ਰਣਬੀਰ ਦੇ ਹਮਸ਼ਕਲ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਮੌਤ, ਫ਼ੋਟੋ ਵੇਖ ਰਿਸ਼ੀ ਕਪੂਰ ਵੀ ਰਹਿ ਗਏ ਸੀ ਹੈਰਾਨ!
Published : Jul 17, 2020, 9:56 pm IST
Updated : Jul 17, 2020, 9:56 pm IST
SHARE ARTICLE
Junaid Shah
Junaid Shah

ਉਸ ਨੂੰ ਵੱਡੀ ਗਿਣਤੀ ਪ੍ਰਸੰਸਕ ਕਰਦੇ ਸੀ ਪਸੰਦ

ਮੁੰਬਈ: ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਅਦਾਦਾਰ ਰਣਬੀਰ ਕਪੂਰ ਦੇ ਹਮਸ਼ਕਲ ਕਸ਼ਮੀਰੀ ਨੌਜਵਾਨ ਵੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਹੈ। ਊਹ 28 ਵਰ੍ਹਿਆ ਦੇ ਸਨ। ਸ੍ਰੀਨਗਰ ਦੇ ਇਲਾਹੀ ਬਾਗ ਦਾ ਰਹਿਣ ਵਾਲੇ ਇਸ ਨੌਜਵਾਨ ਸ਼ਕਲ, ਕੱਦ-ਕਾਠ ਤੇ ਚਾਲ-ਢਾਲ ਹੂਬਹੂ ਰਣਬੀਰ ਕਪੂਰ ਨਾਲ ਮਿਲਦਾ ਸੀ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਸ੍ਰੀਨਗਰ ਸਥਿਤ ਉਸ ਦੇ ਘਰ ਵਿਚ ਹੀ ਹੋਈ ਹੈ।

Junaid ShahJunaid Shah

ਕਸ਼ਮੀਰੀ ਪੱਤਰਕਾਰ ਯੂਸਫ ਜਮੀਲ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪੁਸ਼ਟੀ ਕੀਤੀ। ਯੂਸਫ਼ ਨੇ ਟਵੀਟ ਕਰਕੇ ਲਿਖਿਆ ਕਿ ਸਾਡੇ ਗੁਆਂਢੀ ਨਿਸਾਰ ਅਹਿਮਦ ਸ਼ਾਹ ਦਾ ਬੇਟਾ ਜੁਨੈਦ ਸ਼ਾਹ ਇਸ ਦੁਨੀਆ ਤੋਂ ਚਲਿਆ ਗਿਆ।

Junaid ShahJunaid Shah

ਕਾਬਲੇਗੌਰ ਹੈ ਕਿ ਜੁਨੈਦ ਨੂੰ ਰਣਬੀਰ ਕਪੂਰ ਦਾ ਹਮਸ਼ਕਲ ਦਾ ਕਾਫ਼ੀ ਜ਼ਿਆਦਾ ਫ਼ਾਇਦਾ ਮਿਲਿਆ ਸੀ। ਇਸ ਕਾਰਨ ਉਹ ਲੋਕਾਂ ਅੰਦਰ ਕਾਫ਼ੀ ਮਸ਼ਹੂਰ ਸੀ। ਉਹ ਮਾਡਲਿੰਗ ਕਰਦਾ ਸੀ। ਉਸ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਸੀ।

Junaid ShahJunaid Shah

ਜੁਨੈਦ ਦਾ ਚਿਹਰਾ, ਕੱਦ, ਵਾਲ ਬਿਲਕੁਲ ਰਣਬੀਰ ਕਪੂਰ ਵਰਗੇ ਲੱਗਦੇ ਸੀ। ਜਦੋਂ ਜੁਨੈਦ ਦੀ ਤਸਵੀਰ ਵਾਇਰਲ ਹੋਈ ਤਾਂ ਰਿਸ਼ੀ ਕਪੂਰ ਵੀ ਤਸਵੀਰ ਵੇਖ ਕੇ ਹੈਰਾਨ ਰਹਿ ਗਏ ਸਨ। ਉਨ੍ਹਾਂ ਨੇ ਬਕਾਇਦਾ ਇਕ ਤਸਵੀਰ ਟਵੀਟ ਕੀਤੀ ਸੀ। ਸੂਤਰਾਂ ਮੁਤਾਬਕ ਜੁਨੈਦ ਸ਼ਾਹ ਜਦੋਂ ਬਾਜ਼ਾਰ ਜਾਂਦਾ ਸੀ ਤਾਂ ਉਸ ਦੇ ਪ੍ਰਸੰਸਕਾਂ ਦੀ ਭੀੜ ਇਕੱਠੀ ਹੋ ਜਾਇਆ ਕਰਦੀ ਸੀ।

Junaid ShahJunaid Shah

ਇੰਨਾ ਹੀ ਨਹੀਂ, ਕਈ ਵਾਰ ਕੁੜੀਆਂ ਉਸ ਨੂੰ ਜੱਫੀ ਪਾ ਕੇ ਉਸ ਨਾਲ ਫ਼ੋਟੋਆਂ ਖਿੱਚਦੀਆਂ ਸਨ। ਜੁਨੈਦ ਮਾਡਲਿੰਗ ਕਰ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਅਨੁਪਮ ਖੇਰ ਦੇ ਐਕਟਿੰਗ ਸਕੂਲ ਵੀ ਗਿਆ ਸੀ। ਉਸ ਨੂੰ ਦਿਲ ਦੀ ਕੋਈ ਗੰਭੀਰ ਸਮੱਸਿਆ ਨਹੀਂ ਸੀ। ਉਸ ਦੀ ਅਚਾਨਕ ਮੌਤ ਨਾਲ ਉਸ ਦੇ ਪ੍ਰਸੰਸਕਾਂ ਅਤੇ ਪਰਵਾਰਕ ਮੈਂਬਰਾਂ 'ਚ ਸੌਗ ਦੀ ਲਹਿਰ ਪਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement