Delhi News : ਮੋਦੀ ਨੇ ਸੂਬਿਆਂ ਨੂੰ ਪ੍ਰਸਤਾਵਿਤ ਜੀ.ਐਸ.ਟੀ. ਸੁਧਾਰਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ 

By : BALJINDERK

Published : Aug 17, 2025, 9:08 pm IST
Updated : Aug 17, 2025, 9:08 pm IST
SHARE ARTICLE
ਮੋਦੀ ਨੇ ਸੂਬਿਆਂ ਨੂੰ ਪ੍ਰਸਤਾਵਿਤ ਜੀ.ਐਸ.ਟੀ. ਸੁਧਾਰਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ 
ਮੋਦੀ ਨੇ ਸੂਬਿਆਂ ਨੂੰ ਪ੍ਰਸਤਾਵਿਤ ਜੀ.ਐਸ.ਟੀ. ਸੁਧਾਰਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ 

Delhi News : ਕਿਹਾ ਕਿ ਜੀ.ਐਸ.ਟੀ. ਵਿਚ ਸੁਧਾਰ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਨਾਲ-ਨਾਲ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ।

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਨੇ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰਾਂ ਦਾ ਖਰੜਾ ਸੂਬਿਆਂ ’ਚ ਵੰਡ ਦਿਤਾ ਹੈ ਅਤੇ ਦੀਵਾਲੀ ਤੋਂ ਪਹਿਲਾਂ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। 

ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਵਿਚ ਸੁਧਾਰ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਨਾਲ-ਨਾਲ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ। ਦੋ ਐਕਸਪ੍ਰੈਸਵੇਅ ਦੇ ਉਦਘਾਟਨ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਜੀ.ਐਸ.ਟੀ. ਕਾਨੂੰਨ ਨੂੰ ਸਰਲ ਬਣਾਉਣ ਅਤੇ ਟੈਕਸ ਦਰਾਂ ਵਿਚ ਸੋਧ ਕਰਨ ਦਾ ਇਰਾਦਾ ਰੱਖਦਾ ਹੈ। 

ਮੋਦੀ ਨੇ 15 ਅਗੱਸਤ ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਅਪਣੇ ਸੁਤੰਤਰਤਾ ਦਿਵਸ ਭਾਸ਼ਣ ਵਿਚ ਜੀ.ਐਸ.ਟੀ. ਕਾਨੂੰਨ ਵਿਚ ਸੁਧਾਰ ਦੇ ਪ੍ਰਸਤਾਵ ਦਾ ਐਲਾਨ ਕੀਤਾ ਸੀ।

ਉਨ੍ਹਾਂ ਕਿਹਾ, ‘‘ਸਾਡੇ ਲਈ ਸੁਧਾਰ ਚੰਗੇ ਸ਼ਾਸਨ ਦੀ ਤਰੱਕੀ ਦਾ ਪ੍ਰਤੀਕ ਹੈ, ਇਸ ਲਈ ਅਸੀਂ ਲਗਾਤਾਰ ਸੁਧਾਰ ਉਤੇ ਜ਼ੋਰ ਦਿੰਦੇ ਹਾਂ। ਨੇੜ ਭਵਿੱਖ ’ਚ, ਅਸੀਂ ਜੀਵਨ ਅਤੇ ਕਾਰੋਬਾਰੀ ਕਾਰਜਾਂ ਨੂੰ ਸੁਚਾਰੂ ਅਤੇ ਵਧੇਰੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਸੁਧਾਰਾਂ ਨੂੰ ਲਾਗੂ ਕਰਨ ਲਈ ਤਿਆਰ ਹਾਂ।’’

ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਜੀ.ਐਸ.ਟੀ. ਢਾਂਚੇ ਦੇ ਤਹਿਤ ਅਗਲੀ ਪੀੜ੍ਹੀ ਦੇ ਸੁਧਾਰ ਪੇਸ਼ ਕੀਤੇ ਜਾਣਗੇ। ਇਸ ਦੀਵਾਲੀ ਉਤੇ ਜੀ.ਐਸ.ਟੀ. ਸੁਧਾਰ ਲੋਕਾਂ ਨੂੰ ਦੋਹਰਾ ਬੋਨਸ ਦੇਣਗੇ ਅਤੇ ਉਨ੍ਹਾਂ ਦੇ ਜਸ਼ਨਾਂ ਨੂੰ ਵਧਾਉਣਗੇ। ਮੋਦੀ ਨੇ ਕਿਹਾ ਕਿ ਕੇਂਦਰ ਨੇ ਜੀ.ਐਸ.ਟੀ. ਸੁਧਾਰ ਦਾ ਖਰੜਾ ਪ੍ਰਸਤਾਵ ਸੂਬਿਆਂ ਨੂੰ ਭੇਜ ਦਿਤਾ ਹੈ। 

ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਾਰੇ ਰਾਜ ਕੇਂਦਰ ਸਰਕਾਰ ਦੀਆਂ ਪਹਿਲਕਦਮੀਆਂ ’ਚ ਸਹਿਯੋਗ ਕਰਨਗੇ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਦੀਵਾਲੀ ਦਾ ਤਿਉਹਾਰ ਹੋਰ ਸ਼ਾਨਦਾਰ ਬਣ ਸਕੇ।’’ ਉਨ੍ਹਾਂ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਜੀ.ਐਸ.ਟੀ. ਨੂੰ ਸਰਲ ਬਣਾਉਣਾ ਅਤੇ ਦਰਾਂ ਵਿਚ ਸੋਧ ਕਰਨਾ ਹੈ। 

ਪ੍ਰਸਤਾਵਿਤ ਦੋ-ਸਲੈਬ ਪ੍ਰਣਾਲੀ, ਜੇ ਜੀ.ਐਸ.ਟੀ. ਕੌਂਸਲ ਵਲੋਂ ਮਨਜ਼ੂਰੀ ਦਿਤੀ ਜਾਂਦੀ ਹੈ, ਤਾਂ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਪ੍ਰਣਾਲੀ ਦੇ ਮੌਜੂਦਾ ਚਾਰ ਸਲੈਬਾਂ ਦੀ ਥਾਂ ਲਵੇਗੀ, ਜਿਸ ਨਾਲ 12 ਫ਼ੀ ਸਦੀ ਅਤੇ 28 ਫ਼ੀ ਸਦੀ ਸਲੈਬ ਖਤਮ ਹੋ ਜਾਣਗੇ। 

ਲਗਭਗ ਛੇ ਮਹੀਨਿਆਂ ਦੇ ਵਿਚਾਰ-ਵਟਾਂਦਰੇ ਅਤੇ ਦਰਜਨਾਂ ਮੀਟਿੰਗਾਂ ਤੋਂ ਬਾਅਦ ਜੋ ਤਬਦੀਲੀਆਂ ਆਈਆਂ ਹਨ, ਉਨ੍ਹਾਂ ਦੀ ਕਲਪਨਾ ਇਸ ਤਰੀਕੇ ਨਾਲ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਟੈਕਸ ਵਿਚ ਬਦਲਾਅ ਦੀ ਮੰਗ ਪੈਦਾ ਨਾ ਹੋਵੇ ਅਤੇ ਇਹ ਵੀ ਕਿ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਸਿਸਟਮ ਵਿਚ ਇਕੱਠਾ ਨਾ ਹੋਵੇ। 

12 ਫੀ ਸਦੀ ਸ਼੍ਰੇਣੀ ਦੀਆਂ 99 ਫੀ ਸਦੀ ਚੀਜ਼ਾਂ ਜਿਵੇਂ ਮੱਖਣ, ਫਲਾਂ ਦਾ ਜੂਸ ਅਤੇ ਸੁੱਕੇ ਮੇਵੇ ਉਤੇ 5 ਫੀ ਸਦੀ ਟੈਕਸ ਲੱਗੇਗਾ। ਇਸੇ ਤਰ੍ਹਾਂ ਏ.ਸੀ., ਟੀ.ਵੀ., ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਵਰਗੀਆਂ ਇਲੈਕਟ੍ਰਾਨਿਕ ਚੀਜ਼ਾਂ ਦੇ ਨਾਲ-ਨਾਲ ਸੀਮੈਂਟ ਵਰਗੀਆਂ ਹੋਰ ਚੀਜ਼ਾਂ ਉਨ੍ਹਾਂ 90 ਫੀ ਸਦੀ ਚੀਜ਼ਾਂ ’ਚ ਸ਼ਾਮਲ ਹੋਣਗੀਆਂ, ਜੋ 28 ਫੀ ਸਦੀ ਤੋਂ ਘੱਟ 18 ਫੀ ਸਦੀ ਸਲੈਬ ’ਚ ਆਉਣਗੀਆਂ। 

ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਵਲੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਾਮਾਨ ਉਤੇ 25 ਫੀ ਸਦੀ ਟੈਰਿਫ ਲਗਾਉਣ ਅਤੇ ਰੂਸ ਤੋਂ ਤੇਲ ਖਰੀਦਣ ਲਈ ਨਵੀਂ ਦਿੱਲੀ ਨੂੰ ਸਜ਼ਾ ਦੇਣ ਲਈ 27 ਅਗੱਸਤ ਤੋਂ ਇਸ ਟੈਕਸ ਨੂੰ ਦੁੱਗਣਾ ਕਰ ਕੇ 50 ਫੀ ਸਦੀ ਕਰਨ ਦੀ ਯੋਜਨਾ ਤੋਂ ਬਾਅਦ ਚੁਕਿਆ ਗਿਆ ਹੈ। ਟੈਰਿਫ ਨਾਲ ਰਤਨ ਅਤੇ ਗਹਿਣਿਆਂ, ਟੈਕਸਟਾਈਲ ਅਤੇ ਜੁੱਤੀਆਂ ਵਰਗੇ ਗੈਰ-ਛੋਟ ਵਾਲੇ ਭਾਰਤੀ ਨਿਰਯਾਤ ਉਤੇ 40 ਅਰਬ ਡਾਲਰ ਦਾ ਅਸਰ ਪੈਣ ਦੀ ਸੰਭਾਵਨਾ ਹੈ। ਟੈਕਸ ਸੁਧਾਰ ਪ੍ਰਸਤਾਵ ਉਤੇ ਵਿਚਾਰ-ਵਟਾਂਦਰੇ ਲਈ ਕੌਂਸਲ ਦੀ ਅਗਲੇ ਮਹੀਨੇ ਮੀਟਿੰਗ ਹੋਣ ਦੀ ਉਮੀਦ ਹੈ। 

 (For more news apart from Modi urges states to cooperate in implementing proposed GST reforms News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement