ਪੰਜਾਬ, ਹਰਿਆਣਾ ਅਤੇ ਹਿਮਾਚਲ 'ਚ ਦੋ ਦਿਨ ਲਈ ਮੀਂਹ ਦਾ ਅਲਰਟ

By : KOMALJEET

Published : Jul 17, 2023, 8:07 am IST
Updated : Jul 17, 2023, 8:07 am IST
SHARE ARTICLE
representational Image
representational Image

ਕਈ ਜ਼ਿਲ੍ਹਿਆਂ ਵਿਚ ਹੋ ਸਕਦੀ ਹੈ ਦਰਮਿਆਨੀ ਤੋਂ ਭਾਰੀ ਬਾਰਿਸ਼ 

ਹੜ੍ਹ ਕਾਰਨ ਪ੍ਰਭਾਵਤ ਹੋਏ ਪੰਜਾਬ ਦੇ 1414 ਅਤੇ ਹਰਿਆਣਾ 'ਚ 1298 ਪਿੰਡ 

ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸ਼ਨੀਵਾਰ ਰਾਤ ਤੋਂ ਮੀਂਹ ਦਾ ਦੂਜਾ ਦੌਰ ਸ਼ੁਰੂ ਹੋ ਗਿਆ। ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਲੋਕ ਫਿਰ ਤੋਂ ਪ੍ਰੇਸ਼ਾਨ ਹਨ। ਹੁਸ਼ਿਆਰਪੁਰ ਦੇ ਦਸੂਹਾ ਵਿਚ ਸਭ ਤੋਂ ਵੱਧ 72 ਮਿ.ਮੀ. ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਪੌਂਗ ਡੈਮ ਤੋਂ ਐਤਵਾਰ ਸ਼ਾਮ 6 ਵਜੇ ਬਿਆਸ ਦਰਿਆ ਵਿਚ 22300 ਕਿਊਸਿਕ ਪਾਣੀ ਛਡਿਆ ਗਿਆ। ਪੰਜਾਬ ਵਿਚ 1414 ਪਿੰਡ ਅਤੇ ਹਰਿਆਣਾ ਵਿਚ 1298 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕਰੀਬ 5.50 ਲੱਖ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ।

ਬਿਆਸ ਦੇ ਨਾਲ ਲੱਗਦੇ ਤਲਵਾੜਾ, ਮੁਕੇਰੀਆਂ, ਦਸੂਹਾ, ਟਾਂਡਾ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ। ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫ਼ਰੀਦਕੋਟ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਚ ਮੀਂਹ ਪਿਆ। ਮਾਨਸਾ ਜ਼ਿਲ੍ਹੇ ਦੇ ਚਾਂਦਪੁਰਾ ਬੰਨ੍ਹ ਦੀ ਮੁਰੰਮਤ ਲਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਸਰਕਾਰ ਨੇ ਸੋਮਵਾਰ ਤੋਂ ਸਾਰੇ ਸਕੂਲ ਖੋਲ੍ਹਣ ਦਾ ਹੁਕਮ ਜਾਰੀ ਕਰ ਦਿਤਾ ਹੈ।

ਹਰਿਆਣਾ ਦੇ 12 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ 10 ਜ਼ਿਲ੍ਹਿਆਂ ਵਿਚ ਨਦੀਆਂ, ਨਹਿਰਾਂ ਅਤੇ ਡਰੇਨਾਂ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪਲਵਲ 'ਚ 24 ਘੰਟਿਆਂ 'ਚ ਯਮੁਨਾ ਦੇ ਪਾਣੀ ਦਾ ਪੱਧਰ 2 ਫੁੱਟ ਘੱਟ ਗਿਆ ਹੈ। ਇਸ ਸਮੇਂ ਘੱਗਰ ਦਰਿਆ ਦੋ ਜ਼ਿਲ੍ਹਿਆਂ ਵਿਚ ਲਗਾਤਾਰ ਤਬਾਹੀ ਮਚਾ ਰਿਹਾ ਹੈ। ਸਿਰਸਾ ਵਿਚ ਮੀਰਪੁਰ ਅਤੇ ਸਹਾਰਨ ਨੇੜੇ ਨਦੀ ਦਾ ਬੰਨ੍ਹ ਸ਼ਨੀਵਾਰ ਰਾਤ ਤਿੰਨ ਥਾਵਾਂ ਤੋਂ ਟੁੱਟ ਗਿਆ। ਇਸ ਪਾਣੀ ਕਾਰਨ 16 ਹੋਰ ਪਿੰਡਾਂ ਵਿਚ 5000 ਏਕੜ ਫ਼ਸਲਾਂ ਵਿਚ ਪਾਣੀ ਫੈਲ ਗਿਆ। 48 ਘੰਟਿਆਂ 'ਚ 6 ਥਾਵਾਂ 'ਤੇ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਕੁੱਲ 24 ਪਿੰਡਾਂ ਦੀ 8 ਹਜ਼ਾਰ ਏਕੜ ਤੋਂ ਵੱਧ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਕਈ ਪਿੰਡਾਂ ਦੇ ਲੋਕ ਵੀ ਹਿਜਰਤ ਕਰਨ ਲੱਗ ਪਏ ਹਨ।

ਫਤਿਹਾਬਾਦ ਵਿਚ ਘੱਗਰ ਦਾ ਪਾਣੀ ਓਵਰਫਲੋ ਹੋਣ ਕਾਰਨ ਟੋਹਾਣਾ, ਜਾਖਲ, ਰਤੀਆ ਖੇਤਰ ਦੇ 79 ਪਿੰਡਾਂ ਦੀ ਕਰੀਬ 69 ਹਜ਼ਾਰ ਏਕੜ ਫ਼ਸਲ ਤਬਾਹ ਹੋ ਗਈ ਹੈ। ਜਾਖਲ ਮੰਡੀ ਵਿਚ ਹੈਫੇਡ ਦੇ ਗੋਦਾਮਾਂ ਦੇ ਬਾਹਰ ਪਾਣੀ ਭਰ ਗਿਆ ਅਤੇ ਅੱਗੇ ਫਤਿਹਾਬਾਦ ਵੱਲ ਵਧ ਰਿਹਾ ਹੈ। ਪ੍ਰਸ਼ਾਸਨ ਨੇ ਬਚਾਅ ਲਈ ਫ਼ੌਜ ਦੀਆਂ 4 ਟੁਕੜੀਆਂ ਬੁਲਾਈਆਂ ਹਨ। ਫ਼ੌਜ ਦੀ ਇੰਜੀਨੀਅਰਿੰਗ ਅਤੇ ਸਿਹਤ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। 5,917 ਲੋਕਾਂ ਨੂੰ ਹੜ੍ਹ ਤੋਂ ਬਚਾਇਆ ਗਿਆ, 46,221 ਨੂੰ ਰਾਹਤ ਸਮੱਗਰੀ ਦਿਤੀ ਗਈ। 24 ਘੰਟਿਆਂ ਵਿਚ ਹੜ੍ਹ ਦਾ ਪਾਣੀ 87 ਹੋਰ ਪਿੰਡਾਂ ਵਿਚ ਪਹੁੰਚ ਗਿਆ। 518 ਹੋਰ ਲੋਕਾਂ ਨੂੰ ਬਚਾਇਆ।
ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 358 ਨੂੰ ਕੈਂਪਾਂ ਵਿਚ ਭੇਜਿਆ ਗਿਆ ਹੈ। ਹੜ੍ਹ ਨਾਲ ਕੁੱਲ 1298 ਪਿੰਡ ਪ੍ਰਭਾਵਿਤ ਹੋਏ ਹਨ। 5,917 ਲੋਕਾਂ ਨੂੰ ਬਚਾਇਆ। 37 ਕੈਂਪਾਂ ਵਿਚ 2852 ਲੋਕ ਰਹਿ ਰਹੇ ਹਨ। 46,221 ਨੂੰ ਰਾਹਤ ਸਮੱਗਰੀ ਦਿਤੀ ਗਈ। ਮੀਂਹ-ਹੜ੍ਹ, ਬਿਜਲੀ ਡਿੱਗਣ ਕਾਰਨ 33 ਮੌਤਾਂ ਹੋ ਚੁੱਕੀਆਂ ਹਨ।

ਅੰਬਾਲਾ, ਫਤਿਹਾਬਾਦ, ਫਰੀਦਾਬਾਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਪਾਣੀਪਤ, ਪੰਚਕੂਲਾ, ਪਲਵਲ, ਸਿਰਸਾ, ਸੋਨੀਪਤ, ਯਮੁਨਾਨਗਰ ਹੜ੍ਹ ਤੋਂ ਪ੍ਰਭਾਵਿਤ ਹਨ। 5.50 ਲੱਖ ਏਕੜ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ। NDRF ਦੀਆਂ ਟੀਮਾਂ ਅੰਬਾਲਾ, ਫਰੀਦਾਬਾਦ, ਫਤਿਹਾਬਾਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਯਮੁਨਾਨਗਰ ਵਿਚ ਰਾਹਤ ਅਤੇ ਬਚਾਅ ਲਈ ਤੈਨਾਤ ਕੀਤੀਆਂ ਗਈਆਂ ਹਨ। ਅੰਬਾਲਾ, ਕੈਥਲ, ਯਮੁਨਾਨਗਰ ਵਿੱਚ ਵੀ ਫ਼ੌਜ ਬੁਲਾ ਲਈ ਗਈ ਹੈ।
ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਐਤਵਾਰ ਨੂੰ ਵੀ ਬਾਰਸ਼ ਜਾਰੀ ਰਹੀ। ਸੂਬੇ ਦੀਆਂ 681 ਸੜਕਾਂ ਅਤੇ 5203 ਜਲ ਸਕੀਮਾਂ ਅਜੇ ਵੀ ਠੱਪ ਪਈਆਂ ਹਨ। ਕੁਦਰਤੀ ਆਫਤ ਕਾਰਨ ਹੁਣ ਤਕ ਚੱਲ ਅਤੇ ਅਚੱਲ ਜਾਇਦਾਦ ਨੂੰ 4414.95 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਵੱਖ-ਵੱਖ ਹਾਦਸਿਆਂ 'ਚ ਹੁਣ ਤਕ 117 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਘਰ ਵਹਿ ਗਏ ਹਨ। ਅਗਲੇ ਦੋ ਦਿਨਾਂ ਦੇ ਮੀਂਹ ਕਾਰਨ ਨੁਕਸਾਨ ਦਾ ਅੰਕੜਾ ਵਧ ਸਕਦਾ ਹੈ।

ਜੇਕਰ ਪੰਜਾਬ ਵਿਚ ਡੈਮਾਂ ਦੀ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ :
ਭਾਖੜਾ ਡੈਮ : ਭਾਖੜਾ ਡੈਮ ਦੇ ਪਾਣੀ ਦਾ ਪੱਧਰ ਐਤਵਾਰ ਸ਼ਾਮ 5 ਵਜੇ ਢਾਈ ਫੁੱਟ 1639.80 ਫੁੱਟ 'ਤੇ ਪਹੁੰਚ ਗਿਆ ਹੈ। ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 5750 ਕਿਊਸਿਕ, ਨੰਗਲ ਹਾਈਡਲ ਚੈਨਲ ਵਿਚ 11270, ਸਤਲੁਜ ਦਰਿਆ ਵਿਚ 640 ਕਿਊਸਿਕ ਪਾਣੀ ਛਡਿਆ ਗਿਆ।
ਰਣਜੀਤ ਸਾਗਰ : 34 ਸੈਂਟੀਮੀਟਰ ਪਾਣੀ ਦਾ ਪੱਧਰ ਵਧ ਕੇ 523.23 ਮੀਟਰ ਹੋ ਗਿਆ ਹੈ।
ਪੌਂਗ ਡੈਮ : ਐਤਵਾਰ ਸ਼ਾਮ 6 ਵਜੇ ਪਾਣੀ ਦਾ ਪੱਧਰ 1370.34 ਫੁੱਟ ਮਾਪਿਆ ਗਿਆ। ਡੈਮ ਦੀ ਸਮਰੱਥਾ 1410 ਫੁੱਟ ਹੈ।

ਉਧਰ ਮੌਸਮ ਵਿਭਾਗ ਨੇ 17 ਅਤੇ 18 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਲਈ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ।

Location: India, Chandigarh

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement