Srinagar News : ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਉਤੇ  ਪਾਰਕ ਮੁੜ ਖੋਲ੍ਹੇ ਗਏ

By : BALJINDERK

Published : Jun 17, 2025, 9:02 pm IST
Updated : Jun 17, 2025, 9:02 pm IST
SHARE ARTICLE
ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਉਤੇ  ਪਾਰਕ ਮੁੜ ਖੋਲ੍ਹੇ ਗਏ
ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਉਤੇ  ਪਾਰਕ ਮੁੜ ਖੋਲ੍ਹੇ ਗਏ

Srinagar News : ਇਲਾਕਿਆਂ ਨੂੰ ਸੁਰੱਖਿਅਤ ਰੱਖਣ ਲਈ ਪਾਰਕਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਤਾਇਨਾਤ

Srinagar News in Punjabi : ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਦੇ ਕਈ ਪਾਰਕਾਂ ਨੂੰ 22 ਅਪ੍ਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਬੰਦ ਕਰ ਦਿਤੇ ਕਈ ਪਾਰ ਮੁੜ ਖੋਲ੍ਹ ਦਿਤੇ ਗਏ ਹਨ। ਪਾਰਕਾਂ ਨੂੰ ਦੁਬਾਰਾ ਖੋਲ੍ਹਣ ਦਾ ਸੈਲਾਨੀਆਂ ਅਤੇ ਸਥਾਨਕ ਸੈਲਾਨੀਆਂ ਵਲੋਂ ਸਵਾਗਤ ਕੀਤਾ ਗਿਆ ਹੈ ਜੋ ਕਈ ਥਾਵਾਂ ਉਤੇ  ਪਾਰਕਾਂ ਵਿਚ ਇਕੱਠੇ ਹੋਏ। ਅਧਿਕਾਰੀਆਂ ਨੇ ਦਸਿਆ  ਕਿ ਇਲਾਕਿਆਂ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪਾਰਕਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। 

ਪਹਿਲਗਾਮ ਦੇ ਬੈਸਰਨ ਘਾਹ ਦੇ ਮੈਦਾਨਾਂ ’ਚ ਅਤਿਵਾਦੀਆਂ ਨੇ 26 ਲੋਕਾਂ ਦੀ ਹੱਤਿਆ ਕਰ ਦਿਤੀ  ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਨਿਚਰਵਾਰ  ਨੂੰ ਜੰਮੂ ਖੇਤਰ ਅਤੇ ਕਸ਼ਮੀਰ ਘਾਟੀ ’ਚ 8-8 ਪਾਰਕਾਂ ਸਮੇਤ 16 ਪਾਰਕਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ ਕਿ ਮੰਜ਼ਿਲਾਂ ਨੂੰ ਪੜਾਅਵਾਰ ਤਰੀਕੇ ਨਾਲ ਦੁਬਾਰਾ ਖੋਲ੍ਹਿਆ ਜਾਵੇਗਾ। ਪਹਿਲੇ ਪੜਾਅ ਵਿਚ ਕਸ਼ਮੀਰ ਘਾਟੀ ਵਿਚ ਅੱਠ ਪਾਰਕ ਦੁਬਾਰਾ ਖੋਲ੍ਹੇ ਗਏ। 

ਪਹਿਲਗਾਮ ’ਚ ਬੇਤਾਬ ਘਾਟੀ ਅਤੇ ਅਨੰਤਨਾਗ ਜ਼ਿਲ੍ਹੇ ’ਚ ਪਹਿਲਗਾਮ ਮਾਰਕੀਟ, ਵੇਰੀਨਾਗ ਕੋਕਰਨਾਗ ਅਤੇ ਅਚਾਬਲ ਗਾਰਡਨ ਦੇ ਨੇੜੇ ਦੇ ਪਾਰਕ, ਨਿਗੀਨ ਨੇੜੇ ਬਦਾਮਵਾਰੀ ਪਾਰਕ ਡੱਕ ਪਾਰਕ ਅਤੇ ਸ਼੍ਰੀਨਗਰ ’ਚ ਹਜ਼ਰਤਬਲ ਨੇੜੇ ਤਕਦੀਰ ਪਾਰਕ ਮੰਗਲਵਾਰ ਨੂੰ ਦੁਬਾਰਾ ਖੋਲ੍ਹ ਦਿਤੇ ਗਏ। 

ਇਸੇ ਤਰ੍ਹਾਂ ਜੰਮੂ ਖੇਤਰ ’ਚ ਵੀ ਅੱਠ ਸਥਾਨ ਖੋਲ੍ਹੇ ਗਏ ਹਨ, ਜਿਨ੍ਹਾਂ ’ਚ ਕਠੂਆ ’ਚ ਸਰਥਲ ਅਤੇ ਧੱਗਰ, ਰਿਆਸੀ ’ਚ ਸਿਯਾਦ ਬਾਬਾ ਅਤੇ ਸੁਲਾ ਪਾਰਕ, ਡੋਡਾ ’ਚ ਜੈ ਵੈਲੀ ਅਤੇ ਊਧਮਪੁਰ ’ਚ ਪੰਚੇਰੀ ਸ਼ਾਮਲ ਹਨ। ਅਧਿਕਾਰੀਆਂ ਨੇ ਦਸਿਆ  ਕਿ ਦਖਣੀ ਕਸ਼ਮੀਰ ਦੇ ਅਨੰਤਨਾਗ ਦੇ ਪ੍ਰਸਿੱਧ ਪਾਰਕ ਵੇਰੀਨਾਗ ’ਚ ਵੱਡੀ ਗਿਣਤੀ ’ਚ ਸਕੂਲੀ ਬੱਚਿਆਂ ਨੇ ਸੈਲਾਨੀਆਂ ਦਾ ਸਵਾਗਤ ਕੀਤਾ। 

ਪਟਿਆਲਾ ਪੰਜਾਬ ਦੇ ਇਕ ਸੈਲਾਨੀ ਨੇ ਦਸਿਆ, ‘‘ਅਸੀਂ ਪਹਿਲਾਂ ਹੀ ਇੱਥੇ ਆ ਕੇ ਚੰਗਾ ਅਤੇ ਖੁਸ਼ ਮਹਿਸੂਸ ਕਰ ਰਹੇ ਸੀ ਪਰ ਪਾਰਕ ਦਾ ਮੁੜ ਖੁੱਲ੍ਹਣਾ ਅਤੇ ਸਾਨੂੰ ਜੋ ਸਵਾਗਤ ਮਿਲਿਆ, ਉਹ ਬਹੁਤ ਵਧੀਆ ਹੈ।’’

ਰਾਜਸਥਾਨ ਦੇ ਬੀਕਾਨੇਰ ਇਲਾਕੇ ਦੇ ਇਕ ਸੈਲਾਨੀ ਬਰਕਤ ਅਲੀ ਨੇ ਕਿਹਾ, ‘‘ਸਾਨੂੰ ਖੁਸ਼ੀ ਹੈ ਕਿ ਇਹ ਪਾਰਕ ਇੰਨੇ ਦਿਨਾਂ ਬਾਅਦ ਖੁੱਲ੍ਹਿਆ। ਅਸੀਂ ਅਪਣੇ  ਪਰਵਾਰਾਂ ਨਾਲ ਇੱਥੇ ਆਏ ਹਾਂ ਅਤੇ ਅਸੀਂ ਉਨ੍ਹਾਂ ਨੂੰ ਸੁੰਦਰ ਕਸ਼ਮੀਰ ਵਿਖਾ ਉਣ ਲਈ ਪਾਰਕ ਦਾ ਦੌਰਾ ਕਰਾਂਗੇ।’’ (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement