ਆਨਲਾਈਨ ਕਲਾਸ ਲਈ ਮੀਲਾਂ ਪੈਦਲ ਤੁਰ ਰਹੇ ਬੱਚੇ, ਪਹਾੜਾਂ ਤੇ ਚੜ੍ਹਨ ਲਈ ਮਜ਼ਬੂਰ
Published : Aug 17, 2020, 8:18 am IST
Updated : Aug 17, 2020, 8:28 am IST
SHARE ARTICLE
Online Class
Online Class

ਕੋਰੋਨਾ ਵਾਇਰਸ ਦੀ ਲਾਗ ਅਤੇ ਤਾਲਾਬੰਦੀ ਕਾਰਨ ਦੇਸ਼ ਭਰ ਵਿੱਚ ਬੱਚੇ ਆਨਲਾਈਨ ਕਲਾਸਾਂ ਰਾਹੀਂ ਪੜ੍ਹ ਰਹੇ ਹਨ।

ਕੋਰੋਨਾ ਵਾਇਰਸ ਦੀ ਲਾਗ ਅਤੇ ਤਾਲਾਬੰਦੀ ਕਾਰਨ ਦੇਸ਼ ਭਰ ਵਿੱਚ ਬੱਚੇ ਆਨਲਾਈਨ ਕਲਾਸਾਂ ਰਾਹੀਂ ਪੜ੍ਹ ਰਹੇ ਹਨ। ਵੱਡੇ ਸ਼ਹਿਰਾਂ ਵਿਚ ਕੋਈ ਸਮੱਸਿਆ ਨਹੀਂ ਹੈ, ਪਰ ਛੋਟੇ ਪਿੰਡਾਂ ਅਤੇ ਕਸਬਿਆਂ ਵਿਚ ਖਰਾਬ ਇੰਟਰਨੈੱਟ  ਕਰਕੇ ਬੱਚਿਆਂ ਨੂੰ ਆਨਲਾਈਨ ਕਲਾਸ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Corona virusCorona virus

ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਬੱਚੇ ਕਈ ਵਾਰ ਨੈੱਟਵਰਕ ਪ੍ਰਾਪਤ ਕਰਨ ਲਈ ਦਰੱਖਤ ਤੇ ਚੜ ਜਾਂਦੇ ਹਨ, ਅਤੇ ਕਿਸੇ ਨੂੰ ਉੱਚੇ ਪਹਾੜ ਤੇ ਜਾਣਾ ਪੈਂਦਾ ਹੈ।
ਓਡੀਸ਼ਾ ਦੇ ਸਿਖਿਆ ਮੰਤਰੀ ਸਮੀਰ ਰੰਜਨ ਦਾਸ ਨੇ ਕਿਹਾ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਆਨ ਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਮੀਲਾਂ ਪੈਦਲ ਤੁਰਨਾ ਪੈਂਦਾ ਹੈ।

Online Class Online Class

ਪਹਾੜੀਆਂ ਅਤੇ ਰੁੱਖਾਂ ਤੇ ਚੜ੍ਹਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਤਕਰੀਬਨ 22 ਲੱਖ ਬੱਚੇ ਈ-ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਦਕਿ ਬਾਕੀ 38 ਲੱਖ ਵਿਦਿਆਰਥੀ ਆਪਣੇ ਖੇਤਰਾਂ ਵਿਚ ਮੋਬਾਈਲ ਨੈਟਵਰਕ ਦੀ ਘਾਟ ਕਾਰਨ ਇਸ ਸਹੂਲਤ ਤੋਂ ਵਾਂਝੇ ਹਨ।

Online Class Online Class

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਜ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸੰਪਰਕ ਵਧਾਉਣ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਹੈ ਕਿਉਂਕਿ ਮਹਾਂਮਾਰੀ ਦੇ ਕਾਰਨ ਮਾਰਚ ਤੋਂ ਸਕੂਲ ਬੰਦ ਹਨ, ਇਸ ਲਈ ਰਾਜ ਸਰਕਾਰ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ।

Online Class Online Class

ਰਾਏਗੜ ਜ਼ਿਲ੍ਹੇ ਵਿੱਚ ਸਰਕਾਰੀ ਵਿਦਿਆਰਥੀਆਂ ਦੁਆਰਾ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਬੱਚਿਆਂ ਨੂੰ ਆਨ ਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਕਈਂ ਮੀਲ ਤੁਰ ਕੇ ਜਾਣਾ ਪੈਂਦਾ ਹੈ ਅਤੇ ਕਈਆਂ ਨੂੰ ਪਹਾੜੀਆਂ ਤੇ ਚੜ੍ਹਨਾ ਪੈਂਦਾ ਹੈ, ਸੰਬਲਪੁਰ ਅਤੇ ਦੇਵਗੜ੍ਹ ਜ਼ਿਲ੍ਹਿਆਂ ਵਿੱਚ, ਵਿਦਿਆਰਥੀਆਂ ਨੂੰ ਨੈੱਟ ਕੁਨੈਕਟੀਵਿਟੀ ਲੈਣ ਲਈ ਉੱਚੀਆਂ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨਾ ਪੈਂਦਾ ਹੈ। 

Online Class Online Class

ਸਿੱਖਿਆ ਮੰਤਰੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਮੇਰਾ ਵਿਭਾਗ ਆਨਲਾਈਨ ਕਲਾਸਾਂ ਦੀ ਪੇਸ਼ਕਸ਼ ਕਰ ਰਿਹਾ ਹੈ, ਪਰ ਬੱਚਿਆਂ ਨੂੰ ਨੈੱਟ ਸੰਪਰਕ ਜੋੜਨ ਲਈ ਦਰੱਖਤਾਂ, ਪਹਾੜੀਆਂ ਤੇ ਚੜ੍ਹਨਾ ਪੈਂਦਾ ਹੈ। ਇਹ ਕੇਂਦਰੀ ਮਸਲਾ ਹੈ ਅਤੇ ਸਾਡੇ ਮੁੱਖ ਮੰਤਰੀ ਨੇ ਰਾਜ ਦੇ ਦੂਰ ਦੁਰਾਡੇ ਇਲਾਕਿਆਂ  ਖਰਾਬ ਇੰਟਰਨੈਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।

ਖੇਤਰਾਂ ਵਿਚ ਸੰਪਰਕ ਦੇ ਵਿਸਥਾਰ ਲਈ ਇਹ ਮੁੱਦਾ ਉਠਾਇਆ ਗਿਆ ਹੈ। ਦਾਸ ਨੇ ਕਿਹਾ"ਜੇ ਇਥੇ ਕੋਈ ਆਨਲਾਈਨ ਕਲਾਸ ਨਾ ਹੁੰਦੀ, ਤਾਂ ਬੱਚਿਆਂ ਦੇ ਪਹਾੜੀਆਂ ਅਤੇ ਦਰੱਖਤਾਂ ਉੱਤੇ ਚੜ੍ਹਨ ਦੀ ਖ਼ਬਰ ਨਹੀਂ ਮਿਲਦੀ। ਮੈਨੂੰ ਖੁਸ਼ੀ ਹੈ ਕਿ ਸਾਡੇ ਅਧਿਆਪਕ ਆਨਲਾਈਨ ਕਲਾਸਾਂ ਲੈ ਰਹੇ ਹਨ।"

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Odisha

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement