Actor Salman Khan : ਕਿਹਾ ਇਹ ਪੂਰੀ ਤਰ੍ਹਾਂ ਹੈ ਝੂਠ
Delhi News : ਅਭਿਨੇਤਾ ਸਲਮਾਨ ਖਾਨ ਨੇ ਇਕ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਅਮਰੀਕਾ ਵਿਚ ਆਪਣੇ ਸੰਗੀਤ ਪ੍ਰੋਗਰਾਮਾਂ ਅਤੇ ਪ੍ਰਦਰਸ਼ਨਾਂ ਦੇ ਫਰਜ਼ੀ ਐਲਾਨਾਂ ਬਾਰੇ ਸੁਚੇਤ ਕੀਤਾ ਹੈ। 58 ਸਾਲਾ ਅਦਾਕਾਰ ਨੇ ਮੰਗਲਵਾਰ ਰਾਤ ਨੂੰ ਆਪਣੇ ਅਧਿਕਾਰਤ 'ਇੰਸਟਾਗ੍ਰਾਮ' ਪੇਜ਼ 'ਤੇ ਇਨ੍ਹਾਂ ਦਾਅਵਿਆਂ ਬਾਰੇ ਇੱਕ ਅਧਿਕਾਰਤ ਨੋਟਿਸ ਪੋਸਟ ਕੀਤਾ ਹੈ।
ਉਨ੍ਹਾਂ ਨੇ ਬਿਆਨ ਵਿੱਚ ਕਿਹਾ ਗਿਆ ਹੈ, "ਇਹ ਸੂਚਿਤ ਕੀਤਾ ਜਾਂਦਾ ਹੈ ਕਿ ਨਾ ਤਾਂ ਮੈਂ ਅਤੇ ਮੇਰੇ ਨਾਲ ਕੋਈ ਵੀ ਸਬੰਧਤ ਕੰਪਨੀ ਜਾਂ ਟੀਮ 2024 ਵਿਚ ਅਮਰੀਕਾ ਵਿਚ ਕੋਈ ਪ੍ਰੋਗਰਾਮ ਨਹੀਂ ਕਰ ਰਹੀ ਹੈ।" ਕੋਈ ਵੀ ਦਾਅਵਾ ਜੋ ਇਹ ਸੁਝਾਅ ਦਿੰਦਾ ਹੈ ਕਿ ਸਨਮਾਨ ਖਾਨ ਪ੍ਰੋਗਰਾਮ ਕਰਨਗੇ ਤਾਂ ਇਹ ਪੂਰੀ ਤਰ੍ਹਾਂ ਝੂਠ ਹੈ।
ਉਨ੍ਹਾਂ ਨੇ ਕਿਹਾ, "ਕਿਰਪਾ ਕਰਕੇ ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨ ਵਾਲੇ ਕਿਸੇ ਵੀ ਈਮੇਲ ਸੰਦੇਸ਼ਾਂ ਜਾਂ ਇਸ਼ਤਿਹਾਰਾਂ 'ਤੇ ਭਰੋਸਾ ਨਾ ਕਰੋ। ਉਨ੍ਹਾਂ ਕਿਹਾ ਕਿ ਮੇਰੇ ਨਾਂ ਦੀ ਗ਼ਲਤ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(For more news apart from Actor Salman Khan warned fans about American music programs and fake announcements News in Punjabi, stay tuned to Rozana Spokesman)