
ਕਿਹਾ ਕਿ 7 ਹਸਪਤਾਲਾਂ ਵਿਚ ਕੁੱਲ 6800 ਬੈੱਡ ਹੋਣਗੇ। ਇਹ ਹਸਪਤਾਲ ਛੇ ਮਹੀਨਿਆਂ ਵਿਚ ਤਿਆਰ ਹੋ ਜਾਣਗੇ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਐਤਵਾਰ ਨੂੰ ਸ਼ਾਲੀਮਾਰ ਬਾਗ ਵਿਚ ਬਣਾਏ ਜਾਣ ਵਾਲੇ ਸਰਕਾਰੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸੱਤ ਨਵੇਂ ਹਸਪਤਾਲ (7 New Hospitals) ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤ ਹਸਪਤਾਲਾਂ ਵਿਚ ਕੁੱਲ 6800 ਬੈੱਡ ਹੋਣਗੇ। ਇਹ ਹਸਪਤਾਲ ਛੇ ਮਹੀਨਿਆਂ ਵਿਚ ਤਿਆਰ ਹੋ ਜਾਣਗੇ।
Delhi CM Arvind Kejriwal
ਉਨ੍ਹਾਂ ਕਿਹਾ ਕਿ, "ਸ਼ਾਲੀਮਾਰ ਦਾ 1430 ਬਿਸਤਰਿਆਂ ਵਾਲਾ ਹਸਪਤਾਲ ਵੀ ਛੇ ਮਹੀਨਿਆਂ ਵਿਚ ਤਿਆਰ ਹੋ ਜਾਵੇਗਾ। ਹਰੇਕ ਬਿਸਤਰਾ ਇੱਕ ਆਈਸੀਯੂ ਬੈੱਡ (ICU Bed) ਹੋਵੇਗਾ। ਪੂਰੇ ਦੇਸ਼ ਵਿਚ ਦਿੱਲੀ ’ਚ ਸਭ ਤੋਂ ਵਧੀਆ ਪ੍ਰਣਾਲੀ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਹਰ ਨਾਗਰਿਕ ਦਾ ਸਿਹਤ ਡਾਟਾ ਤਿਆਰ ਹੋਵੇਗਾ। ਹਰ ਨਾਗਰਿਕ ਦਾ ਸਿਹਤ ਕਾਰਡ ਬਣਾਇਆ ਜਾਵੇਗਾ। ਉਨ੍ਹਾਂ ਦਾ ਇਲਾਜ ਮੁਫ਼ਤ ਹੋਵੇਗਾ। ਮੁੱਖ ਮੰਤਰੀ ਨੇ ਹਸਪਤਾਲ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਵਧਾਈ ਦਿੱਤੀ।
Arvind Kejriwal
ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਮਹੀਨੇ ਤੋਂ ਦਿੱਲੀ ਵਿਚ ਪ੍ਰਦੂਸ਼ਣ ਕੰਟਰੋਲ (Pollution Control) ਬਾਰੇ ਟਵੀਟ ਕਰ ਰਹੇ ਹਾਂ। ਤਿੰਨ ਦਿਨਾਂ ਤੋਂ ਪ੍ਰਦੂਸ਼ਣ ਵਧਿਆ ਹੈ ਜੋ ਕਿ ਆਲੇ ਦੁਆਲੇ ਦੇ ਸੂਬਿਆਂ ਵਿਚ ਪਰਾਲੀ ਸਾੜਨ ਦੇ ਕਾਰਨ ਹੈ। ਅਸੀਂ ਪਰਾਲੀ ਨੂੰ ਪਿਘਲਾਉਣ ਦਾ ਹੱਲ ਤਿਆਰ ਕੀਤਾ ਹੈ। ਪੰਜਾਬ ਅਤੇ ਹੋਰ ਸਰਕਾਰਾਂ ਨੂੰ ਵੀ ਇਸ ਦੇ ਲਈ ਕੰਮ ਕਰਨਾ ਚਾਹੀਦਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਸਬੰਧ ਵਿਚ ਕੇਂਦਰ ਸਰਕਾਰ ਨੂੰ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
Delhi CM Arvind Kejriwal
ਇਸ ਦੇ ਨਾਲ ਹੀ ਵਿਧਾਇਕ ਬੰਦਨਾ ਕੁਮਾਰੀ ਨੇ ਸ਼ਾਲੀਮਾਰ ਬਾਗ (Shalimar Bagh) ਇਲਾਕੇ ਦੇ ਲੋਕਾਂ ਨੂੰ ਹਸਪਤਾਲ ਦੇ ਨਿਰਮਾਣ ਕਾਰਜ ਦੇ ਸ਼ੁਰੂ ਹੋਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਹਸਪਤਾਲ ਦੇ ਨਿਰਮਾਣ ਕਾਰਜ ਦੇ ਸਾਰੇ ਕਾਗਜ਼ੀ ਕੰਮ ਇੱਕ ਸਾਲ ਦੇ ਅੰਦਰ ਮੁਕੰਮਲ ਹੋ ਗਏ ਹਨ ਅਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਸੂਬੇ ਦੇ ਲੋਕ ਕੇਜਰੀਵਾਲ ਨੂੰ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਉਨ੍ਹਾਂ ਦੇ ਸੂਬਿਆਂ ਵਿਚ ਆ ਕੇ ਦਿੱਲੀ ਵਾਂਗ ਵਿਕਾਸ ਕਰਨ।