ਰੇਵਾੜੀ ਗੈਂਗਰੇਪ ਪੀੜਤਾ ਦੀ ਹਾਲਤ 'ਚ ਸੁਧਾਰ : ਡਾਕਟਰ
Published : Sep 17, 2018, 3:13 pm IST
Updated : Sep 17, 2018, 3:16 pm IST
SHARE ARTICLE
Rewari gangrape
Rewari gangrape

ਹਰਿਆਣਾ ਵਿਚ ਟਾਪਰ ਵਿਦਿਆਰਥਣ ਦੇ ਨਾਲ ਗੈਂਗਰੇਪ ਦੀ ਘਟਨਾ ਦੀ ਲਗਭੱਗ 96 ਘੰਟੇ ਤੋਂ ਬਾਅਦ ਮਾਮਲੇ ਵਿਚ ਮੁੱਖ ਆਰੋਪੀ ਨੀਸ਼ੂ ਨੂੰ ਐਸਆਈਟੀ ਨੇ ਗ੍ਰਿ...

ਰੇਵਾੜੀ : ਹਰਿਆਣਾ ਵਿਚ ਟਾਪਰ ਵਿਦਿਆਰਥਣ ਦੇ ਨਾਲ ਗੈਂਗਰੇਪ ਦੀ ਘਟਨਾ ਦੀ ਲਗਭੱਗ 96 ਘੰਟੇ ਤੋਂ ਬਾਅਦ ਮਾਮਲੇ ਵਿਚ ਮੁੱਖ ਆਰੋਪੀ ਨੀਸ਼ੂ ਨੂੰ ਐਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਦੋ ਆਰੋਪੀ ਪੰਕਜ ਅਤੇ ਮਨੀਸ਼ ਹੁਣੇ ਵੀ ਫ਼ਰਾਰ ਹਨ ਜਿਨ੍ਹਾਂ ਨੇ ਕੁੜੀ ਨੂੰ ਅਗਵਾ ਕੀਤਾ ਸੀ। ਰੇਵਾੜੀ ਦੇ ਨਵੇਂ ਐਸਪੀ ਰਾਹੁਲ ਸ਼ਰਮਾ ਨੇ ਇਹਨਾਂ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦਾ ਭਰੋਸਾ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਸਿਰਫ਼ ਗ੍ਰਿਫ਼ਤਾਰੀ 'ਤੇ ਹੀ ਨਹੀਂ ਸਗੋਂ ਆਰੋਪੀਆਂ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੱਕ ਜਾਰੀ ਰਹੇਗਾ।

Rewari gangrapeRewari gangrape

ਉਥੇ ਹੀ ਰੇਵਾੜੀ ਗੈਂਗਰੇਪ ਪੀੜਿਤਾ ਦੀ ਹਾਲਤ 'ਤੇ ਮੈਡੀਕਲ ਸੁਪਰਡੈਂਟ ਸੁਦਰਸ਼ਨ ਪੰਵਾਰ ਨੇ ਦੱਸਿਆ ਕਿ ਉਸ ਦੀ ਹਾਲਤ ਹੁਣ 'ਚ ਸੁਧਾਰ ਹੈ ਅਤੇ ਉਹ ਹੌਲੀ - ਹੌਲੀ ਟਰਾਮਾ ਤੋਂ ਉਭਰ ਰਹੀ ਹੈ। ਉਧਰ ਨੀਸ਼ੂ ਅਤੇ ਹੋਰ ਦੋ ਆਰੋਪੀਆਂ ਨੂੰ ਪੰਜ ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਐਸਪੀ ਰਾਹੁਲ ਸ਼ਰਮਾ ਨੇ ਪੀੜਤਾ ਨਾਲ ਮੁਲਾਕਾਤ ਕੀਤੀ ਅਤੇ ਛੇਤੀ ਹੀ ਬਾਕੀ ਦੋਨਾਂ ਆਰੋਪੀਆਂ ਨੂੰ ਫੜ੍ਹਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਮੈਂ ਪੀੜਤਾ ਨਾਲ ਮੁਲਾਕਾਤ ਕੀਤੀ। ਅਸੀਂ ਘਟਨਾ ਵਿਚ ਅੱਗੇ ਦੀ ਕਾਰਵਾਹੀ ਕਰ ਰਹੇ ਹਾਂ ਅਤੇ ਛੇਤੀ ਹੀ ਐਸਆਈਟੀ ਨਾਲ ਮਿਲਾਂਗਾ।


ਮਾਮਲੇ ਵਿਚ ਕੋਈ ਵੀ ਤਰੱਕੀ ਹੋਣ 'ਤੇ ਅਸੀਂ ਅਪਡੇਟ ਦਿੰਦੇ ਰਹਾਂਗੇ। ਹੁਣੇ ਤੱਕ ਅਸੀਂ ਮਾਮਲੇ ਦੇ ਮੁੱਖ ਆਰੋਪੀ ਨੂੰ ਫੜ ਲਿਆ ਹੈ ਜਿਸ ਨੇ ਸਾਜਿਸ਼ ਰਚੀ ਸੀ। ਹੁਣ ਸਾਡੀ ਟੀਮ ਬਚੇ ਹੋਏ ਆਰੋਪੀਆਂ ਨੂੰ ਫੜ੍ਹਨ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੀੜਿਤਾ ਦੀ ਸੁਰੱਖਿਆ ਚਿੰਤਾ ਦਾ ਮੁੱਖ ਵਿਸ਼ਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਮਲਾ ਸਿਰਫ਼ ਆਰੋਪੀਆਂ ਦੀ ਗ੍ਰਿਫ਼ਤਾਰੀ 'ਤੇ ਹੀ ਨਹੀਂ ਖ਼ਤਮ ਹੋਵੇਗਾ ਸਗੋਂ ਉਨ੍ਹਾਂ ਦੀ ਅਪਰਾਧਿਕ ਜੁਰਮ ਦੀ ਸਜ਼ਾ ਤੱਕ ਜਾਰੀ ਰਹੇਗੀ। ਇਸ ਲਈ ਅਸੀਂ ਸਬੂਤ ਸੁਰੱਖਿਅਤ ਕਰ ਰਹੇ ਹਾਂ ਅਤੇ ਉਨ੍ਹਾਂ ਦੀ ਜਾਂਚ ਕਰ ਨਿਸ਼ਚਿਤ ਕਰ ਰਹੇ ਹਾਂ ਤਾਂਕਿ ਫਾਸਟ ਟ੍ਰੈਕ ਕੋਰਟ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਵੇ ਜੋ ਕਿ ਇਸ ਮਾਮਲੇ ਦਾ ਅਗਲਾ ਕਦਮ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement