UP News : ਅਤੀਕ ਦੀ 50 ਕਰੋੜ ਦੀ ਬੇਨਾਮੀ ਜਾਇਦਾਦ ਹੋਈ ਹੁਣ ਸਰਕਾਰੀ , ਮਾਫੀਆ ਨੇ ਕੀਤਾ ਸੀ ਨਾਜਾਇਜ਼ ਕਬਜ਼ਾ
Published : Jul 17, 2024, 7:20 pm IST
Updated : Jul 17, 2024, 7:20 pm IST
SHARE ARTICLE
 Mafia Atiq  Ahmed
Mafia Atiq Ahmed

ਪੁੱਛ-ਪੜਤਾਲ ਦੌਰਾਨ ਹੁਬਲਾਲ ਨੇ ਪ੍ਰਗਟਾਵਾ ਕੀਤਾ ਕਿ ਅਤੀਕ ਨੇ 2015 ਵਿਚ ਉਸ ਨੂੰ ਧਮਕੀ ਦਿਤੀ ਸੀ ਅਤੇ ਜ਼ਮੀਨ ਆਪਣੇ ਨਾਮ ’ਤੇ ਰਜਿਸਟਰ ਕਰਵਾ ਲਈ ਸੀ

UP News : ਗੈਂਗਸਟਰ ਅਤੀਕ ਅਹਿਮਦ ਵਲੋਂ ਜੁਰਮ ਤੋਂ ਕਮਾਈ ਗਈ ਕਰੀਬ 50 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਸੂਬਾ ਸਰਕਾਰ ਦੇ ਹੱਕ ’ਚ ਕਰ ਦਿਤੀ ਗਈ ਹੈ। ਜ਼ਿਲ੍ਹਾ ਸਰਕਾਰੀ ਐਡਵੋਕੇਟ (ਅਪਰਾਧਕ) ਗੁਲਾਬ ਚੰਦਰ ਅਗਰਹਰੀ ਨੇ ਦੱਸਿਆ ਕਿ ਇਹ ਜਾਇਦਾਦ ਲਾਲਾਪੁਰ ਮਿਸਤਰੀ ਹੁਬਲਾਲ ਦੇ ਨਾਮ ’ਤੇ ਅਪਰਾਧ ਦੀ ਕਮਾਈ ਤੋਂ ਖਰੀਦੀ ਗਈ ਸੀ। 

ਉਸ ਸਮੇਂ ਲਗਭਗ 2.377 ਹੈਕਟੇਅਰ ਜ਼ਮੀਨ ਦੀ ਕੀਮਤ 12.42 ਕਰੋੜ ਰੁਪਏ ਪ੍ਰਤੀ ਹੈਕਟੇਅਰ ਸੀ। ਉਨ੍ਹਾਂ ਕਿਹਾ ਕਿ ਹੁਬਲਾਲ ਦੇ ਨਾਂ ’ਤੇ ਜ਼ਮੀਨ ਦਾ ਬੈਨਾਮਾ ਬਣਾਉਂਦੇ ਸਮੇਂ ਅਤੀਕ ਅਹਿਮਦ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਉਹ ਇਸ ਜ਼ਮੀਨ ਦਾ ਡੀਡ ਅਪਣੇ ਨਾਂ ਕਰਵਾ ਲਵੇਗਾ।

ਪੁਲਿਸ ਮੁਤਾਬਕ ਗੈਂਗਸਟਰ ਐਕਟ ਤਹਿਤ ਅਤੀਕ ਵਿਰੁਧ ਦਰਜ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਏਅਰਪੋਰਟ ਥਾਣਾ ਖੇਤਰ ’ਚ ਅਤੀਕ ਦੀ ਜਾਇਦਾਦ ਹੁਬਲਾਲ ਦੇ ਨਾਂ ’ਤੇ ਹੈ। ਪੁੱਛ-ਪੜਤਾਲ ਦੌਰਾਨ ਹੁਬਲਾਲ ਨੇ ਪ੍ਰਗਟਾਵਾ ਕੀਤਾ ਕਿ ਅਤੀਕ ਨੇ 2015 ਵਿਚ ਉਸ ਨੂੰ ਧਮਕੀ ਦਿਤੀ ਸੀ ਅਤੇ ਜ਼ਮੀਨ ਆਪਣੇ ਨਾਮ ’ਤੇ ਰਜਿਸਟਰ ਕਰਵਾ ਲਈ ਸੀ। ਪੁਲਿਸ ਨੇ ਨਵੰਬਰ 2023 ’ਚ ਇਸ ਜ਼ਮੀਨ ਨੂੰ ਕੁਰਕ ਕੀਤਾ ਸੀ।

 ਉਮੇਸ਼ ਪਾਲ ਕਤਲ ਕੇਸ ਸਮੇਤ 100 ਤੋਂ ਵੱਧ ਅਪਰਾਧਕ ਮਾਮਲਿਆਂ ’ਚ ਨਾਮਜ਼ਦ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪਿਛਲੇ ਸਾਲ 15 ਅਪ੍ਰੈਲ ਨੂੰ ਪ੍ਰਯਾਗਰਾਜ ਦੇ ਕੈਲਵਿਨ ਹਸਪਤਾਲ ’ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ, ਗੁੱਡੂ ਮੁਸਲਿਮ ਅਸ਼ਰਫ ਦੀ ਪਤਨੀ ਜ਼ੈਨਬ ਸਮੇਤ ਕਈ ਦੋਸ਼ੀ ਅਜੇ ਵੀ ਫਰਾਰ ਹਨ।

Location: India, Uttar Pradesh

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement