
‘ਸਿਆਸੀ ਕਲੇਸ਼ ਛੱਡੋ, ਮਿਲ ਕੇ ਡੀ.ਈ.ਆਰ.ਸੀ. ਮੁਖੀ ਦੇ ਨਾਂ ’ਤੇ ਵਿਚਾਰ ਕਰੋ’
ਨਵੀਂ ਦਿੱਲੀ: ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀ.ਈ.ਆਰ.ਸੀ.) ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮਤਭੇਦਾਂ ਵਿਚਕਾਰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪਰਾਜਪਾਲ ਵੀ.ਕੇ. ਸਕਸੇਨਾ ਨੇ ਇਸ ਅਹੁਦੇ ਲਈ ਸਾਬਕਾ ਜੱਜਾਂ ਦੇ ਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨ ਨੂੰ ਕਿਹਾ ਹੈ
ਇਹ ਵੀ ਪੜ੍ਹੋ: ਮੰਤਰੀ ਗੁਰਮੀਤ ਖੁੱਡੀਆਂ ਨੇ ਹੜ੍ਹ ਰਾਹਤ ਕਾਰਜਾਂ ਲਈ CM ਰਾਹਤ ਫੰਡ 'ਚ ਇਕ ਮਹੀਨੇ ਦੀ ਦਿਤੀ ਤਨਖ਼ਾਹ
ਅਦਾਲਤ ਨੇ ਕਿਹਾ ਕਿ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਦੋਹਾਂ ਵਿਅਕਤੀਆਂ ਨੂੰ ‘ਸਿਆਸੀ ਕਲੇਸ਼’ ਤੋਂ ਉਪਰ ਉਠਣਾ ਹੋਵੇਗਾ। ਚੀਫ਼ ਜਸਟਿਸ ਡੀ.ਵਾਈ. ਚੰਦਰਚੂਣ ਅਤੇ ਜਸਟਿਸ ਪੀ.ਐਸ. ਨਰਸਿਮਹਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਉਹ ਵੀਰਵਾਰ ਨੂੰ ਇਕ ਵਾਰੀ ਫਿਰ ਮਾਮਲੇ ’ਤੇ ਵਿਚਾਰ ਕਰੇਗੀ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਅਪਣੇ ਨਾਂ ਹੇਠ ਫਰਜ਼ੀ ਕਾਸਟਿੰਗ ਕਾਲਾਂ ਵਿਰੁਧ ਨੋਟਿਸ ਜਾਰੀ ਕੀਤਾ