ਭਾਰਤ ਦੀ ਸਭ ਤੋਂ ਅਮੀਰ ਮਹਿਲਾ ਰੋਸ਼ਨੀ ਨਾਡਰ ਮਲਹੋਤਰਾ ਬਣੀ HCL ਦੀ ਨਵੀਂ ਚੀਫ਼ 
Published : Jul 17, 2020, 4:06 pm IST
Updated : Jul 17, 2020, 4:06 pm IST
SHARE ARTICLE
 Roshni Nadar Malhotra
Roshni Nadar Malhotra

30 ਸਾਲ ਦੀ ਰੋਸ਼ਨੀ ਦੇ ਕੰਧੇ ਤੇ ਆਪਣੇ ਪਿਤਾ ਸ਼ਿਵ ਨਾਦਰ ਦੀ ਕੰਪਨੀ ਦੀ ਜ਼ਿੰਮੇਵਾਰੀ ਹੈ।

ਨਵੀਂ ਦਿੱਲੀ - ਐਚਸੀਐਲ ਟੇਕ ਦੇ ਚੇਅਰਮੈਨ ਦਾ ਅਹੁਦਾ ਸੰਭਾਲਦਿਆਂ ਹੀ ਰੋਸ਼ਨੀ ਨਾਡਰ ਮਲਹੋਤਰਾ ਭਾਰਤ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਨੋਇਡਾ ਆਈ ਟੀ ਕੰਪਨੀ ਐਚ ਸੀ ਐਲ ਟੈਕਨੋਲੋਜੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 30 ਸਾਲ ਦੀ ਰੋਸ਼ਨੀ ਦੇ ਕੰਧੇ ਤੇ ਆਪਣੇ ਪਿਤਾ ਸ਼ਿਵ ਨਾਦਰ ਦੀ ਕੰਪਨੀ ਦੀ ਜ਼ਿੰਮੇਵਾਰੀ ਹੈ। ਕੰਪਨੀ ਨੇ ਕਿਹਾ ਕਿ ਸ਼ਿਵ ਨਾਡਰ ਨੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਧੀ ਰੋਸ਼ਨੀ ਨਾਡਰ ਮਲਹੋਤਰਾ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀ ਜਗ੍ਹਾ ਗੈਰ-ਕਾਰਜਕਾਰੀ ਨਿਰਦੇਸ਼ਕ ਹੋਵੇਗੀ। 

HCLHCL

ਕੰਪਨੀ ਨੇ ਕਿਹਾ ਕਿ ਬੋਰਡ ਆਫ਼ ਡਾਇਰੈਕਟਰਜ਼ ਨੇ ਸ਼ਿਵ ਨਾਡਰ  ਦੀ ਜਗ੍ਹਾ ਤੇ ਉਹਨਾਂ ਦੀ ਧੀ ਅਤੇ ਕੰਪਨੀ ਦੀ ਗੈਰ-ਕਾਰਜਕਾਰੀ ਡਾਇਰੈਕਟਰ ਰੋਸ਼ਨੀ ਨਾਡਰ ਮਲਹੋਤਰਾ ਨੂੰ ਬੋਰਡ ਅਤੇ ਕੰਪਨੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਸ ਦੀ ਨਿਯੁਕਤੀ ਸ਼ੁੱਕਰਵਾਰ ਤੋਂ ਪ੍ਰਭਾਵੀ ਹੈ। ਸ਼ਿਵ ਨਾਡਰ ਨੇ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਹ ਚੀਫ ਰਣਨੀਤੀ ਅਧਿਕਾਰੀ ਦੇ ਅਹੁਦੇ ਨਾਲ ਕੰਪਨੀ ਦੇ ਐਮਡੀ ਬਣੇ ਰਹਿਣਗੇ।

 Roshni Nadar MalhotraRoshni Nadar Malhotra

ਰੋਸ਼ਨੀ ਨਾਡਰ ਮਲਹੋਤਰਾ, ਜੋ ਦਿੱਲੀ ਵਿੱਚ ਵੱਡੀ ਹੋਈ। 2013 ਵਿਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਸਾਫਟਵੇਅਰ ਦਾ ਨਿਰਯਾਤ ਕਰਨ ਵਾਲੀ ਰੋਸ਼ਨੀ ਨੂੰ ਐਚਸੀਐਲ ਟੇਕ ਦੇ ਬੋਰਡ ਵਿਚ ਇੱਕ ਅਤਿਰਿਕਤ ਨਿਰਦੇਸ਼ਕ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ ਸੀ। ਐਚਸੀਐਲ ਟੈਕਨੋਲੋਜੀ ਅਤੇ ਐਚਸੀਐਲ ਇਨਫੋਸਿਸਟਮਜ਼ ਦੀ ਹੋਲਡਿੰਗ ਕੰਪਨੀ, ਐਚਸੀਐਲ ਕਾਰਪੋਰੇਸ਼ਨ ਦੇ ਬੋਰਡ ਵਿਚ ਉਸ ਦੀ ਨਿਯੁਕਤੀ ਤੋਂ ਚਾਰ ਸਾਲ ਬਾਅਦ ਇਹ ਹੋਇਆ ਸੀ।

 Roshni Nadar MalhotraRoshni Nadar Malhotra

ਰੋਸ਼ਨੀ ਜੋ ਜੰਗਲੀ ਜੀਵਣ ਅਤੇ ਉਸ ਦੀ ਸੰਭਾਲ ਕਰ ਵਿਚ ਦਿਲਚਸਪੀ ਰੱਖਦੀ ਹੈ, ਨੇ ਹੈਬੀਟਸ ਟਰੱਸਟ ਦੀ ਸਥਾਪਨਾ 2018 ਵਿਚ ਕੀਤੀ। ਟਰੱਸਟ ਦਾ ਟੀਚਾ ਦੇਸ਼ ਦੇ ਕੁਦਰਤੀ ਆਵਾਸ ਅਤੇ ਸਵਦੇਸ਼ੀ ਸਪੀਸੀਜ਼ ਦੀ ਰੱਖਿਆ ਕਰਨਾ ਹੈ,  ਰੋਸ਼ਨੀ ਨੇ ਕੈਲੋਗ ਸਕੂਲ ਆਫ ਮੈਨੇਜਮੈਂਟ, ਯੂਐਸਏ ਤੋਂ ਕਾਰੋਬਾਰੀ ਪ੍ਰਸ਼ਾਸਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

 Roshni Nadar MalhotraRoshni Nadar Malhotra

ਉਹ ਵਿਸ਼ਵ ਆਰਥਿਕ ਫੋਰਮ ਦੇ ਯੰਗ ਗਲੋਬਲ ਲੀਡਰਜ਼ ਫੋਰਮ ਦੀ Alumnus ਹੈ। ਰੌਸ਼ਨੀ ਨੂੰ ਸਾਲ 2017 ਤੋਂ 2019 ਦਰਮਿਆਨ ਫੋਰਬਸ ਦੁਆਰਾ "ਦ ਵਰਲਡ 100 ਮੋਸਟ ਪਾਵਰਫੁਲ ਵੂਮੈਨ" ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਆਈਆਈਐਫਐਲ ਵੈਲਥ ਹੁਰਨ ਇੰਡੀਆ ਦੇ ਅਨੁਸਾਰ, ਰੋਸ਼ਨੀ ਨਾਡਰ ਮਲਹੋਤਰਾ ਸਾਲ 2019 ਵਿੱਚ ਦੇਸ਼ ਦੀ ਸਭ ਤੋਂ ਅਮੀਰ ਔਰਤ ਸੀ ਜਿਸਦੀ ਕੁੱਲ ਕਮਾਈ 31,400 ਕਰੋੜ ਰੁਪਏ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement