
ਹਰਿਆਣਾ ਸਰਕਾਰ ਨੇ ਮੇਵਾਤ ਤੇ ਮੋਰਨੀ ਪਹਾੜੀ ਇਲਾਕਿਆਂ ਦੀ ਲੜਕੀਆਂ ਲਈ ਉਨ੍ਹਾਂ ਦੇ ਘਰ ਤੋਂ ਸਕੂਲ ਤਕ ਪਹੁੰਚਾਉਣ ਲਈ ਆਵਾਜਾਈ ਦੀ ਵਿਸ਼ੇਸ਼ ਵਿਵਸਥਾ ...
ਚੰਡੀਗੜ੍ਹ, ਹਰਿਆਣਾ ਸਰਕਾਰ ਨੇ ਮੇਵਾਤ ਤੇ ਮੋਰਨੀ ਪਹਾੜੀ ਇਲਾਕਿਆਂ ਦੀ ਲੜਕੀਆਂ ਲਈ ਉਨ੍ਹਾਂ ਦੇ ਘਰ ਤੋਂ ਸਕੂਲ ਤਕ ਪਹੁੰਚਾਉਣ ਲਈ ਆਵਾਜਾਈ ਦੀ ਵਿਸ਼ੇਸ਼ ਵਿਵਸਥਾ ਕਰਨ ਦੀ ਯੋਜਨਾ ਬਣਾਈ ਹੈ। ਹਰੇਕ ਕੁੜੀ ਨੂੰ ਉੱਚੇਰੀ ਸਿਖਿਆ ਦਿਵਾਉਣਾ ਸਰਕਾਰ ਦਾ ਟੀਚਾ ਹੈ। ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਅੱਜ ਨਾਰਨੌਲ ਤੋਂ ਵੀਡਿਓ ਕਾਨਫਰੈਂਸਿੰਗ ਰਾਹੀਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਗਲਬਾਤ ਕਰ ਰਹੇ ਸਨ।
ਅਸਪੀਰੇਸ਼ਨਲ ਡਿਸਟ੍ਰਕਟ੍ਰਸ ਨੂੰ ਸਾਰੀਆਂ ਨੂੰ ਬਰਾਬਰ ਲਿਆਉਣ ਲਈ ਸ੍ਰੀ ਜਾਵੇਡਕਰ ਨੇ ਅੱਜ ਦੇਸ਼ ਦੇ ਸਾਰੇ ਸੂਬਿਆਂ ਦੇ ਸਿਖਿਆ ਮੰਤਰੀ ਦੀ ਵੀਡਿਓ ਕਾਨਫਰੈਂਸ ਰਾਹੀਂ ਮੀਟਿੰਗ ਕੀਤੀ। ਸ੍ਰੀ ਸ਼ਰਮਾ ਨੇ ਦਸਿਆ ਕਿ ਸੂਬੇ ਦਾ ਜਿਲਾ ਮੇਵਤਾ ਤੇ ਮੋਰਨੀ ਪਹਾੜੀ ਖੇਤਰ ਨੂੰ ਅਸਪੀਰੇਸ਼ਨਲ ਡਿਸਟ੍ਰਕਟ੍ਰਸ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਸ੍ਰੀ ਸ਼ਰਮਾ ਨੇ ਦਸਿਆ ਕਿ ਇੰਨ੍ਹਾਂ ਖੇਤਰਾਂ ਵਿਚ ਲੜਕੀਆਂ ਨੂੰ ਸਕੂਲ ਤਕ ਪਹੁੰਚਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ, ਇਸ ਲਈ ਸਰਕਾਰ ਵਿਸ਼ੇਸ਼ ਬੱਸਾਂ ਲਗਾ ਕੇ ਲੜਕੀਆਂ ਨੂੰ ਸਕੂਲਾਂ ਤਕ ਪਹੁੰਚਾਏਗੀ। ਇਸ ਤੋਂ ਇਲਾਵਾ, ਸਿਖਿਆ ਮੰਤਰੀ ਨੇ ਦਸਿਆ ਕਿ ਫਿਰੋਜਪੁਰ ਝੀਕਰਾ ਵਿਚ ਲੜਕੀਆਂ ਦਾ ਪੜ੍ਹਾਈ ਦੇ ਪ੍ਰਤੀ ਰੁਝਾਨ ਵੱਧਾਉਣ ਲਈ ਰਿਹਾਇਸ਼ੀ ਸਕੂਲ ਖੋਲੇ ਗਏ ਹਨ।
Prakash Javedkar
ਸਿਖਿਆ ਮੰਤਰੀ ਨੇ ਦਸਿਆ ਕਿ ਹਰਿਆਣਾ ਸਰਕਰ ਨੇ ਸੂਬੇ ਵਿਚ 32 ਕਸਤੂਰਬਾ ਗਾਂਧੀ ਬਾਲਿਕਾ ਸਕੂਲਾਂ ਨੂੰ 8ਵੀਂ ਤੋਂ 12ਵੀਂ ਤਕ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਮੰਜ਼ੂਰੀ ਦਿੱਤੀ ਹੈ। ਉਨ੍ਹਾਂ ਦਸਆਿ ਕਿ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਵਿਚ ਹਾਸਟਲ ਦੀ ਸਹੂਲਤ ਹੈ। ਉੱਥੇ ਰਹਿਣ, ਖਾਣ-ਪੀਣ ਸਾਰੀਆਂ ਸਹੂਲਤਾਂ ਦਾ ਖਰਚ ਸਰਕਾਰ ਵੱਲੋਂ ਸਹਿਣ ਕੀਤਾ ਜਾਂਦਾ ਹੈ ਇਸ ਲਈ ਕਸਤੂਰਬਾ ਗਾਂਧੀ ਬਾਲਿਕਾ ਸਕੂਲਾਂ ਨੂੰ 8ਵੀਂ ਤੋਂ 12ਵੀਂ ਤਕ
ਅਪਗ੍ਰੇਡ ਕਰਨ ਨਾਲ ਕੁੜੀਆਂ ਨੂੰ ਉੱਚੇਰੀ ਸਿਖਿਆ ਪ੍ਰਾਪਤ ਕਰਨ ਵਿਚ ਆਸਾਨੀ ਹੋਵੇਗੀ। ਉਨ੍ਹਾਂ ਦਸਿਆ ਕਿ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੇ ਤਹਿਤ ਰਾਜ ਦੇ 10 ਜਿਲ੍ਹਿਆਂ ਦੀ 70,000 ਸਕੂਲੀ ਲੜਕੀਆਂ ਨੂੰ ਲੋਕਲ ਹੈਰਿਟੇਜ, ਪੁਰਾਤੱਤਵ ਤੇ ਅਜਾਇਕਘਰਾਂ ਦਾ ਟੂਰ ਕਰਵਾਇਆ ਗਿਆ ਹੈ।