
ਨੌਂ ਅਗਸਤ ਤੋਂ ਏਮਜ਼ 'ਚ ਭਰਤੀ ਸਾਬਕਾ ਵਿੱਤ ਮੰਤਰੀ ਜੇਤਲੀ ਦਾ ਹਾਲ ਜਾਣਨ ਲਈ ਸ਼ੁੱਕਰਵਾਰ ਦੇਰ ਰਾਤ ਭਾਜਪਾ ਦੇ ਕਈ ਨੇਤਾ ਏਮਜ਼ ਪਹੁੰਚੇ।
ਨਵੀਂ ਦਿੱਲੀ : ਨੌਂ ਅਗਸਤ ਤੋਂ ਏਮਜ਼ 'ਚ ਭਰਤੀ ਸਾਬਕਾ ਵਿੱਤ ਮੰਤਰੀ ਜੇਤਲੀ ਦਾ ਹਾਲ ਜਾਣਨ ਲਈ ਸ਼ੁੱਕਰਵਾਰ ਦੇਰ ਰਾਤ ਭਾਜਪਾ ਦੇ ਕਈ ਨੇਤਾ ਏਮਜ਼ ਪਹੁੰਚੇ। ਇਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਏਮਜ਼ ਜਾ ਕੇ ਜੇਤਲੀ ਦਾ ਹਾਲ ਜਾਣਿਆ।ਸ਼ਨੀਵਾਰ ਨੂੰ ਫਿਰ ਇੱਕ ਵਾਰ ਜੇਤਲੀ ਦਾ ਹਾਲ ਜਾਣਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਏਮਜ਼ ਪਹੁੰਚਣਗੇ।
Former Finance Minister Arun Jaitley health
ਦੱਸ ਦਈਏ ਕਿ ਜੇਤਲੀ ਪਿਛਲੇ ਹਫਤੇ ਤੋਂ ਹੀ ਏਮਜ਼ ਦੇ ਆਈ.ਸੀ.ਯੂ. ‘ਚ ਭਰਤੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। 9 ਅਗਸਤ ਨੂੰ ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਸੀ, ਉਸ ਤੋਂ ਬਾਅਦ ਹਾਲੇ ਤੱਕ ਏਮਜ਼ ਪ੍ਰਸ਼ਾਸਨ ਵਲੋਂ ਕੋਈ ਹੋਰ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ ਹੈ।
Former Finance Minister Arun Jaitley health
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫਟ ਟਿਸ਼ੂ ਸਰਕੋਮਾ ਹੋਇਆ ਹੈ, ਜੋ ਇੱਕ ਤਰ੍ਹਾਂ ਦਾ ਕੈਂਸਰ ਹੁੰਦਾ ਹੈ ਉਨ੍ਹਾਂ ਦੇ ਫੇਫੜਿਆਂ ‘ਚ ਪਾਣੀ ਭਰਨ ਦੀ ਸ਼ਿਕਾਇਤ ਆਉਂਦੀ ਹੀ ਹੈ। ਹਾਲਾਂਕਿ ਏਮਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਟੇਟਮੈਂਟ 'ਚ ਜੇਤਲੀ ਨੂੰ ਹੇਮੋਡਾਇਨੈਮਿਕਲੀ ਸਟੇਬਲ ਦੱਸਿਆ ਗਿਆ ਸੀ।
Former Finance Minister Arun Jaitley health
ਮੈਡੀਕਲ ਸਾਇੰਸ 'ਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਅਤੇ ਪਲਜ਼ ਠੀਕ ਕੰਮ ਕਰ ਰਹੇ ਹਨ ਪਰ ਇਸ ਤੋਂ ਬਾਅਦ ਏਮਜ਼ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।