ਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ ’ਤੇ ਲਗਾਈ ਪਾਬੰਦੀ
Published : Jul 17, 2021, 9:06 am IST
Updated : Jul 17, 2021, 9:06 am IST
SHARE ARTICLE
 A major government decision before Bakrid, banning animal sacrifices
A major government decision before Bakrid, banning animal sacrifices

ਪਸ਼ੂਆਂ ਦੇ ਕਲਿਆਣ ਲਈ ਬਣੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਇਹ ਰੋਕ ਲਗਾਈ ਹੈ।

ਸ਼੍ਰੀਨਗਰ : ਜੰਮੂ ਕਸ਼ਮੀਰ ’ਚ ਪ੍ਰਸ਼ਾਸਨ ਨੇ ਬਕਰੀਦ ਦੇ ਮੌਕੇ ਗਊਵੰਸ਼ ਸਮੇਤ ਕਈ ਜਾਨਵਰਾਂ ਦੀ ਕੁਰਬਾਨੀ  ਦੇਣ ’ਤੇ ਰੋਕ ਲਗਾ ਦਿਤੀ ਹੈ। ਅਜਿਹਾ ਕਰਨ ਵਾਲੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਸ਼ਾਸਨ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ ‘ਗਊਵੰਸ਼, ਊਠਾਂ ਜਾਂ ਹੋਰ ਜਾਨਵਰਾਂ ਦੀ ਨਾਜਾਇਜ਼ ਹਤਿਆ ਜਾਂ ਕੁਰਬਾਨੀ ਨੂੰ ਰੋਕਣਾ ਚਾਹੀਦਾ ਹੈ।’

Photo

ਪਸ਼ੂਆਂ ਦੇ ਕਲਿਆਣ ਲਈ ਬਣੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਇਹ ਰੋਕ ਲਗਾਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਾਨਵਰਾਂ ਦੀ ਕੁਰਬਾਨੀ ਉੱਪਰ ਮੁਕੰਮਲ ਬੈਨ ਲਗਾਇਆ ਗਿਆ ਹੈ ਜਾਂ ਫਿਰ ਗਊਵੰਸ਼ ਤੇ ਕੁੱਝ ਹੋਰ ਪਸ਼ੂਆਂ ਨੂੰ ਲੈ ਕੇ ਵੀ ਇਹ ਹੁਕਮ ਦਿਤਾ ਗਿਆ ਹੈ। ਬਕਰੀਦ ’ਤੇ ਵੱਡੇ ਪੱਧਰ ’ਤੇ ਜਾਨਵਰਾਂ ਦੀ ਕੁਰਬਾਨੀ ਦਿਤੀ ਜਾਂਦੀ ਹੈ।

Narendra Modi Narendra Modi

ਇਹ ਵੀ ਪੜ੍ਹੋ -  ਕੈਨੇਡਾ: ਸਿੱਖ ਸੁਰੱਖਿਆ ਗਾਰਡ 'ਤੇ ਹੋਇਆ ਨਸਲਵਾਦੀ ਹਮਲਾ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਈਰਲ

ਇਸ ਨੂੰ ਮੱਦੇਨਜਰ ਰੱਖਦੇ ਹੋਏ ਭਾਰਤ ਸਰਕਾਰ ਨੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਤੇ ਭਾਰਤ ਸਰਕਾਰ ਦੇ ਪਸ਼ੂ ਕਲਿਆਣ ਬੋਰਡ ਵਲੋਂ ਸੂਬੇ ਨੂੰ ਨਾਜਾਇਜ਼ ਢੰਗ ਨਾਲ ਜਾਨਵਰਾਂ ਦੀ ਕੁਰਬਾਨੀ ਨੂੰ ਰੋਕਣ ਸਬੰਧੀ ਇਕ ਪੱਤਰ ਲਿਖਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਬਕਰੀਦ ਮੌਕੇ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੱਡੀ ਗਿਣਤੀ ’ਚ ਕੁਰਬਾਨੀ ਲਈ ਜਾਨਵਰਾਂ ਦੀ ਹਤਿਆ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ’ਤੇ ਪਸ਼ੂ ਕਲਿਆਣ ਬੋਰਡ ਆਫ਼ ਇੰਡੀਆ ਨੇ ਸਾਰੇ ਇਹਤਿਆਤੀ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement