
Vinesh Phogat :ਪੱਤਰਕਾਰਾਂ ਵਲੋਂ ਵਾਰ-ਵਾਰ ਸਵਾਲ ਪੁੱਛੇ ਜਾਣ ਤੋਂ ਬਾਅਦ ਵੀ ਕੋਈ ਜਵਾਬ ਦੇਣ ਦੀ ਸਥਿਤੀ 'ਚ ਨਹੀਂ ਸੀ ਵਿਨੇਸ਼
Vinesh Phogat was welcomed like a champion News: ਵਿਨੇਸ਼ ਫੋਗਾਟ ਵਤਨ ਪਰਤ ਆਈ । ਵਿਨੇਸ਼ ਦਾ ਦਿੱਲੀ ਹਵਾਈ ਅੱਡੇ 'ਤੇ ਜ਼ੋਰਦਾਰ ਸੁਆਗਤ ਕੀਤਾ ਗਿਆ ਪਰ ਉਸ ਦੀਆਂ ਅੱਖਾਂ 'ਚ ਆਏ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਬੇਸ਼ੱਕ ਖਾਪ ਪੰਚਾਇਤਾਂ, ਨੌਜਵਾਨ , ਵੱਖ-ਵੱਖ ਜਥੇਬੰਦੀਆਂ ਨੇ ਵਿਨੇਸ਼ ਦਾ ਇੱਕ ਚੈਂਪੀਅਨ ਵਾਂਗ ਸਵਾਗਤ ਕੀਤਾ, ਪਰ ਉਸ ਦੇ ਮਨ ਦੀ ਚੀਸ ਚਿਹਰੇ ਉੱਤੇ ਝਲਕ ਰਹੀ ਸੀ ।
Vinesh Phogat was welcomed like a champion News
ਵਿਨੇਸ਼ ਪੱਤਰਕਾਰਾਂ ਵੱਲੋਂ ਵਾਰ-ਵਾਰ ਸਵਾਲ ਪੁੱਛੇ ਜਾਣ ਤੋਂ ਬਾਅਦ ਵੀ ਕੋਈ ਜਵਾਬ ਦੇਣ ਦੀ ਸਥਿਤੀ 'ਚ ਨਹੀਂ ਸੀ। ਉਹ ਬੱਸ ਉਹਨਾਂ ਨੂੰ ਹੱਥ ਜੋੜ ਕੇ ਧੰਨਵਾਦ ਕਰਦੀ ਰਹੀ । ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਬਾਕਸਰ ਵਿਜੇਂਦਰ ਦੇ ਨਾਲ-ਨਾਲ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ , ਪੰਜਾਬ ਤੋਂ ਕਿਸਾਨ ਯੂਨੀਅਨ ਦੇ ਆਗੂ ਵੀ ਵਿਨੇਸ਼ ਦੇ ਸਵਾਗਤ ਲਈ ਪਹੁੰਚੇ ਹੋਏ ਸਨ।
Vinesh Phogat was welcomed like a champion News
ਉਧਰ ਵਿਨੇਸ਼ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਦੇ ਜ਼ੋਰਦਾਰ ਸੁਆਗਤ 'ਚ ਕੋਈ ਕਮੀ ਨਹੀਂ ਛੱਡੀ । ਪੂਰੇ ਪਿੰਡ 'ਚ ਦੇਸੀ ਘਿਓ ਨਾਲ ਬਣੇ ਪਕਵਾਨਾਂ ਦੀ ਦਾਅਵਤ ਦਿੱਤੀ ਜਾ ਰਹੀ। ਵਿਨੇਸ਼ ਦੀ ਮਾਂ ਪ੍ਰੇਮਲਤਾ ਅੱਜ ਵੀ ਭਾਵੁਕ ਨਜ਼ਰ ਆਈ , ਉਹਨਾਂ ਕਿਹਾ ਕਿ 'ਓਲੰਪਿਕ 'ਚ ਵਿਨੇਸ਼ ਨੂੰ ਬੇਸ਼ੱਕ ਗੋਲਡ ਨਹੀਂ ਮਿਲਿਆ ਪਰ ਦੇਸ਼ ਵਾਸੀਆਂ ਦਾ ਮਿਲ ਰਿਹਾ ਪਿਆਰ ਵਿਨੇਸ਼ ਲਈ ਗੋਲਡ ਮੈਡਲ ਤੋਂ ਵੀ ਉਪਰ ਹੈ'।
Vinesh Phogat was welcomed like a champion News
ਵਿਨੇਸ਼ ਫੋਗਾਟ ਦੇ ਕਾਫਿਲੇ ਦੌਰਾਨ ਮਾਹੌਲ ਬੇਹੱਦ ਭਾਵੁਕ ਬਣਿਆ ਰਿਹਾ । ਇੱਕ ਪਾਸੇ 'ਵਿਨੇਸ਼ ਤੁਮ ਚੈਂਪੀਅਨ ਹੋ' ਦੇ ਨਾਅਰੇ ਲੱਗਦੇ ਰਹੇ ਤਾਂ ਦੂਜੇ ਪਾਸੇ ਉਸ ਦੇ ਕਾਫਿਲੇ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ । ਵਿਨੇਸ਼ ਨੂੰ ਦਿੱਲੀ ਤੋਂ ਲੈ ਕੇ ਹਰਿਆਣਾ ਪਹੁੰਚਣ ਤੱਕ ਰਾਹ 'ਚ ਕਈ ਥਾਵਾਂ ਤੇ ਸਨਮਾਨਿਤ ਕੀਤਾ ਗਿਆ । ਉਸ ਦੇ ਹੱਕ 'ਚ ਲਗਾਤਾਰ ਨਾਅਰੇ ਲੱਗ ਰਹੇ ਸਨ ਪਰ ਇੰਨਾ ਨਿੱਘਾ ਸੁਆਗਤ ਹੋਣ ਤੋਂ ਬਾਅਦ ਵੀ ਵਿਨੇਸ਼ ਉਦਾਸ ਤੇ ਮਾਯੂਸ ਨਜ਼ਰ ਆ ਰਹੀ ਸੀ ।
Vinesh Phogat was welcomed like a champion News
ਹੋਵੇ ਵੀ ਕਿਉਂ ਨਾ … ਕਿਉਂਕਿ ਓਲੰਪਿਕ 'ਚ ਗੋਲਡ ਮੈਡਲ ਦੇ ਬਿਲਕੁਲ ਨੇੜੇ ਪਹੁੰਚ ਕੇ ਉਸ ਨਾਲ ਜੋ ਹੋਇਆ, ਅਜਿਹਾ ਤਾਂ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ । ਮਹਿਜ 100 ਗ੍ਰਾਮ ਵਜ਼ਨ ਵੱਧ ਹੋਣ ਕਾਰਨ ਵਿਨੇਸ਼ ਨੂੰ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ । ਉਸ ਦੀ ਅਪੀਲ ਨੂੰ ਵੀਂ ਨਹੀਂ ਮੰਨਿਆ ਗਿਆ । ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਚੈਂਪਿਅਨ ਕਿਹਾ ਸੀ ਤੇ ਉਸ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਸੀ, ਪਰ ਓਲੰਪਿਕ 'ਚ ਦੇਸ਼ ਲਈ ਮੈਡਲ ਜਿੱਤਣ ਦਾ ਵਿਨੇਸ਼ ਦਾ ਸੁਫਨਾ ਅਧੂਰਾ ਹੀ ਰਹਿ ਗਿਆ ।
Vinesh Phogat was welcomed like a champion News
ਹਰਿਆਣਾ ਸਰਕਾਰ ਵਿਨੇਸ਼ ਲਈ ਕੀਤਾ ਆਪਣਾ ਐਲਾਨ ਫਿਲਹਾਲ ਪੂਰਾ ਨਹੀਂ ਕਰ ਸਕੇਗੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ । ਦੱਸਣਯੋਗ ਹੈ ਕਿ ਬੀਤੇ ਦਿਨੀਂ ਸੀਐਮ ਨਾਇਬ ਸੈਣੀ ਨੇ ਵਿਨੇਸ਼ ਨੂੰ 4 ਕਰੋੜ ਰੁਪਏ ਨਕਦ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਗੱਲ ਜੇਕਰ ਵਿਨੇਸ਼ ਦੇ ਜੱਦੀ ਪਿੰਡ ਬਲਾਲੀ ਦੀ ਕਰੀਏ ਤਾਂ ਇਹ ਜ਼ਿਲ੍ਹਾ ਚਰਖੀ ਦਾਦਰੀ 'ਚ ਪੈਂਦਾ ਹੈ ਤੇ ਦਿੱਲੀ ਤੋਂ ਉਸ ਦੇ ਪਿੰਡ ਦੀ ਦੂਰੀ ਕਰੀਬ 125 ਕਿਲੋਮੀਟਰ ਹੈ । ਇਸ ਪੂਰੇ ਰਾਹ 'ਚ 20 ਤੋਂ ਵੱਧ ਥਾਵਾਂ ਤੇ ਵਿਨੇਸ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਹਰ ਥਾਂ ਵੱਡੀ ਗਿਣਤੀ ਲੋਕ ਖਾਸਕਰ ਨੌਜਵਾਨ ਵਿਨੇਸ਼ ਦਾ ਸੁਆਗਤ ਕਰਨ ਲਈ ਮੌਜੂਦ ਸਨ।
Vinesh Phogat was welcomed like a champion News
ਖਾਪ ਪੰਚਾਇਤਾਂ ਨੇ ਵਿਨੇਸ਼ ਨੂੰ ਵਿਸ਼ੇਸ਼ ਸਨਮਾਨ ਤੇ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ । ਵਿਨੇਸ਼ ਨੂੰ ਭਾਰਤ ਰਤਨ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅੱਜ ਵਿਨੇਸ਼ ਨੂੰ ਦੇਸ਼ ਹੀ ਨਹੀਂ ਪੂਰੀ ਦੁਨੀਆ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ । ਵਿਨੇਸ਼ ਨੂੰ ਮਿਲ ਰਹੇ ਪਿਆਰ ਤੇ ਸਮਰਥਨ ਨਾਲ ਉਸ ਦੀ ਜ਼ਿੰਮੇਵਾਰੀ ਵੀ ਵਧ ਚੁਕੀ ਹੈ। ਹੁਣ ਸਾਰਿਆਂ ਨੂੰ ਇੰਤਜ਼ਾਰ ਇਸ ਗੱਲ ਦਾ ਹੈ ਕਿ ਵਿਨੇਸ਼ ਕਦੋਂ ਕੁਸ਼ਤੀ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ਨੂੰ ਵਾਪਸ ਲੈਂਦੀ ਹੈ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੁੜ ਤੋਂ ਧੱਕ ਪਾ ਕੇ ਆਪਣੇ ਸਾਰੇ ਅਲੋਚਕਾਂ ਦੇ ਮੂੰਹ ਬੰਦ ਕਰਦੀ ਹੈ । -ਵਿਵੇਕ ਸ਼ਰਮਾ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Vinesh Phogat was welcomed like a champion News, stay tuned to Rozana Spokesman)