ਭਾਰਤ ਨੂੰ ਤੋੜਨ ਦੀ ਸਾਜ਼ਸ਼ ਤੋਂ ਬਾਜ਼ ਆਵੇ ਸਿੱਖਜ਼ ਫ਼ਾਰ ਜਸਟਿਸ
Published : Jul 17, 2020, 9:46 am IST
Updated : Jul 17, 2020, 9:46 am IST
SHARE ARTICLE
GK protests near Pak High Commission
GK protests near Pak High Commission

ਜੀ.ਕੇ ਨੇ ਪਾਕਿ ਹਾਈ ਕਮਿਸ਼ਨ ਨੇੜੇ ਕੀਤਾ ਰੋਸ ਮੁਜ਼ਾਹਰਾ

ਨਵੀਂ ਦਿੱਲੀ, 16 ਜੁਲਾਈ (ਅਮਨਦੀਪ ਸਿੰਘ) : ਦਿੱਲੀ ਦੇ ਗੁਰਦਵਾਰਿਆਂ ਵਿਚ ਰੈਫ਼ਰੈਂਡਮ 2020 ਦੀ ਮੁਹਿੰਮ ਚਲਾਉਣ ਬਾਰੇ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਕੀਤੇ ਐਲਾਨ ਪਿਛੋਂ ‘ਜਾਗੋ’ ਪਾਰਟੀ ਨੇ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨ ਸਾਹਮਣੇ ਰੋਸ ਮੁਜ਼ਾਹਰਾ ਕਰ ਕੇ ਪੰਨੂੰ ਤੇ ਆਈ ਐਸ ਆਈ ਦੇ ਪੁਤਲੇ ਫੂਕ ਕੇ ਰੋਸ ਪ੍ਰਗਟਾਇਆ।

ਜਾਗੋ  ਨੇ ਰਾਏਸ਼ੁਮਾਰੀ ਦੇ ਨਾਂ ਹੇਠ ਸਿੱਖਾਂ ਨੂੰ  ਗੁਮਰਾਹ ਕਰਨ ਤੇ ਵਰਗਲਾਉਣ ਦੇ ਦੋਸ਼ ਲਾਏ। ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਪਣੇ ਹਮਾਇਤੀਆਂ ਨਾਲ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਚਾਣਕਿਆ ਪੁਰੀ ਵਿਖੇ ਕੂਚ ਕਰ ਰਹੇ ਸਨ ਪਰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰ ਕੇ ਕਿਸੇ ਨੂੰ ਵੀ ਹਾਈ ਕਮਿਸ਼ਨ ਨੇੜੇ ਨਹੀਂ ਜਾਣ ਦਿਤਾ।

PhotoPhoto

ਅਪਣੇ ਸੰਬੋਧਨ ਦੌਰਾਨ .ਜੀ.ਕੇ. ਨੇ ਪੰਨੂ ’ਤੇ ਚੀਨ ਅਤੇ ਪਾਕਿਸਤਾਨੀ ਏਜੰਸੀਆਂ ਕੋਲੋਂ ਫ਼ੰਡ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੇ ਸਹਿਯੋਗ ਨਾਲ ਅਮਰੀਕਾ ਤੋਂ ਸਿੱਖਜ਼ ਫਾਰ ਜਸਟਿਸ ਭਾਰਤ ਨੂੰ ਤੋੜਨ ਦੇ ਮਨਸੂਬੇ ਘੜ ਰਹੀ ਹੈ। ਇਸ ਨਾਲ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ। ਦਿੱਲੀ ਦੇ ਸਿੱਖ ਕਦੇ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਪੰਨੂ ਅਮਰੀਕਾ ’ਚ ਬੈਠ ਕੇ ਇਥੋਂ ਦੇ ਨੌਜਵਾਨਾਂ ਨੂੰ ਭੜਕਾਏ ਤੇ ਗੁਮਰਾਹ ਕਰੇ, ਉਸਦੀ ਕਿਸੇ ਵੀ ਮੁਹਿੰਮ ਨੂੰ ਦਿੱਲੀ ਵਿਚ ਨਹੀਂ ਚੱਲਣ ਦੇਵਾਂਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement