
ਹੋ ਰਹੀ ਏ ਹਰ ਪਾਸੇ ਤਾਰੀਫ਼
ਲੰਡਨ - ਇਨੀਂ ਦਿਨੀਂ ਸੋਸ਼ਲ਼ ਮੀਡੀਆ 'ਤੇ ਇਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਕ ਹਮਲਾਵਾਰ ਨੇ ਬੱਚੇ ਦੀ ਮਾਂ 'ਤੇ ਬੰਦੂਕ ਤਾਨੀ ਹੋਈ ਹੈ ਤੇ 5 ਸਾਲ ਦਾ ਬੱਚਾ ਮਾਂ ਨੂੰ ਬਚਾਉਣ ਲਈ ਗੁੰਡਿਆਂ ਨਾਲ ਭਿੜ ਗਿਆ। ਵੀਡੀਓ ਵਿਚ ਚਾਰ ਬੰਦੂਕਧਾਰੀਆਂ ਨੇ ਦਰਵਾਜ਼ਾ ਖੜਕਾਇਆ ਅਤੇ ਇਕ ਲੜਕੇ ਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਅਤੇ ਦੂਸਰੇ ਹਮਲਾਵਰ ਅੰਦਰ ਵੜ ਗਏ।
ਜਦੋਂ ਹਥਿਆਰਬੰਦ ਘਰ ਵਿਚ ਦਾਖਲ ਹੋਏ ਤਾਂ ਬੱਚੇ ਦੀ ਮਾਂ ਕੱਪੜੇ ਪ੍ਰੈਸ ਕਰ ਰਹੀ ਸੀ। ਦੇਖਦੇ ਹੀ ਦੇਖਦੇ ਇਕ ਹਮਲਾਵਾਰ ਨੇ ਬੱਚੇ ਦੀ ਮਾਂ ਦੇ ਸਿਰ 'ਤੇ ਬੰਦੂਕ ਤਾਨ ਦਿੱਤੀ। ਇਹ ਦੇਖ ਕੇ ਬੱਚੇ ਨੇ ਹਮਲਾਵਾਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਬੱਚੇ ਨੇ ਹਮਲਾਵਾਰ ਉੱਥੇ ਕੁੱਝ ਖਿਡੌਣੇ ਵੀ ਸੁੱਟੇ ਤੇ ਦੇਖਦੇ ਹੀ ਦੇਖਦੇ ਹਮਲਾਵਾਰਾਂ ਨੇ ਘਰ ਛੱਡ ਦਿੱਤਾ ਹਾਲਾਂਕਿ ਉਹਨਾਂ ਨੇ ਮਾਂ ਅਤੇ ਬੱਚੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ। ਯੂਜ਼ਰਸ ਇਸ ਬਹਾਦਰ ਬੱਚੇ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕੁੱਝ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਬੱਚਾ ਗੋਲਡ ਮੈਡਲ ਦਾ ਹੱਕਦਾਰ ਹੈ। ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।