ਪੁਲਿਸ ਥਾਣੇ 'ਚ ਬੰਦ ਇਸ ਤੋਤੇ ਦੀ ਕਹਾਣੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਖੂਬ ਵਾਇਰਲ
Published : Oct 1, 2019, 1:28 pm IST
Updated : Oct 1, 2019, 1:28 pm IST
SHARE ARTICLE
Picture of dutch jailbird sparks
Picture of dutch jailbird sparks

ਡੱਚ ਪੁਲਿਸ ਥਾਣੇ 'ਚ ਬੰਦ ਇੱਕ ਛੋਟੇ ਤੋਤੇ ਦੀ ਇੱਕ ਤਸਵੀਰ ਨੇ ਇੱਕ ਨਵੇਂ ਸ਼ਬਦ 'ਜੇਲਬਰਡ' ਨੂੰ ਨਵਾਂ ਅਰਥ ਦੇ ਦਿੱਤਾ ਹੈ।..

ਨੀਦਰਲੈਂਡ : ਡੱਚ ਪੁਲਿਸ ਥਾਣੇ 'ਚ ਬੰਦ ਇੱਕ ਛੋਟੇ ਤੋਤੇ ਦੀ ਇੱਕ ਤਸਵੀਰ ਨੇ ਇੱਕ ਨਵੇਂ ਸ਼ਬਦ 'ਜੇਲਬਰਡ' ਨੂੰ ਨਵਾਂ ਅਰਥ ਦੇ ਦਿੱਤਾ ਹੈ। ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਇਸ ਪੰਛੀ ਦੀ ਤਸਵੀਰ ਵਾਇਰਲ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਕੁਮੈਂਟਸ ਦਾ ਹੜ੍ਹ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵੀਰਵਾਰ ਨੂੰ ਮੱਧ ਡੱਚ ਸ਼ਹਿਰ ਉਟਰੇਚ ਵਿਚ ਦੁਕਾਨ ਵਿਚ ਚੋਰੀ ਕਰਨ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਇਹ ਤੋਤਾ ਉਸ ਦੇ ਮੋਢੇ 'ਤੇ ਬੈਠਾ ਹੋਇਆ ਸੀ।

 Picture of dutch jailbird sparksPicture of dutch jailbird sparks

ਪੁਲਿਸ ਨੇ ਸ਼ੱਕੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਪਿੰਜਰਾ ਨਾ ਹੋਣ ਕਾਰਨ ਤੋਤੇ ਨੂੰ ਸੈਂਡਵਿਚ ਅਤੇ ਪਾਣੀ ਦੇ ਕੇ ਇੱਕ ਪੁਲਸ ਸੈੱਲ ਵਿੱਚ ਰੱਖ ਦਿੱਤਾ ਗਿਆ। ਇਸ ਮਗਰੋਂ ਪੁਲਿਸ ਨੇ ਉਸ ਇਕੱਲੇ ਪੰਛੀ ਦੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰ ਦਿੱਤਾ। ਪੁਲਿਸ ਨੇ ਆਪਣੀ ਪੋਸਟ ਵਿੱਚ ਲਿਖਿਆ,''ਅਸੀਂ ਹਾਲ ਹੀ ਵਿਚ ਦੁਕਾਨ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਸਾਨੂੰ ਇਹ ਗੁਪਤ ਗਵਾਹ ਸ਼ੱਕੀ ਦੇ ਮੋਢੇ 'ਤੇ ਬੈਠਾ ਮਿਲਿਆ ਸੀ। ਫਿਰ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਕੋਲ ਪੰਛੀ ਨੂੰ ਰੱਖਣ ਲਈ ਪਿੰਜਰਾ ਨਹੀਂ ਸੀ।'' 

Picture of dutch jailbird sparksPicture of dutch jailbird sparks

ਭਾਵੇਂਕਿ ਇਸ ਛੋਟੇ ਪੰਛੀ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਸੀ। ਇਸ ਦੇ ਨਾਲ ਹੀ ਇਕ ਸਥਾਨਕ ਸਮਾਚਾਰ ਸਟੇਸ਼ਨ ਨੇ ਉਸ ਪੰਛੀ ਦੀ ਪਛਾਣ ਲੁਕਾਉਣ ਲਈ ਉਸ ਦੀਆਂ ਅੱਖਾਂ ਦੇ ਉੱਪਰ ਇੱਕ ਕਾਲੀ ਪੱਟੀ ਲਗਾਈ। ਜਿਵੇਂਕਿ ਕੁਝ ਅਪਰਾਧਿਕ ਮਾਮਲਿਆਂ ਵਿਚ ਦੇਖਿਆ ਜਾਂਦਾ ਹੈ ਖੰਭਾਂ ਵਾਲੇ ਸ਼ੱਕੀ ਦੀ ਪਛਾਣ 'ਤੇ ਵੀ ਭਰਮ ਸੀ। ਪੁਲਿਸ ਨੇ ਇਸ ਨੂੰ ਇਕ ਪੈਰਾਕੀਟ ਕਿਹਾ ਪਰ ਕਈ ਲੋਕਾਂ ਨੇ ਤਸਵੀਰ ਦੇਖ ਕੇ ਕਿਹਾ ਕਿ ਇਹ ਇਕ ਛੋਟਾ ਤੋਤਾ ਹੈ।  

Picture of dutch jailbird sparksPicture of dutch jailbird sparks

ਕੁਝ ਲੋਕਾਂ ਨੇ ਕੁਮੈਂਟ ਕਰਦਿਆਂ ਲਿਖਿਆ,''ਇਹ ਪੰਛੀ ਕੈਨਰੀ ਵਾਂਗ ਨਹੀਂ ਗਾਏਗਾ। ਉਸ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਵਾਂਝੇ ਕਰ ਦਿੱਤਾ ਗਿਆ ਕਿਉਂਕਿ ਉਸ ਦੇ ਉੱਡ ਜਾਣ ਦਾ ਖਤਰਾ ਸੀ।'' ਕੁਝ ਲੋਕਾਂ ਨੇ ਤੋਤੇ ਨੂੰ ਕਾਨੂੰਨੀ ਮਦਦ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਅਤੇ ਪੁੱਛਿਆ ਕੀ ਇਸ ਨੂੰ ਅਦਾਲਤ ਵਿਚ ਲਿਜਾਣਾ ਚਾਹੀਦਾ ਹੈ। ਪੁਲਸ ਨੇ ਉਸੇ ਦਿਨ ਸ਼ੱਕੀ ਨੂੰ ਰਿਹਾਅ ਕਰ ਦਿੱਤਾ ਅਤੇ ਇਹ ਪੰਛੀ ਤੁਰੰਤ ਉਸ ਦੇ ਮੋਢੇ 'ਤੇ ਬੈਠ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement