Elvish Yadav ਦੇ ਘਰ 'ਤੇ ਹੋਈ ਫਾਇੰਰਿੰਗ ਦੀ ਭਾਊ ਗੈਂਗ ਨੇ ਲਈ ਜ਼ਿੰਮੇਵਾਰੀ
Published : Aug 17, 2025, 1:53 pm IST
Updated : Aug 17, 2025, 5:02 pm IST
SHARE ARTICLE
Bhau gang claims responsibility for shooting at Elvish Yadav's house
Bhau gang claims responsibility for shooting at Elvish Yadav's house

ਕਿਹਾ : ਐਲਵਿਸ਼ ਨੇ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਕਈ ਘਰਾਂ ਨੂੰ ਕੀਤਾ ਹੈ ਬਰਬਾਦ

Elvish Yadav's house shooting news : ਹਰਿਆਣਾ ਦੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ’ਤੇ ਐਤਵਾਰ ਨੂੰ ਸਵੇਰੇ ਫਾਈਰਿੰਗ ਹੋਈ। ਇਸ ਫਾਈਰਿੰਗ ਦੀ ਜ਼ਿੰਮੇਵਾਰੀ ਭਾਊ ਗੈਂਗ ਦੇ ਗੈਂਗਸਟਰ ਨੀਰਜ ਫਰੀਦਪੁਰ ਅਤੇ ਭਾਊ ਰਿਤੋਲਿਆ ਨੇ ਲਈ ਹੈ ਅਤੇ ਗੈਂਗ ਵੱਲੋਂ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਉਨ੍ਹਾਂ ਪੋਸਟ ’ਚ ਲਿਖਿਆ ਕਿ ਐਲਵਿਸ਼ ਨੇ ਬੈਟਿੰਗ ਐਪ ਨੂੰ ਪ੍ਰਮੋਟ ਕਰਕੇ ਕਈ ਘਰ ਬਰਬਾਦ ਕਰ ਦਿੱਤੇ ਹਨ। ਭਾਊ ਗੈਂਗ ਨੇ ਸ਼ੇਅਰ ਕੀਤੀ ਪੋਸਟ ’ਚ ਲਿਖਿਆ ਕਿ ਅੱਜ ਜੋ ਐਲਵਿਸ਼ ਦੇ ਘਰ ’ਤੇ ਗੋਲੀ ਚੱਲੀ ਹੈ ਉਹ ਗੋਲੀ ਨੀਰਜ ਫਰੀਦਪੁਰ ਅਤੇ ਭਾਊ ਰਿਤੋਲਿਆ ਨੇ ਚਲਾਈ ਹੈ। ਇਸ ਤੋਂ ਅੱਗੇ ਲਿਖਿਆ ਕਿ ਇਸ ਨੂੰ ਅਸੀਂ ਆਪਣੀ ਜਾਣਕਾਰੀ ਦਿੱਤੀ ਹੈ। ਐਲਵਿਸ਼ ਨੇ ਸੱਟੇ ਦਾ ਪ੍ਰਮੋਸ਼ਨ ਕਰਕੇ ਬਹੁਤ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ।

ਭਾਊ ਗੈਂਗ  ਨੇ ਪੋਸਟ ’ਚ ਅੱਗੇ ਲਿਖਿਆ ਕਿ ਜੋ ਵੀ ਸੋਸ਼ਲ ਮੀਡੀਆ ਦੇ ਕੀੜੇ ਹਨ, ਸਭ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੋ ਵੀ ਸੱਟੇ ਦੀ ਪ੍ਰਮੋਸ਼ਨ ਕਰਦਾ ਮਿਲੇਗਾ, ਉਸ ਕੋਲ ਫੋਨ ਕਾਲ ਜਾਂ ਗੋਲੀ ਕਦੇ ਵੀ ਆ ਸਕਦੀ ਹੈ। ਗੈਂਗ ਨੇ ਅੱਗੇ ਲਿਖਿਆ ਕਿ ਜੋ ਵੀ ਸੱਟੇ ਵਾਲੇ ਹਨ ਤਿਆਰ ਰਹਿਣ। ਜਦਕਿ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਇਸ ਪੋਸਟ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement