
ਜੁਗਰਾਜ ਸਿੰਘ ਰਾਜੂ ਨੇ ਲੱਖਪਤ ਪੰਚਾਇਤ ’ਚ ਉਪ ਪ੍ਰਧਾਨ ਦੇ ਅਹੁਦੇ ਤੇ ਸਫ਼ਲਤਾ ਹਾਸਲ ਕੀਤੀ ਹੈ।
ਚੰਡੀਗੜ੍ਹ : ਸਿਖਾਂ ਭਾਵੇਂ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਗੁਜਰਾਤ ’ਚ ਜਾ ਕੇ ਉਥੋਂ ਦੇ ਵਿਕਾਸ ’ਚ ਭਾਵੇਂ ਬੰਜਰ ਜ਼ਮੀਨਾਂ ਆਬਾਦ ਕਰ ਕੇ ਅਹਿਮ ਯੋਗਦਾਨ ਪਾਇਆ ਪਰ ਹੁਣ ਸੂਬੇ ਦੀ ਸੱਤਾ ’ਚ ਹਿੱਸੇਦਾਰੀ ਵਲ ਵੀ ਕਦਮ ਵਧਾਉਣੇ ਸ਼ੁਰੂ ਕਰ ਦਿਤੇ ਹਨ। ਜੁਗਰਾਜ ਸਿੰਘ ਰਾਜੂ ਨੇ ਲੱਖਪਤ ਪੰਚਾਇਤ ’ਚ ਉਪ ਪ੍ਰਧਾਨ ਦੇ ਅਹੁਦੇ ਤੇ ਸਫ਼ਲਤਾ ਹਾਸਲ ਕੀਤੀ ਹੈ।
ਉਹ ਗੁਨਰਤ ਦੀ ਪੰਚਾਇਤ ’ਚ ਅਜਿਹਾ ਅਹੁਦਾ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਹਨ। ਮਿਲੀ ਜਾਣਕਾਰੀ ਮੁਤਾਬਕ ਉਹ ਪੰਜਾਬ ਦੇ ਫ਼ਿਰੋਜ਼ਪੁਰ ਨਾਲ ਸਬੰਧਤ ਹਨ ਅਤੇ 1960 ’ਚ ਗੁਜਰਾਤ ਜਾ ਵਸੇ ਸ਼ਨ। ਉਨ੍ਹਾਂ ਦੀ ਜਿੱਤ ਉਪਰ ਉਥੇ ਸਿੱਖਾਂ ਵਲੋਂ ਹੀ ਨਹੀ ਬਲਕਿ ਸਾਰੇ ਭਾਈਚਾਰਿਆਂ ਨੇ ਮਿਲ ਕੇ ਜਿੱਤ ਦਾ ਜਸ਼ਨ ਮਨਾਇਆ, ਜੋ ਜੁਗਰਾਜ ਸਿੰਘ ਦੀ ਲੋਕਪਿ੍ਰਯਤਾ ਦਾ ਸਬੂਤ ਹੈ।