ਕਾਰ ਪਾਰਕਿੰਗ ਹੋਵੇਗੀ ਮਹਿੰਗੀ, 10 ਘੰਟੇ ਲਈ ਦੇਣੇ ਪੈ ਸਕਦੇ ਨੇ 1000 ਰੁਪਏ
Published : Oct 17, 2019, 12:35 pm IST
Updated : Oct 17, 2019, 12:37 pm IST
SHARE ARTICLE
Charge for parking
Charge for parking

ਦਿੱਲੀ 'ਚ ਵਾਤਾਵਰਣ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਆਬੋ ਹਵਾ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀ ਹਨ ..

ਨਵੀਂ ਦਿੱਲੀ: ਦਿੱਲੀ 'ਚ ਵਾਤਾਵਰਣ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਆਬੋ ਹਵਾ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀ ਹਨ ਪਰ ਕਾਮਯਾਬੀ ਨਹੀਂ ਮਿਲ ਰਹੀ। ਹਾਲਾਂਕਿ ਹੁਣ ਇਸ ਦਿਸ਼ਾ ਵਿੱਚ ਇੱਕ ਹੋਰ ਵੱਡੀ ਕੋਸ਼ਿਸ਼ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ। ਦੱਸ ਦਈਏ ਕਿ ਹੁਣ ਪਾਰਕਿੰਗ ਦਿੱਲੀ ਵਾਸੀਆਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਬਣ ਸਕਦੀ ਹੈ। ਅਸਲ 'ਚ ਕੇਂਦਰ ਸਰਕਾਰ ਅਤੇ ਨਾਗਰਿਕ ਸੰਸਥਾ ਦੀ ਕਮੇਟੀ ਇੱਕ ਫਾਰਮੂਲਾ ਲੈ ਕੇ ਆਈ ਹੈ।

Charge for parkingCharge for parking

ਇਸ ਫਾਰਮੂਲੇ ਮੁਤਾਬਕ ਦਿੱਲੀ ਦੇ ਹਾਈਪ੍ਰੋਫਾਈਲ ਇਲਾਕਿਆਂ 'ਚ 10 ਘੰਟੇ ਗੱਡੀ ਪਾਰਕ ਕਰਨ ਦਾ ਚਾਰਜ ਇੱਕ ਹਜ਼ਾਰ ਰੁਪਏ ਤੱਕ ਹੋ ਸਕਦਾ ਹੈ। ਇਹ ਫਾਰਮੂਲਾ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫੇਰ ਬੇਹੱਦ ਖ਼ਰਾਬ ਸ਼੍ਰੇਣੀ 'ਚ ਆ ਗਿਆ ਹੈ। ਅਜਿਹੇ ਹਾਲਾਤ 'ਚ ਨਿਜੀ ਵਾਹਨਾਂ ਦੇ ਇਸਤੇਮਾਲ ਨੂੰ ਘੱਟ ਕਰਨ ਨੂੰ ਲੈ ਕੇ ਮੰਗ ਉੱਠ ਰਹੀ ਹੈ।

Charge for parkingCharge for parking

ਰਾਸ਼ਟਰੀ ਰਾਜਧਾਨੀ 'ਚ 3.3 ਮਿਲੀਅਨ ਚਾਰ-ਪਹੀਆ ਅਤੇ 7.3 ਮਿਲੀਅਨ ਦੋ-ਪਹੀਆ ਗੱਡੀਆਂ ਹਨ। ਇੱਕ ਰਿਪੋਰਟ ਮੁਤਾਬਕ ਕਮੇਟੀ ਨੇ ਕਿਹਾ ਹੈ ਕਿ ਇਸ ਸਮੇਂ ਚਾਰ-ਪਹੀਆ ਗੱਡੀਆਂ ਦੇ ਲਈ ਪਾਰਕਿੰਗ ਦਾ ਬੇਸ ਪ੍ਰਾਈਜ਼ 20 ਰੁਪਏ ਅਤੇ ਦੋ ਪਹੀਆ ਗੱਡੀਆਂ ਦੇ ਲਈ 10 ਰੁਪਏ ਹੈ। ਹੁਣ ਬੇਸ ਪ੍ਰਾਈਜ਼ ਚਾਰ ਭਾਗਾਂ ਦੇ ਆਧਾਰ 'ਚ ਵਧਾਇਆ ਜਾਵੇਗਾ- ਪਾਰਕਿੰਗ ਦੀ ਥਾਂ, ਸਮਾਂ, ਦਿਨ ਅਤੇ ਕਿੰਨੇ ਸਮੇਂ ਲਈ 'ਤੇ ਤੈਅ ਹੋਵੇਗਾ।

Charge for parkingCharge for parking

ਕਮੇਟੀ ਦੀ ਸਿਫਾਰਿਸ਼ਾਂ ਨੂੰ ਦੇਖ ਕਨਾਟ ਪਲੇਸ, ਲਾਜਪਤ ਨਗਰ ਅਤੇ ਕਰੋਲ ਬਾਰਗ ਇਲਾਕਿਆਂ 'ਚ ਪਾਰਕਿੰਗ ਚਾਰਜ ਵਧੇਗਾ। ਕਮੇਟੀ ਨੇ ਰਿਪੋਰਟ ਦਿੱਲੀ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੂੰ ਭੇਜ ਦਿੱਤੀ ਹੈ। ਜੇਕਰ ਉਨ੍ਹਾਂ ਨੇ ਸਿਫਾਰਿਸ਼ਾਂ ਨੂੰ ਮੰਨ ਲਿਆ ਤਾਂ ਇਨ੍ਹਾਂ ਇਲਾਕਿਆਂ 'ਚ ਪਾਰਕਿੰਗ ਮਹਿੰਗੀ ਹੋ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement