
ਪਤਾ ਲੱਗਿਆ ਹੈ ਕਿ ਮੂਲ ਰੂਪ ਤੋਂ ਪ੍ਰਯਾਗਰਾਜ ਦੇ ਕਰਚਨਾ ਦੀ ਰਹਿਣ ਵਾਲੀ 57 ਸਾਲਾ ਔਰਤ ਜਾਨਕੀ ਮੰਦਰ ਆਸ਼ਰਮ ਵਿੱਚ ਰਹਿੰਦੀ ਹੈ।
ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਗੋਮਤੀਨਗਰ ਇਲਾਕੇ ਵਿੱਚ ਸਥਿਤ ਜਾਨਕੀ ਮੰਦਰ ਆਸ਼ਰਮ ਵਿੱਚ ਰਹਿਣ ਵਾਲੀ ਮਥੁਰਾ ਵਾਸੀ ਇੱਕ ਔਰਤ ਨੇ ਆਸ਼ਰਮ ਦੇ ਚਾਰ ਲੋਕਾਂ ਉੱਤੇ ਨਸ਼ੀਲਾ ਪਦਾਰਥ ਖੁਆ ਕੇ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਆਸ਼ਰਮ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਪੁਲੀਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਪਤਾ ਲੱਗਿਆ ਹੈ ਕਿ ਮੂਲ ਰੂਪ ਤੋਂ ਪ੍ਰਯਾਗਰਾਜ ਦੇ ਕਰਚਨਾ ਦੀ ਰਹਿਣ ਵਾਲੀ 57 ਸਾਲਾ ਔਰਤ ਜਾਨਕੀ ਮੰਦਰ ਆਸ਼ਰਮ ਵਿੱਚ ਰਹਿੰਦੀ ਹੈ। ਔਰਤ ਨੇ ਆਪਣੀ ਤਹਿਰੀਰ 'ਚ ਦੋਸ਼ ਲਗਾਇਆ ਕਿ 4 ਅਕਤੂਬਰ ਨੂੰ ਉਸ ਨੂੰ ਨਸ਼ੀਲਾ ਪਦਾਰਥ ਖੁਆਇਆ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ।
ਦੋਸ਼ ਲਾਉਂਦੇ ਹੋਏ ਔਰਤ ਨੇ ਕਿਹਾ, ''ਆਸ਼ਰਮ 'ਚ ਰਹਿਣ ਵਾਲੇ ਦੁਰਵਾਸਾ, ਛੋਟੇ ਮੌਨੀ, ਬੜੇ ਮੌਨੀ ਅਤੇ ਮਨਮੋਹਨ ਨੇ ਉਸ ਨਾਲ ਬਲਾਤਕਾਰ ਕੀਤਾ।'' ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ 'ਚ ਐਫ਼ਆਈਆਰ ਦਰਜ ਕੀਤੀ ਗਈ ਹੈ।