ਦੀ ਉਮੀਦ ਕਰ ਰਹੀ ਹੈ। 

17ਵੀਂ ਲੋਕ ਸਭਾ ਵਿੱਚ ਡਿਪਟੀ ਸਪੀਕਰ ਦਾ ਅਹੁਦਾ ਪੰਜ ਸਾਲਾਂ ਤੱਕ ਖਾਲੀ ਰਿਹਾ। ਨਾਲ ਹੀ, ਇਹ ਦੂਜੀ ਵਾਰ ਸੀ ਜਦੋਂ ਸਦਨ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਸੀ। ਆਮ ਤੌਰ 'ਤੇ ਉਪ ਰਾਸ਼ਟਰਪਤੀ ਦਾ ਅਹੁਦਾ ਵਿਰੋਧੀ ਧਿਰ ਨੂੰ ਦਿੱਤਾ ਜਾਂਦਾ ਹੈ। ਵਿਰੋਧੀ ਧਿਰ ਦੇ ਇੱਕ ਨੇਤਾ ਦਾ ਕਹਿਣਾ ਹੈ ਕਿ ਉਹ ਸਦਨ ਵਿੱਚ ਦਬਾਅ ਬਣਾਉਣਗੇ ਤਾਂ ਜੋ ਇਸ ਵਾਰ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਨਾ ਰਹੇ।

 ਸਪੀਕਰ ਦਾ ਅਹੁਦਾ ਆਪਣੇ ਕੋਲ ਰੱਖੇਗੀ ਭਾਜਪਾ 

ਐਤਵਾਰ ਨੂੰ ਸੰਸਦ ਦੇ ਸੈਸ਼ਨ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਇਕ ਵੱਡੀ ਬੈਠਕ ਹੋਈ। ਇਸ ਮੀਟਿੰਗ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਕਿਰਨ ਰਿਜਿਜੂ, ਜੇਡੀਯੂ ਆਗੂ ਲਲਨ ਸਿੰਘ, ਚਿਰਾਗ ਪਾਸਵਾਨ ਸ਼ਾਮਲ ਹੋਏ। ਇਸ ਮੀਟਿੰਗ ਵਿੱਚ 18ਵੀਂ ਲੋਕ ਸਭਾ ਦੇ ਪਹਿਲੇ ਸੰਸਦੀ ਸੈਸ਼ਨ ਅਤੇ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰਾਂ ਮੁਤਾਬਕ ਭਾਜਪਾ ਲੋਕ ਸਭਾ ਸਪੀਕਰ ਦਾ ਅਹੁਦਾ ਆਪਣੇ ਕੋਲ ਰੱਖੇਗੀ ਅਤੇ ਡਿਪਟੀ ਸਪੀਕਰ ਦਾ ਅਹੁਦਾ ਆਪਣੇ ਸਹਿਯੋਗੀ ਐਨਡੀਏ ਨੂੰ ਦੇਵੇਗੀ। ਪਾਰਟੀ ਹਾਈਕਮਾਂਡ ਨੇ ਐਨਡੀਏ ਸਹਿਯੋਗੀਆਂ ਅਤੇ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਕੇ ਸਹਿਮਤੀ ਬਣਾਉਣ ਦੀ ਜ਼ਿੰਮੇਵਾਰੀ ਪਾਰਟੀ ਦੇ ਸੀਨੀਅਰ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦਿੱਤੀ ਹੈ।

 

 

Location: India, Delhi

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement