Bengaluru News : ਸਾਵਰਕਰ ਨੇ ਸਭ ਤੋਂ ਪਹਿਲਾਂ ਦੋ-ਰਾਸ਼ਟਰ ਸਿਧਾਂਤ ਦਾ ਪ੍ਰਚਾਰ ਕੀਤਾ : ਪ੍ਰਿਆਂਕ ਖੜਗੇ

By : BALJINDERK

Published : Aug 17, 2025, 9:00 pm IST
Updated : Aug 17, 2025, 9:00 pm IST
SHARE ARTICLE
ਸਾਵਰਕਰ ਨੇ ਸਭ ਤੋਂ ਪਹਿਲਾਂ ਦੋ-ਰਾਸ਼ਟਰ ਸਿਧਾਂਤ ਦਾ ਪ੍ਰਚਾਰ ਕੀਤਾ : ਪ੍ਰਿਆਂਕ ਖੜਗੇ
ਸਾਵਰਕਰ ਨੇ ਸਭ ਤੋਂ ਪਹਿਲਾਂ ਦੋ-ਰਾਸ਼ਟਰ ਸਿਧਾਂਤ ਦਾ ਪ੍ਰਚਾਰ ਕੀਤਾ : ਪ੍ਰਿਆਂਕ ਖੜਗੇ

Bengaluru News : ਉਨ੍ਹਾਂ ਕਿਹਾ ਕਿ ਇਸ ਨੂੰ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਬਹੁਤ ਬਾਅਦ ਵਿਚ ਅਪਣਾਇਆ ਸੀ।

Bengaluru News in Punjabi : ਕਰਨਾਟਕ ਸਰਕਾਰ ਵਿਚ ਮੰਤਰੀ ਪ੍ਰਿਆਂਕ ਖੜਗੇ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਦੋ ਰਾਸ਼ਟਰਾਂ ਦੀ ਧਾਰਨਾ ਸੱਭ ਤੋਂ ਪਹਿਲਾਂ ਵਿਨਾਇਕ ਦਾਮੋਦਰ ਸਾਵਰਕਰ ਨੇ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਬਹੁਤ ਬਾਅਦ ਵਿਚ ਅਪਣਾਇਆ ਸੀ।

ਸੂਚਨਾ ਤਕਨਾਲੋਜੀ ਅਤੇ ਬਾਇਓਟੈਕਨਾਲੋਜੀ ਮੰਤਰੀ ਨੇ ਕਿਹਾ ਕਿ ਦੋ ਰਾਸ਼ਟਰਾਂ ਦਾ ਵਿਚਾਰ ਸੱਭ ਤੋਂ ਪਹਿਲਾਂ ‘ਵੀਰ’ ਸਾਵਰਕਰ ਨੇ ਪੇਸ਼ ਕੀਤਾ ਸੀ ਅਤੇ ਉਨ੍ਹਾਂ ਦੇ ‘ਟੁਕੜੇ-ਟੁਕੜੇ ਗੈਂਗ’ ਨੇ ਇਸ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਸਾਵਰਕਰ ਦੀਆਂ ਲਿਖਤਾਂ ਅਤੇ ਭਾਸ਼ਣਾਂ ਦਾ ਹਵਾਲਾ ਦਿੰਦੇ ਹੋਏ ਘਟਨਾਵਾਂ ਦੇ ਕ੍ਰਮ ਵੀ ਗਿਣਾਇਆ।

ਉਨ੍ਹਾਂ ਕਿਹਾ, ‘‘1922 ’ਚ ਲਿਖੀ ਗਈ ‘ਹਿੰਦੂਤਵ ਦੀਆਂ ਜ਼ਰੂਰੀ ਚੀਜ਼ਾਂ’ ’ਚ ਸਾਵਰਕਰ ਨੇ ਹਿੰਦੂਤਵ ਨੂੰ ਧਰਮ ਦੇ ਆਧਾਰ ਉਤੇ ਨਹੀਂ, ਸਗੋਂ ਭਾਰਤ ਨੂੰ ‘ਫਾਦਰਲੈਂਡ ਅਤੇ ਹੋਲੀਲੈਂਡ’ ਦੋਹਾਂ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਹੈ।’’

ਖੜਗੇ ਨੇ ਅੱਗੇ ਕਿਹਾ, ‘‘1937 ਵਿਚ ਅਹਿਮਦਾਬਾਦ ਵਿਚ ਹਿੰਦੂ ਮਹਾਂਸਭਾ ਦੇ 19ਵੇਂ ਸੈਸ਼ਨ ਦੌਰਾਨ ਸਾਵਰਕਰ ਨੇ ਕਿਹਾ ਸੀ, ‘ਭਾਰਤ ਵਿਚ ਦੋ ਵਿਰੋਧੀ ਰਾਸ਼ਟਰ ਇਕੱਠੇ ਰਹਿੰਦੇ ਹਨ। ਭਾਰਤ ਨੂੰ ਅੱਜ ਇਕ ਏਕਤਾਵਾਦੀ ਅਤੇ ਇਕਸਾਰ ਰਾਸ਼ਟਰ ਨਹੀਂ ਮੰਨਿਆ ਜਾ ਸਕਦਾ। ਇਸ ਦੇ ਉਲਟ ਭਾਰਤ ਵਿਚ ਮੁੱਖ ਤੌਰ ਉਤੇ ਦੋ ਰਾਸ਼ਟਰ ਹਨ: ਹਿੰਦੂ ਅਤੇ ਮੁਸਲਮਾਨ।’’

ਉਨ੍ਹਾਂ ਨੇ 1943 ’ਚ ਨਾਗਪੁਰ ’ਚ ਸਾਵਰਕਰ ਦੀ ਟਿਪਣੀ ਦਾ ਵੀ ਹਵਾਲਾ ਦਿਤਾ, ‘‘ਮੇਰਾ ਜਿਨਾਹ ਦੇ ਦੋ-ਰਾਸ਼ਟਰ ਸਿਧਾਂਤ ਨਾਲ ਕੋਈ ਝਗੜਾ ਨਹੀਂ ਹੈ। ਅਸੀਂ ਹਿੰਦੂ ਅਪਣੇ-ਆਪ ਵਿਚ ਇਕ ਰਾਸ਼ਟਰ ਹਾਂ ਅਤੇ ਇਹ ਇਕ ਇਤਿਹਾਸਕ ਤੱਥ ਹੈ ਕਿ ਹਿੰਦੂ ਅਤੇ ਮੁਸਲਮਾਨ ਦੋ ਰਾਸ਼ਟਰ ਹਨ।’’

ਇਹ ਸਵਾਲ ਕਰਦੇ ਹੋਏ ਕਿ ਕੀ ਭਾਜਪਾ ਇਸ ਇਤਿਹਾਸ ਨੂੰ ਮਨਜ਼ੂਰ ਕਰਦੀ ਹੈ, ਖੜਗੇ ਨੇ ਬੀ.ਆਰ. ਅੰਬੇਡਕਰ ਦੀ ਟਿਪਣੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਇਹ ਅਜੀਬ ਜਾਪਦਾ ਹੈ ਕਿ ਸਾਵਰਕਰ ਅਤੇ ਜਿਨਾਹ ਇਕ ਰਾਸ਼ਟਰ ਬਨਾਮ ਦੋ ਰਾਸ਼ਟਰ ਦੇ ਮੁੱਦੇ ਉਤੇ ਇਕ-ਦੂਜੇ ਦਾ ਵਿਰੋਧ ਕਰਨ ਦੀ ਬਜਾਏ ਇਸ ਬਾਰੇ ਪੂਰੀ ਤਰ੍ਹਾਂ ਸਹਿਮਤ ਹਨ। ਦੋਵੇਂ ਨਾ ਸਿਰਫ ਸਹਿਮਤ ਹਨ, ਬਲਕਿ ਜ਼ੋਰ ਦੇ ਕੇ ਕਹਿੰਦੇ ਹਨ ਕਿ ਭਾਰਤ ਵਿਚ ਦੋ ਰਾਸ਼ਟਰ ਹਨ- ਇਕ ਮੁਸਲਿਮ ਰਾਸ਼ਟਰ ਅਤੇ ਦੂਜਾ ਹਿੰਦੂ ਰਾਸ਼ਟਰ। ਉਹ ਸਿਰਫ ਉਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਸੰਬੰਧ ਵਿਚ ਵੱਖਰੇ ਹਨ ਜਿਨ੍ਹਾਂ ਉਤੇ ਦੋਹਾਂ ਦੇਸ਼ਾਂ ਨੂੰ ਰਹਿਣਾ ਚਾਹੀਦਾ ਹੈ।’’ 

ਜ਼ਿਕਰਯੋਗ ਹੈ ਕਿਐਨ.ਸੀ.ਈ.ਆਰ.ਟੀ ਵਲੋਂ ‘ਵੰਡ ਭਿਆਨਕ ਯਾਦਗਾਰੀ ਦਿਵਸ’ ਦੇ ਮੌਕੇ ਉਤੇ ਜਾਰੀ ਇਕ ਵਿਸ਼ੇਸ਼ ਮਾਡਿਊਲ ’ਚ ਭਾਰਤ ਦੀ ਵੰਡ ਲਈ ਕਾਂਗਰਸ ਦੇ ਮੁਹੰਮਦ ਅਲੀ ਜਿਨਾਹ ਅਤੇ ਉਸ ਸਮੇਂ ਦੇ ਵਾਇਸਰਾਏ ਲਾਰਡ ਮਾਊਂਟਬੈਟਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ| ਐੱਨ.ਸੀ.ਈ.ਆਰ.ਟੀ. ਮਾਡਿਊਲ ਨੇ ‘ਵੰਡ ਦੇ ਦੋਸ਼ੀ’ ਸਿਰਲੇਖ ਵਾਲੇ ਇਕ ਭਾਗ ਵਿਚ ਕਿਹਾ, ‘ਆਖਰਕਾਰ 15 ਅਗੱਸਤ 1947 ਨੂੰ ਭਾਰਤ ਦੀ ਵੰਡ ਹੋ ਗਈ। ਪਰ ਇਹ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਸੀ। ਭਾਰਤ ਦੀ ਵੰਡ ਲਈ ਤਿੰਨ ਤੱਤ ਜ਼ਿੰਮੇਵਾਰ ਸਨ: ਜਿਨਾਹ, ਜਿਨ੍ਹਾਂ ਨੇ ਇਸ ਦੀ ਮੰਗ ਕੀਤੀ ਸੀ; ਦੂਜਾ, ਕਾਂਗਰਸ, ਜਿਸ ਨੇ ਇਸ ਨੂੰ ਮਨਜ਼ੂਰ ਕਰ ਲਿਆ; ਅਤੇ ਤੀਜਾ, ਮਾਊਂਟਬੈਟਨ, ਜਿਸ ਨੇ ਇਸ ਨੂੰ ਲਾਗੂ ਕੀਤਾ|’’ 

 (For more news apart from Savarkar was the first to propagate two-nation theory: Priyank Kharge News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement