ਡਾ.ਮਨਮੋਹਨ ਸਿੰਘ ਤੇ ਚਿਦਾਂਬਰਮ ਨਹੀਂ ਲੈਣਗੇ ਰਾਜ ਸਭਾ ਦੇ ਮੌਜੂਦਾ ਸੈਸ਼ਨ 'ਚ ਹਿੱਸਾ
Published : Sep 17, 2020, 8:08 am IST
Updated : Sep 17, 2020, 11:38 am IST
SHARE ARTICLE
Manmohan Singh
Manmohan Singh

ਸਪੀਕਰ ਨੂੰ ਚਿੱਠੀ ਲਿਖ ਕੇ ਮੰਗੀ ਛੁੱਟੀ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ. ਮਨਮੋਹਨ ਸਿੰਘ ਅਤੇ ਸਾਬਕਾ ਮੰਤਰੀ ਪੀ. ਚਿਦਾਂਬਰਮ ਸਿਹਤ ਸਬੰਧੀ ਕਾਰਨਾਂ ਕਰ ਕੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੀਆਂ ਬੈਠਕਾਂ 'ਚ ਹਿੱਸਾ ਨਹੀਂ ਲੈਣਗੇ।

Manmohan SinghManmohan Singh

ਬੁਧਵਾਰ ਨੂੰ ਉਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਪੀਕਰ ਐਮ. ਵੈਂਕਈਆ ਨਾਇਡੂ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁੱਝ ਮੈਂਬਰਾਂ ਦੀਆਂ ਚਿੱਠੀਆਂ ਮਿਲੀਆਂ ਹਨ।

P. ChidambaramP. Chidambaram

ਜਿਨ੍ਹਾਂ 'ਚ ਉਨ੍ਹਾਂ ਸਿਹਤ ਸਬੰਧੀ ਕਾਰਨਾਂ ਕਰ ਕੇ ਮੌਜੂਦਾ ਸੈਸ਼ਨ ਦੀ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰਥਤਾ ਪ੍ਰਗਟਾਉਂਦੇ ਹੋਏ, ਸਦਨ ਤੋਂ ਇਸ ਦੀ ਮਨਜ਼ੂਰੀ ਮੰਗੀ ਹੈ।

P. ChidambaramP. Chidambaram

ਨਾਇਡੂ ਨੇ ਦਸਿਆ ਕਿ ਉਨ੍ਹਾਂ ਨੂੰ ਮਨਮੋਹਨ ਸਿੰਘ, ਪੀ. ਚਿਦਾਂਬਰਮ, ਆਸਕਰ ਫ਼ਰਨਾਂਡੀਜ, ਹਿਸ਼ੇ ਲਾਚੁੰਗਪਾ, ਮਾਨਸ ਰੰਜਨ ਭੂਈਆਂ, ਅੰਬੁਮਣੀ ਰਾਮਦਾਸ, ਸੁਸ਼ੀਲ ਕੁਮਾਰ ਗੁਪਤਾ, ਕੈਪਟਨ ਵੀ ਲਕਸ਼ਮੀ ਕਾਂਤਾਰਾਵ, ਪਰਿਮਲ ਨਥਵਾਨੀ, ਮਹੇਂਦਰ ਪ੍ਰਸਾਦ, ਕੇ.ਜੇ. ਕੇਨਯੇ ਦੀਆਂ ਚਿੱਠੀਆਂ ਮਿਲੀਆਂ ਹਨ।

Dr manmohan SinghDr manmohan Singh

ਇਨ੍ਹਾਂ ਮੈਂਬਰਾਂ ਨੇ ਪੂਰੇ ਸੈਸ਼ਨ ਦੌਰਾਨ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰਥਤਾ ਜਤਾਈ ਹੈ। ਸਦਨ ਨੇ ਇਨ੍ਹਾਂ ਮੈਂਬਰਾਂ ਨੂੰ ਗ਼ੈਰ-ਹਾਜ਼ਰ ਰਹਿਣ ਦੀ ਮਨਜ਼ੂਰੀ ਦੇ ਦਿਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement