
ਪੰਜਾਬ ਦੇ ਸਕੂਲ ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਕੂਲ ਸਿਖਿਆ ਵਿਭਾਗ
ਚੰਡੀਗੜ੍ਹ, 12 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਕੂਲ ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਕੂਲ ਸਿਖਿਆ ਵਿਭਾਗ ਵਲੋਂ ਲਗਾਤਾਰ ਨਵੀਂਆਂ ਤੋਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਹੇਠ ਹੀ ਹੁਣ ਵਿਭਾਗ ਵਲੋਂ 6ਵੀਂ ਤੋਂ 8ਵੀਂ ਜਮਾਤ ਦੇ ਪੇਂਟਿੰਗ ਮੁਕਾਬਲੇ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਲੇਖ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਇਹ ਮੁਕਾਬਲੇ 13 ਅਗੱਸਤ ਨੂੰ 'ਗੰਦਗੀ ਮੁਕਤ ਮੇਰਾ ਭਾਰਤ' ਮੁਹਿੰਮ ਦੇ ਹੇਠ ਕਰਵਾਏ ਜਾ ਰਹੇ ਹਨ। ਕੋਵਿਡ-19 ਦੇ ਮੱਦੇਨਜ਼ਰ ਇਹ ਸਾਰੇ ਮੁਕਾਬਲੇ ਆਨਲਾਈਨ ਹੋਣਗੇ। ਬੁਲਾਰੇ ਅਨੁਸਾਰ ਪੇਂਟਿੰਗ ਅਤੇ ਲੇਖ ਮੁਕਾਬਲਿਆਂ ਵਿਚੋਂ ਪਹਿਲੀਆਂ ਤਿੰਨ ਐਂਟਰੀਆਂ ਦੀ ਜਾਣਕਾਰੀ ਸੂਬਾ ਦਫ਼ਤਰ ਨੂੰ ਭੇਜਣ ਵਾਸਤੇ ਜ਼ਿਲ੍ਹਾ ਸਿਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿਤੇ ਗਏ ਹਨ। ਇਸੇ ਦੇ ਨਾਲ ਹੀ ਸੱਭ ਤੋਂ ਵਧੀਆ ਤਿੰਨ ਪੇਟਿੰਗਾਂ ਅਤੇ ਤਿੰਨ ਲੇਖ ਵੀ ਹੈਡ ਆਫ਼ਿਸ ਨੂੰ ਭੇਜਣ ਵਾਸਤੇ ਕਿਹਾ ਗਿਆ ਹੈ।