ਦਿੱਲੀ ਹਾਈ ਕੋਰਟ ਦੀ ਜੱਜ ਨੇ ਕਿਹਾ, 'ਔਰਤਾਂ ਜ਼ਿਆਦਾ ਭਾਵੁਕ ਹੁੰਦੀਆਂ ਹਨ, ਉਨ੍ਹਾਂ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ'
Published : Sep 17, 2022, 7:55 am IST
Updated : Sep 17, 2022, 8:39 am IST
SHARE ARTICLE
justice asha menon
justice asha menon

ਕਈ ਵਾਰ ਔਰਤਾਂ ਸਥਿਤੀ ਤੋਂ ਹਾਵੀ ਹੋ ਜਾਂਦੀਆਂ ਹਨ, ਜਿਸ ਨੂੰ ਸੰਭਾਲਣਾ ਜ਼ਿਆਦਾ ਭਾਵਨਾਤਮਕ ਅਤੇ ਬਹੁਤ ਮੁਸ਼ਕਲ ਹੁੰਦਾ ਹੈ।

 

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਦੀ ਨਿਆਂਇਕ ਸੇਵਾ ਤੋਂ ਵਿਦਾਇਗੀ ਲੈ ਰਹੀ ਜਸਟਿਸ ਆਸ਼ਾ ਮੇਨਨ ਨੇ ਆਪਣੇ ਵਿਦਾਇਗੀ ਸਮਾਰੋਹ ਵਿਚ ਔਰਤਾਂ ਦੇ ਵਿਵਹਾਰ ਬਾਰੇ ਦੱਸਦਿਆਂ ਕਿਹਾ ਕਿ ਕਈ ਵਾਰ ਔਰਤਾਂ ਕਿਸੇ ਸਥਿਤੀ ਤੋਂ ਦੁਖੀ ਹੋ ਜਾਂਦੀਆਂ ਹਨ ਅਤੇ ਸ਼ਾਇਦ ਜ਼ਿਆਦਾ ਭਾਵੁਕ ਹੋ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਅਪਣੇ ਕੰਮ 'ਤੇ ਅਫ਼ਸੋਸ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਮੁਆਫ਼ੀ ਮੰਗਣੀ ਚਾਹੀਦੀ ਹੈ। 

ਜਸਟਿਸ ਮੈਨਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਈ ਵਾਰ ਔਰਤਾਂ ਸਥਿਤੀ ਤੋਂ ਹਾਵੀ ਹੋ ਜਾਂਦੀਆਂ ਹਨ, ਜਿਸ ਨੂੰ ਸੰਭਾਲਣਾ ਜ਼ਿਆਦਾ ਭਾਵਨਾਤਮਕ ਅਤੇ ਬਹੁਤ ਮੁਸ਼ਕਲ ਹੁੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਔਰਤ ਹੋਣ ਦੇ ਨਾਤੇ ਅਸੀਂ ਜ਼ਿਆਦਾ ਭਾਵੁਕ ਹੋ ਸਕਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਪਣੇ ਭਾਵਨਾਤਮਕ ਕੰਮ ਦੌਰਾਨ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਅਸੀਂ ਭਾਵਨਾਤਮਕ ਪ੍ਰਭਾਵ ਦੇ ਸਟੀਲ ਤੋਂ ਬਣੀਆ ਹੁੰਦੀਆਂ ਹਾਂ। ਇਸ ਲਈ ਮੈਂ ਹਮੇਸ਼ਾ ਸਾਰੀਆਂ ਮਜ਼ਬੂਤ ਔਰਤਾਂ ਨੂੰ ਸਲਾਮ ਕਰਦੀ ਹਾਂ।'

ਜਸਟਿਸ ਮੈਨਨ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਨੂੰ ਅਲਵਿਦਾ ਆਖਦਿਆਂ ਇਸ ਸਬੰਧ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਆਪਣੀ ਕਈ ਸਾਲ ਪੁਰਾਣੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ, ਜਦੋਂ ਉਹ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਜੱਜ ਵਜੋਂ ਤਾਇਨਾਤ ਸੀ। ਉਸ ਸਮੇਂ  ਆਪਣੇ ਬੇਟੇ ਦੀ ਦੇਖਭਾਲ ਕਰਨ ਲਈ ਤੀਸ ਹਜ਼ਾਰੀ ਅਦਾਲਤ ਵਿਚੋਂ ਆਪਣੇ ਘਰ ਦੇ ਨੇੜੇ ਕਿਸੇ ਹੋਰ ਅਦਾਲਤ ਵਿਚ ਤਬਦੀਲ ਹੋਣਾ ਚਾਹੁੰਦੀ ਸੀ ਕਿਉਂਕਿ ਮੇਰੇ ਇੱਕ ਸਾਲ ਦੇ ਪੁੱਤਰ ਦੀ ਸਿਹਤ ਵਿਚ ਕੁਝ ਸਮੱਸਿਆਵਾਂ ਸਨ।

ਜਸਟਿਸ ਆਸ਼ਾ ਮੇਨਨ, ਜਿਨ੍ਹਾਂ ਨੇ ਸ਼ਨੀਵਾਰ ਨੂੰ 62 ਸਾਲ ਦੀ ਸੇਵਾਮੁਕਤੀ ਦੀ ਉਮਰ ਨੂੰ ਛੂਹਿਆ ਉਹਨਾਂ ਨੇ ਕਿਹਾ ਕਿ ਇੱਕ ਦਿਨ ਉਙ ਅਪਣੇ ਬੇਟੇ ਨੂੰ ਡਾਕਟਰ ਕੋਲ ਲੈ ਕੇ ਗਈ ਤੇ ਅਦਾਲਤ ਵਿਚ ਇੱਕ ਘੰਟਾ ਦੇਰੀ ਨਾਲ ਪਹੁੰਚੀ ਸੀ। ਜਿਸ ਕਾਰਨ ਇਕ ਨੌਜਵਾਨ ਵਕੀਲ ਨੂੰ ਕੁਝ ਗਲਤਫਹਿਮੀ ਹੋ ਗਈ ਅਤੇ ਉਸ ਨੇ ਬਾਰ ਐਸੋਸੀਏਸ਼ਨ 'ਚ ਮਾਮਲਾ ਉਠਾਇਆ। ਨੌਜਵਾਨ ਵਕੀਲ ਦੇ ਨਾਲ-ਨਾਲ ਹੋਰ ਵਕੀਲ ਉਸ ਦੇ ਕੋਰਟ ਰੂਮ ਵਿਚ ਇਕੱਠੇ ਹੋ ਗਏ। ਇਕ ਸੀਨੀਅਰ ਵਕੀਲ ਨੇ ਕਿਹਾ ਕਿ ਜੇਕਰ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਘਰ ਬੈਠੋ। 

ਜਸਟਿਸ ਮੈਨਨ ਨੇ ਕਿਹਾ, "ਉਸ ਘਟਨਾ ਤੋਂ ਬਾਅਦ, ਮੈਂ ਸੰਕਲਪ ਲਿਆ ਕਿ ਮੈਂ ਉੱਥੇ ਹੀ ਰਹਾਂਗੀ ਅਤੇ ਉਹ ਵੀ ਰਹਿਣਗੇ। ਦੇਖਦੇ ਹਾਂ ਕਿ ਕੌਣ ਕੰਮ ਕਰਨਾ ਜਾਣਦਾ ਹੈ ਅਤੇ ਕੌਣ ਕੰਮ ਕਰਨਾ ਨਹੀਂ ਜਾਣਦਾ।" ਇਸ ਤੋਂ ਬਾਅਦ ਮਾਮਲਾ ਚੁੱਕਣ ਵਾਲੇ ਨੌਜਵਾਨ ਵਕੀਲ ਨੇ ਸ਼ਰਮਿੰਦਾ ਹੋ ਕੇ ਮੇਰੇ ਤੋਂ ਮੁਆਫੀ ਮੰਗੀ। ਦਿੱਲੀ ਹਾਈ ਕੋਰਟ ਤੋਂ ਨਿਆਂਇਕ ਸੇਵਾ ਤੋਂ ਸੇਵਾਮੁਕਤ ਹੋਏ ਜਸਟਿਸ ਮੈਨਨ ਦਾ ਜਨਮ 17 ਸਤੰਬਰ 1960 ਨੂੰ ਕੇਰਲ ਵਿੱਚ ਹੋਇਆ ਸੀ ਅਤੇ ਨਵੰਬਰ 1986 ਵਿੱਚ ਦਿੱਲੀ ਨਿਆਂਇਕ ਸੇਵਾ ਵਿੱਚ ਸ਼ਾਮਲ ਹੋਏ ਸਨ। ਲੰਮੀ ਨਿਆਂਇਕ ਸੇਵਾ ਤੋਂ ਬਾਅਦ, ਉਹਨਾਂ ਨੂੰ 27 ਮਈ 2019 ਨੂੰ ਦਿੱਲੀ ਹਾਈ ਕੋਰਟ ਵਿਚ ਸਥਾਈ ਜੱਜ ਬਣਾਇਆ ਗਿਆ ਸੀ। ਜਿੱਥੋਂ ਉਹ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਗਈ।   
 

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement