
ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ ਪਹਿਲਾ ਸੈਮੀਫਾਈਨਲ ਮੈਚ 16 ਅਕਤੂਬਰ ਨੂੰ ਖੇਡਿਆ ਗਿਆ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ ਪਹਿਲਾ ਸੈਮੀਫਾਈਨਲ ਮੈਚ 16 ਅਕਤੂਬਰ ਨੂੰ ਖੇਡਿਆ ਗਿਆ। ਇਸ ਮੈਚ ਵਿਚ ਦਿੱਲੀ ਦੀ ਟੀਮ ਨੇ ਬੰਗਲੁਰੂ ਨੂੰ 44-38 ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਡਿਫੈਂਡਿੰਗ ਚੈਂਪੀਅਨ ਬੰਗਲੁਰੂ ਦੀ ਯਾਤਰਾ ਹੁਣ ਖ਼ਤਮ ਹੋ ਗਈ ਹੈ। ਦਿੱਲੀ ਨੇ ਪਹਿਲੀ ਪਾਰੀ ਵਿਚ 28-16 ਦੀ ਲੀਡ ਲੈ ਲਈ ਸੀ।
Dabang Delhi K.C. vs Bengaluru Bulls
ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਦਿੱਲੀ ਨੇ ਆਪਣੀ ਲੈਅ ਬਣਾਈ ਰੱਖੀ ਅਤੇ ਬੰਗਲੁਰੂ ਸਟਾਰ ਪਵਨ ਨੇ ਕੋਸ਼ਿਸ਼ ਕੀਤੀ ਪਰ ਉਹ ਆਪਣੀ ਟੀਮ ਨੂੰ ਜਿੱਤਾ ਨਹੀਂ ਸਕੇ। ਹਾਲਾਂਕਿ ਉਹਨਾਂ ਨੇ ਸੁਪਰ 10 ਪੂਰਾ ਕੀਤਾ। ਇਸ ਦੇ ਨਾਲ ਹੀ ਨਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਆਪਣੀ ਟੀਮ ਨੂੰ ਫਾਈਨਲ ਵਿਚ ਟਿਕਟ ਹਾਸਲ ਕਰਵਾਈ ਹੈ।
Bengal Warriors vs U Mumba
ਪੀਕੇਐਲ ਦਾ ਦੂਜਾ ਸੈਮੀਫਾਈਨਲ ਬੰਗਾਲ ਵਾਰੀਅਰਜ਼ ਬਨਾਮ ਯੂ ਮੁੰਬਾ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਬੰਗਾਲ ਦੀ ਟੀਮ ਨੇ ਆਖਰੀ ਮਿੰਟ 'ਤੇ 37-35 ਦੇ ਫਰਕ ਨਾਲ ਮੈਚ ਜਿੱਤ ਲਿਆ। ਹੁਣ ਮੈਚ ਜਿੱਤਣ ਵਾਲੀ ਬੰਗਾਲ ਦੀ ਟੀਮ ਅਤੇ ਦਿੱਲੀ ਦਾ ਮੁਕਾਬਲਾ 19 ਅਕਤੂਬਰ ਨੂੰ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ