ਔਰਤਾਂ ਦੀ ਆਜ਼ਾਦੀ ਲਈ ਵੱਡਾ ਕਦਮ, ਧਾਰਮਿਕ ਸੰਸਥਾਵਾਂ 'ਚ ਤੈਨਾਤ ਹੋਣਗੀਆਂ 10 ਔਰਤਾਂ
Published : Aug 17, 2020, 3:49 pm IST
Updated : Aug 17, 2020, 3:49 pm IST
SHARE ARTICLE
Ten new female leadership appointments in Saudi Arabia mark historic moment
Ten new female leadership appointments in Saudi Arabia mark historic moment

ਦੱਸ ਦਈਏ ਕਿ ਸੰਨ 2018 'ਚ ਕਾਨੂੰਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਬੱਚਿਆਂ ਦੀ ਕਸਟਡੀ ਦਾ ਪੂਰੀ ਹੱਕ ਹੋਵੇਗਾ।

ਨਵੀਂ ਦਿੱਲੀ: ਮਹਿਲਾ ਸਸ਼ਕਤੀਕਰਨ ਦੀ ਕਵਾਇਦ ਵਜੋਂ ਸਾਊਦੀ ਅਰਬ ਨੇ ਇਸਲਾਮ ਦੇ ਦੋ ਸਭ ਤੋਂ ਅਹਿਮ ਸਥਾਨਾਂ 'ਤੇ ਹੁਣ ਔਰਤਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਇਕ ਨਿਊਜ਼ ਏਜੰਸੀ ਮੁਤਾਬਕ, 10 ਔਰਤਾਂ ਨੂੰ ਮੱਕਾ-ਮਦੀਨਾ ਦੀਆਂ ਮਸਜਿਦਾਂ ਦੇ ਪ੍ਰਬੰਧਕੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਵਿਚ ਸੀਨੀਅਰ ਅਹੁਦਿਆਂ 'ਤੇ ਤੈਨਾਤ ਕੀਤਾ ਗਿਆ ਹੈ।

Ten new female leadership appointments in Saudi Arabia mark historic momentTen new female leadership appointments in Saudi Arabia mark historic moment

ਇਸਲਾਮ ਦੀਆਂ ਅਹਿਮ ਮਸਜਿਦਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦੀ ਸਹਾਇਕ ਅੰਡਰ ਸੈਕਟਰੀ ਕਮੇਲੀਆ ਅਲਦਾਦੀ ਦਾ ਕਹਿਣਾ ਹੈ, “ਉਨ੍ਹਾਂ ਨਿਯੁਕਤੀਆਂ ਵਿਚ ਕਾਬਾ ਤੇ ਮਦੀਨਾ ਦੀਆਂ ਮਸਜਿਦਾਂ ਵਿਚ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਕੁਸ਼ਲਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹੇ ਇੰਜਨੀਅਰਿੰਗ, ਅਗਵਾਈ, ਪ੍ਰਬੰਧਨ ਜਾਂ ਸੁਪਰਵਾਇਜਰੀ ਦਾ ਕੰਮ ਹੋਵੇ। ਔਰਤਾਂ ਨੂੰ ਕਾਬਾ ਦੇ ਕਿੰਗ ਅਬਦੁੱਲ ਅਜ਼ੀਜ਼ ਕੰਪਲੈਕਸ, ਪਵਿੱਤਰ ਮਸਜਿਦ ਦੀ ਲਾਇਬ੍ਰੇਰੀ ਤੇ ਹੋਰ ਵਿਭਾਗਾਂ ਵਿਚ ਤੈਨਾਤ ਕੀਤਾ ਗਿਆ ਹੈ।

Ten new female leadership appointments in Saudi Arabia mark historic momentTen new female leadership appointments in Saudi Arabia mark historic moment

ਇਸ ਦਾ ਉਦੇਸ਼ ਔਰਤਾਂ ਤੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਤੇ ਉਨ੍ਹਾਂ ਦੀਆਂ ਕਾਬਲੀਅਤਾਂ ਦੀ ਵਰਤੋਂ ਹਾਜੀਆਂ ਦੀ ਸੇਵਾ ਕਰਨ ਲਈ ਕਰਨਾ ਹੈ।”
ਦੱਸ ਦਈਏ ਕਿ ਸੰਨ 2018 'ਚ ਕਾਨੂੰਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਬੱਚਿਆਂ ਦੀ ਕਸਟਡੀ ਦਾ ਪੂਰੀ ਹੱਕ ਹੋਵੇਗਾ।

Ten new female leadership appointments in Saudi Arabia mark historic momentTen new female leadership appointments in Saudi Arabia mark historic moment

ਸਾਊਦੀ ਅਰਬ 'ਚ ਮਹਿਲਾਵਾਂ ਦੇ ਸਟੇਡੀਅਮ 'ਚ ਮੈਚ ਵੇਖਣ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਗਸਤ 2019 'ਚ ਔਰਤਾਂ ਨੂੰ ਕੈਂਪਸ ਵਿੱਚ ਮੋਬਾਈਲ ਫੋਨ ਲੈ ਜਾਣ ਦੀ ਇਜਾਜ਼ਤ ਮਿਲੀ ਸੀ। ਨਾਲ ਹੀ ਹੋਰ ਕਈ ਨਿਯਮਾਂ 'ਚ ਤਬਦੀਲੀ ਕੀਤੀ ਗਈ ਜਿਨ੍ਹਾਂ 'ਚ ਇੱਕ ਹੈ ਕਿ ਹੁਣ 21 ਸਾਲ ਤੋਂ ਵਧ ਦੀ ਉਮਰ ਦੀਆਂ ਔਰਤਾਂ ਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement