ਖ਼ਬਰਾਂ |

ਤਾਜ਼ਾ |

ਰੇਲਵੇ ਕਰਾਸਿੰਗ ਗੇਟ ਖੋਲ੍ਹਣ ਤੋਂ ਮਨ੍ਹਾ ਕਰਨ 'ਤੇ ਗੇਟਮੈਨ ਦਾ ਕੱਟਿਆ ਹੱਥ - ਪੈਰ 
Published : Sep 17, 2018, 5:31 pm IST
Updated : Sep 17, 2018, 5:31 pm IST
SHARE ARTICLE
Delhi Gateman's Hands Cut Off for Refusing to Open Railway Crossing
Delhi Gateman's Hands Cut Off for Refusing to Open Railway Crossing

ਰਾਜਧਾਨੀ ਦਿੱਲੀ ਵਿਚ ਰੇਲਵੇ ਦੇ ਕਰਾਸਿੰਗ ਗੇਟ ਨੂੰ ਨਹੀਂ ਖੋਲ੍ਹਣ 'ਤੇ ਇਕ ਗੇਟਮੈਨ ਦੇ ਹੱਥ - ਪੈਰ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਤਰ ਰੇਲਵੇ ਦੇ ਇਕ ਸਿਖਰ...

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਰੇਲਵੇ ਦੇ ਕਰਾਸਿੰਗ ਗੇਟ ਨੂੰ ਨਹੀਂ ਖੋਲ੍ਹਣ 'ਤੇ ਇਕ ਗੇਟਮੈਨ ਦੇ ਹੱਥ - ਪੈਰ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਤਰ ਰੇਲਵੇ ਦੇ ਇਕ ਸਿਖਰ ਅਧਿਕਾਰੀ ਨੇ ਦੱਸਿਆ ਕਿ ਨਰੇਲਾ ਅਤੇ ਰਠਧਨਾ  ਦੇ ਵਿਚ ਰੇਲਵੇ ਲੈਵਲ ਗੇਟ ਨੰਬਰ 19 'ਤੇ ਤੈਨਾਤ ਕੁੰਦਨ ਪਾਠਕ 'ਤੇ ਤਿੰਨ ਬਾਇਕ ਸਵਾਰਾਂ ਨੇ ਹਮਲਾ ਕਰ ਦਿਤਾ।  

Delhi Gateman's Hands Cut Off Delhi Gateman's Hands Cut Off

ਪਾਠਕ ਨੇ 18101 ਮੁਰੀ ਐਕਸਪ੍ਰੈਸ ਦੇ ਆਉਣ ਦੀ ਵਜ੍ਹਾ ਨਾਲ ਗੇਟ ਖੋਲ੍ਹਣ ਤੋਂ ਮਨ੍ਹਾ ਕਰ ਦਿਤਾ ਸੀ। ਅਧਿਕਾਰੀ ਨੇ ਕਿਹਾ ਕਿ ਬਦਮਾਸ਼ਾਂ ਨੇ ਪਾਠਕ ਦੇ ਦੋਹੇਂ ਹੱਥਾਂ ਅਤੇ ਪੈਰਾਂ ਨੂੰ ਕੱਟ ਦਿਤਾ ਅਤੇ ਇਸ ਦੌਰਾਨ ਉਨ੍ਹਾਂ ਦੇ ਗਲੇ ਨੂੰ ਵੀ ਸੱਟ ਪਹੁੰਚਾਈ। ਅਧਿਕਾਰੀ ਨੇ ਦੱਸਿਆ ਕਿ ਪਾਠਕ ਨੂੰ ਨਵੀਂ ਦਿੱਲੀ ਸਥਿਤ ਰੇਲਵੇ ਸੈਂਟਰਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ। ਘਟਨਾ ਐਤਵਾਰ ਰਾਤ 12.40 'ਤੇ ਹੋਈ। ਬਿਹਾਰ ਦੇ ਬਾਂਕਿਆ ਜਿਲ੍ਹੇ ਦੇ ਰਹਿਣ ਵਾਲੇ ਪਾਠਕ ਨੇ 2013 ਵਿਚ ਰੇਲਵੇ 'ਚ ਨੌਕਰੀ ਸ਼ੁਰੂ ਕੀਤੀ ਸੀ।

Delhi Gateman's Hands Cut Off Delhi Gateman's Hands Cut Off

ਰੇਲ ਮੰਤਰੀ ਪੀਊਸ਼ ਗੋਇਲ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਪਾਠਕ ਦੀ ਹਾਲਤ ਦੀ ਜਾਣਕਾਰੀ ਲਈ। ਅਧਿਕਾਰੀ ਨੇ ਦੱਸਿਆ ਕਿ ਰੇਲਵੇ ਇਲਾਜ ਦਾ ਸਾਰਾ ਖਰਚ ਚੁੱਕ ਰਹੀ ਹੈ ਤਾਂਕਿ ਉਹ ਫਿਰ ਤੋਂ ਠੀਕ ਹੋ ਕੇ ਸਾਡੇ ਵਿਚ ਦੁਬਾਰਾ ਆ ਸਕਣ। ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਲੋਕਾਂ ਵਿਰੁਧ ਐਫ਼ਆਈਆਰ ਦਰਜ ਕਰ ਲਈ ਗਈ ਹੈ। ਗੇਟਮੈਨ 'ਤੇ ਹੋਏ ਹਮਲੇ ਤੋਂ ਬਾਅਦ ਲੱਗਭੱਗ ਪੰਜ ਟਰੇਨਾਂ ਦੇ ਸਮੇਂ 'ਚ ਦੇਰੀ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement