
ਅਦਾਲਤ ਨੇ ਕਿਹਾ ਕਿ ਤਿੰਨਾਂ ਨੂੰ ਭਾਰਤ ਵਿਚ ਰੁਜ਼ਗਾਰ ਮਿਲਿਆ, ਪਰ ਉਨ੍ਹਾਂ ਦਾ ਪਿਆਰ ਅਤੇ ਦੇਸ਼ ਭਗਤੀ ਪਾਕਿਸਤਾਨ ਲਈ ਸੀ।
ਅਹਿਮਦਾਬਾਦ: ਗੁਜਰਾਤ ਦੀ ਇਕ ਸੈਸ਼ਨ ਅਦਾਲਤ ਨੇ ਪਾਕਿਸਤਾਨ ਦੀ ਖੂਫ਼ੀਆ ਏਜੰਸੀ 'ਇੰਟਰ-ਸਰਵਿਸਿਜ਼ ਇੰਟੈਲੀਜੈਂਸ' (ਆਈ. ਐਸ. ਆਈ.) ਨੂੰ ਭਾਰਤ ਦੇ ਜਾਸੂਸੀ ਅਤੇ ਫੌਜੀ ਠਿਕਾਣਿਆਂ ਬਾਰੇ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅੰਬਾਲਾਲ ਪਟੇਲ ਦੀ ਅਦਾਲਤ ਨੇ ਇਸਤਗਾਸਾ ਪੱਖ ਦੀ ਫਾਂਸੀ ਦੀ ਸਜ਼ਾ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਤਿੰਨਾਂ ਵਿਅਕਤੀਆਂ ਵਲੋਂ ਕੀਤਾ ਗਿਆ ਅਪਰਾਧ "ਦੁਰਲੱਭ ਤੋਂ ਦੁਰਲੱਭ" ਸ਼੍ਰੇਣੀ ਵਿਚ ਨਹੀਂ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਤਿੰਨਾਂ ਨੂੰ ਭਾਰਤ ਵਿਚ ਰੁਜ਼ਗਾਰ ਮਿਲਿਆ, ਪਰ ਉਨ੍ਹਾਂ ਦਾ ਪਿਆਰ ਅਤੇ ਦੇਸ਼ ਭਗਤੀ ਪਾਕਿਸਤਾਨ ਲਈ ਸੀ।
ਇਹ ਵੀ ਪੜ੍ਹੋ: 500 ਰੁਪਏ ਲਈ ਪਤਨੀ ਦਾ ਕਤਲ: ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਅਦਾਲਤ ਨੇ ਇਹ ਵੀ ਕਿਹਾ ਕਿ "ਭਾਰਤ ਵਿਚ ਰਹਿਣ ਵਾਲੇ ਅਤੇ ਭਾਰਤ ਦੇ ਨਾਗਰਿਕ ਵਜੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਵਿਅਕਤੀ ਨੂੰ ਅਪਣੀ ਮਰਜ਼ੀ ਨਾਲ ਦੇਸ਼ ਛੱਡ ਦੇਣਾ ਚਾਹੀਦਾ ਹੈ, ਜਾਂ ਸਰਕਾਰ ਨੂੰ ਉਸ ਨੂੰ ਲੱਭ ਕੇ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ।" 2012 ਦੇ ਕੇਸ ਵਿਚ ਅਦਾਲਤ ਨੇ ਸਿਰਾਜੁਦੀਨ ਅਲੀ ਫਕੀਰ (ਉਸ ਸਮੇਂ 24), ਮੁਹੰਮਦ ਅਯੂਬ (ਉਸ ਸਮੇਂ 23) ਅਤੇ ਨੌਸ਼ਾਦ ਅਲੀ (ਉਸ ਸਮੇਂ 23) ਨੂੰ ਭਾਰਤੀ ਦੰਡ ਵਿਧਾਨ (ਆਈ.ਪੀ.ਸੀ.), ਅਧਿਕਾਰਤ ਸੀਕਰੇਟਸ ਐਕਟ ਅਤੇ ਟੈਕਨਾਲੋਜੀ ਐਕਟ ਤਹਿਤ ਅਪਰਾਧਕ ਸਾਜ਼ਸ਼ ਅਤੇ ਦੇਸ਼ ਵਿਰੁਧ ਜੰਗ ਛੇੜਣ ਦੇ ਇਲਜ਼ਾਮ ਵਿਚ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ: ਹਿਮਾਂਤਾ ਦੀ ‘ਮੀਆਂ’ ਸਬੰਧੀ ਟਿਪਣੀ: ਰਾਜ ਸਭਾ ਮੈਂਬਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਤਿੰਨਾਂ ਨੂੰ ਆਈਪੀਸੀ ਦੀ ਧਾਰਾ 121, 121 (ਏ) ਅਤੇ 120 (ਬੀ) ਅਤੇ ਆਈਟੀ ਐਕਟ ਦੀ ਧਾਰਾ 66 (ਐਫ) ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ , ਨਾਲ ਹੀ ਸਰਕਾਰੀ ਸੀਕਰੇਟ ਐਕਟ ਦੀ ਧਾਰਾ 3 ਦੇ ਤਹਿਤ 14 ਸਾਲ ਦੀ ਸਖ਼ਤ ਕੈਦ ਅਤੇ ਆਈ.ਪੀ.ਸੀ. ਦੀ ਧਾਰਾ 123 (ਜੰਗ ਛੇੜਨ ਦੀ ਸਾਜ਼ਸ਼ ਨੂੰ ਛੁਪਾਉਣਾ) ਦੇ ਤਹਿਤ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰੀ ਸਜ਼ਾਵਾਂ ਇਕੋ ਸਮੇਂ ਜਾਰੀ ਰਹਿਣਗੀਆਂ।