ਕਿਸ ਗੁਨਾਹ ਕਾਰਨ ਪਿੰਜ਼ਰੇ 'ਚ ਬੰਦ ਇਨ੍ਹਾਂ ਤੋਤਿਆਂ ਨੂੰ ਹੋਣਾ ਪਿਆ ਕੋਰਟ 'ਚ ਪੇਸ਼
Published : Oct 17, 2019, 11:51 am IST
Updated : Oct 17, 2019, 11:51 am IST
SHARE ARTICLE
13 parrots
13 parrots

ਇਨਸਾਨਾਂ ਲਈ ਬਣੀ ਅਦਾਲਤ 'ਚ ਬੁੱਧਵਾਰ ਨੂੰ 13 ਤੋਤਿਆਂ ਨੂੰ ਪੇਸ਼ ਕੀਤਾ ਗਿਆ, ਜਿਸਨੂੰ ਦੇਖਕੇ ਸਭ ਹੈਰਾਨ ਹੋ ਗਏ।

ਨਵੀਂ ਦਿੱਲੀ : ਇਨਸਾਨਾਂ ਲਈ ਬਣੀ ਅਦਾਲਤ 'ਚ ਬੁੱਧਵਾਰ ਨੂੰ 13 ਤੋਤਿਆਂ ਨੂੰ ਪੇਸ਼ ਕੀਤਾ ਗਿਆ, ਜਿਸਨੂੰ ਦੇਖਕੇ ਸਭ ਹੈਰਾਨ ਹੋ ਗਏ। ਇਨ੍ਹਾਂ ਤੋਤਿਆਂ ਨੂੰ ਇੱਕ ਵਿਦੇਸ਼ੀ ਨਾਗਰਿਕ ਕਥਿਤ ਤੌਰ 'ਤੇ ਗੈਰਕਾਨੂਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਲੈ ਕੇ ਜਾਣ ਦੀ ਫਿਰਾਕ ਵਿੱਚ ਸੀ। ਕੋਰਟ ਨੇ ਸਾਰੇ ਤੋਤਿਆਂ ਨੂੰ ਬਰਡ ਸੈਂਚੁਅਰੀ ਭੇਜ ਦਿੱਤਾ। ਦਰਅਸਲ ਅਨਵਾਰਜੋਂ ਰਖਮਤਜੋਨੋਵ ਨਾਮ ਦੇ ਉਜਬੇਕ ਨਾਗਰਿਕ ਨੂੰ ਸੀਆਈਐਸਐਫ ਦੀ ਟੀਮ ਨੇ ਇੰਦਰਾ ਗਾਂਧੀ ਏਅਰਪੋਰਟ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇਨ੍ਹਾਂ ਤੋਤਿਆਂ ਨੂੰ ਦੇਸ਼ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

13 parrots 13 parrots

ਜਾਂਚ ਦੇ ਦੌਰਾਨ ਉਸਦੇ ਕੋਲੋਂ ਮਿਲੇ ਵੱਖ - ਵੱਖ ਤਰ੍ਹਾਂ ਦੇ ਜੁੱਤਿਆਂ ਦੇ ਡੋਬਿਆਂ ਵਿੱਚੋਂ ਇਹ ਤੋਤੇ ਬਰਾਮਦ ਹੋਏ। ਕਾਨੂੰਨਨ ਕਿਸੇ ਅਪਰਾਧਕ ਮਾਮਲੇ ਨਾਲ ਜੁੜੀ ਜਾਇਦਾਦ ਨੂੰ ਕੇਸ ਪ੍ਰਾਪਰਟੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਲੋੜ ਪੈਣ 'ਤੇ ਕੋਰਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਕਸਟਮ ਦੇ ਵਕੀਲ ਪੀ.ਸੀ. ਸ਼ਰਮਾ ਨੇ ਦੱਸਿਆ ਕਿ ਤੋਤੇ ਜੰਗਲੀ ਜੀਵ ਅਧਿਕਾਰੀਆਂ ਨੂੰ ਸੌਂਪੇ ਜਾਣ ਲਈ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤੇ ਗਏ, ਕਿਉਂਕਿ ਉਹ ਜਿਉਂਦੇ ਪੰਛੀ ਹਨ। ਦੋਸ਼ੀ ਉਨ੍ਹਾਂ ਨੂੰ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਈਲਡ ਲਾਈਫ਼ ਐਕਟ ਅਨੁਸਾਰ, ਤੋਤਿਆਂ ਨੂੰ ਐਕਸਪੋਰਟ ਕੀਤਾ ਜਾਣਾ ਪਾਬੰਦੀਸ਼ੁਦਾ ਹੈ।

13 parrots 13 parrots

30 ਅਕਤੂਬਰਤੱਕ ਜ਼ੇਲ੍ਹ 'ਚ ਆਰੋਪੀ
ਦੋਸ਼ੀ ਨੂੰ ਵੀ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਉਸ ਨੂੰ 30 ਅਕਤੂਬਰ ਤੱਕ ਲਈ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਦਿੱਤਾ ਕਿ ਤੋਤੇ ਓਖਲਾ ਬਰਡ ਸੈਂਚੁਅਰੀ 'ਚ ਰੱਖੇ ਜਾਣੇ ਚਾਹੀਦੇ ਹਨ। 

13 parrots 13 parrots

ਫੇਰੀਵਾਲੇ ਨੇ ਖਰੀਦੇ ਸਨ ਤੋਤੇ
ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਉਸ ਨੇ ਪੁਰਾਣੀ ਦਿੱਲੀ 'ਚ ਇਕ ਫੇਰੀਵਾਲੇ ਤੋਂ ਤੋਤੇ ਖਰੀਦੇ। ਸੀ.ਆਈ.ਐੱਸ.ਐੱਫ. ਅਨੁਸਾਰ ਦੋਸ਼ੀ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਦੇਸ਼ ਉਜਬੇਕਿਸਤਾਨ ਲਿਜਾ ਰਿਹਾ ਸੀ, ਜਿੱਥੇ ਉਨ੍ਹਾਂ ਦੀ ਬਹੁਤ ਮੰਗ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement